ਕੌਮਾਂਤਰੀ ਮਾਂ-ਬੋਲੀ ਦਿਹਾੜੇ ’ਤੇ ਸਰਕਾਰੀ ਕਾਲਜ ਜਾਡਲਾ ਵਿਖੇ ਕਹਾਣੀਕਾਰ ਸੁਖਜੀਤ ਹੋਣਗੇ ਵਿਦਿਆਰਥੀਆਂ ਦੇ ਰੂ-ਬ-ਰੂ

ਨਵਾਂਸ਼ਹਿਰ, 20 ਫ਼ਰਵਰੀ : ਪੰਜਾਬੀ ਦੇ ਉੱਘੇ ਕਹਾਣੀਕਾਰ ਸੁਖਜੀਤ 21 ਫ਼ਰਵਰੀ ਨੂੰ
ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਸਰਦਾਰ ਦਿਲਬਾਗ਼ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਜਾ ਰਹੇ ਸਮਾਗਮ 'ਚ ਵਿਦਿਆਰਥੀਆਂ ਦੇ ਰੂ-ਬ-ਰੂ
ਹੋਣਗੇ। ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਖੋਜ ਅਫ਼ਸਰ ਸੰਦੀਪ ਸਿੰਘ ਅਨੁਸਾਰ ਡਿਪਟੀ ਕਮਿਸ਼ਨਰ
ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਵੇਰੇ 10.30 ਵਜੇ ਹੋੋਣ ਵਾਲੇ ਇਸ ਸਮਾਗਮ
'ਚ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੀਆਂ ਮਹੱਤਤਾਵਾਂ, ਪੰਜਾਬੀ ਮਾਂ-ਬੋਲੀ ਨੂੰ ਦਰਪੇਸ਼
ਚਣੌਤੀਆਂ ਅਤੇ ਉਨ੍ਹਾਂ ਚਣੌਤੀਆਂ ਨੂੰ ਸਰ ਕਰਨ 'ਚ ਸਾਡੇ ਯੋਗਦਾਨ 'ਤੇ ਚਰਚਾ ਕੀਤੀ
ਜਾਵੇਗੀ।
ਉਨ੍ਹਾਂ ਦੱਸਿਆ ਕਿ ਕਹਾਣੀਕਾਰ ਸੁਖਜੀਤ ਨੂੰ ਹਾਲ ਹੀ ਵਿੱਚ ਭਾਰਤੀ ਸਾਹਿਤ ਅਕਾਦਮੀ,
ਨਵੀਂ ਦਿੱਲੀ ਵੱਲੋਂ ਉਨ੍ਹਾਂ ਦੇ ਕਹਾਣੀ ਸੰਗਿ੍ਰਹ 'ਮੈਂ ਅਯਨਘੋਸ਼ ਨਹੀਂ' ਲਈ ਸਾਲ 2022
ਲਈ ਪੁਰਸਕਾਰ ਲਈ ਚੁਣਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਜਾਡਲਾ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ
ਪਿ੍ਰੰਸੀਪਲ ਡਾ. ਸਿੰਮੀ ਜੌਹਲ ਦੀ ਅਗਵਾਈ ਵਿੱਚ ਇਸ ਸਮਾਗਮ ਦਾ ਪ੍ਰਬੰਧ ਕਰਨ 'ਚ ਵਿਸ਼ੇਸ਼
ਸਹਿਯੋਗ ਦਿੱਤਾ ਗਿਆ ਹੈ।