ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ

ਸਿਵਲ ਹਸਪਤਾਲ ਦੀ ਟੀਮ ਨੇ 215 ਹਵਾਲਾਤੀਆਂ ਤੇ ਕੈਦੀਆਂ ਦੀ ਕੀਤੀ ਡਾਕਟਰੀ ਜਾਂਚ
ਹੁਸ਼ਿਆਰਪੁਰ, 22 ਫਰਵਰੀ: ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ
ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ
ਹੇਠ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ
ਅਪਰਾਜਿਤਾ ਜੋਸ਼ੀ ਵਲੋਂ ਅੱਜ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਮੈਡੀਕਲ ਕੈਂਪ ਦਾ
ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਦੌਰਾਨ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਡਾ.
ਬਲਜੀਤ ਕਾਲੀਆ, ਡਾ. ਮਨਦੀਪ ਕੌਰ, ਡਾ. ਮਲਦੀਪ ਕੌਰ, ਡਾ. ਨੇਹਾ, ਡਾ. ਮਾਹਿਮਾ ਵਲੋਂ
ਜੇਲ੍ਹ ਵਿੱਚ ਬੰਦ 215 ਹਵਾਲਾਤੀਆਂ$ਕੈਦੀ ਮਰੀਜਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਜਿਸ
ਵਿਚ ਬੁਖਾਰ, ਖਾਂਸੀ, ਜੁਕਾਮ, ਈ.ਐਨ.ਟੀ ਦੇ ਰੋਗਾਂ, ਛਾਤੀ ਅਤੇ ਹੋਰ ਬਿਮਾਰੀਆਂ ਦਾ
ਚੈਕਅੱਪ ਸ਼ਾਮਿਲ ਸੀ। ਡਾਕਟਰਾਂ ਦੀ ਟੀਮ ਵਲੋਂ ਚੈਕਅੱਪ ਦੌਰਾਨ ਹਵਾਲਾਤੀਆਂ ਤੇ ਕੈਦੀ
ਮਰੀਜ਼ਾ ਨੂੰ ਮੁਫਤ ਦਵਾਈਆਂ ਵੀ ਮੁਹੱਇਆ ਕੀਤੀਆ ਗਈਆ।
ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ
ਨੇਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਇਹ ਮੈਡੀਕਲ ਕੈਂਪ ਦਾ ਆਯੋਜਨ
ਕੀਤਾ ਗਿਆ ਤਾਂ ਜੋ ਹਵਾਲਾਤੀਆਂ ਤੇ ਕੈਦੀਆਂ ਦਾ ਬਿਮਾਰੀਆਂ ਤੋ ਬਚਾਅ ਹੋ ਸਕੇ। ਇਸ
ਮੈਡੀਕਲ ਕੈਂਪ ਦੌਰਾਨ ਅਨੁਰਾਗ ਕੁਮਾਰ ਯਾਦਵ ਸੁਪਰਡੈਂਟ, ਕੇਂਦਰੀ ਜੇਲ੍ਹ, ਹੁਸ਼ਿਆਰਪੁਰ,
ਤੇਜਪਾਲ ਡਿਪਟੀ ਸੁਪਰਡੈਂਟ, ਗੁਰਜਿੰਦਰ ਸਿੰਘ ਸਹਾਇਕ ਸੁਪਰਡੰਟ ਅਤੇ ਜ਼ਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਕੁਆਰਡੀਨੇਟਰ ਜਸਵਿੰਦਰ ਸਿੰਘ ਤੇ ਪੈਰਾ ਲੀਗਲ
ਵਲੰਟੀਅਰ ਪਵਨ ਕੁਮਾਰ ਹਾਜ਼ਰ ਸਨ।
ਉਪਰੋਕਤ ਤੋਂ ਇਲਾਵਾ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ
ਡੀ. ਏ. ਵੀ. ਬੀ. ਐਡ ਕਾਲਜ, ਹੁਸਿ਼ਆਰਪੁਰ, ਰੈੱਡ ਕਰਾਸ,ਹੁਸਿ਼ਆਰਪੁਰ ਅਤੇ ਨਈ ਅਬਾਦੀ,
ਸਰਕਾਰੀ ਹਾਈ ਸਕੂਲ, ਹੁਸਿ਼ਆਰਪੁਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ
ਉਨ੍ਹਾਂ ਵਿਦਿਆਰਥੀਆਂ ਅਤੇ ਅੋਰਤਾਂ ਨੂੰ ਪੋਕਸੋ ਐਕਟ, ਮੁਫ਼ਤ ਕਾਨੂੰਨੀ ਸਹਾਇਤਾ, ਨਾਲਸਾ
ਸਕੀਮ, ਲੋਕ ਅਦਾਲਤਾਂ ਅਤੇ ਜੁਵੇਨਾਈਲ ਜਸਟਿਸ ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ
ਦਿੱਤੀ ਗਈ । ਇਸ ਸੈਮੀਨਾਰ ਦੋਰਾਨ ਡੀ. ਏ. ਵੀ. ਬੀ. ਐਡ ਕਾਲਜ, ਹੁਸਿ਼ਆਰਪੁਰ ਦੇ
ਪ੍ਰਿੰਸੀਪਲ ਵਿਧੀ ਭੱਲਾ , ਰੋਮਾ, ਚੇਤਨਾ ਸ਼਼ਰਮਾ ਅਤੇ ਰੈੱਡ ਕਰਾਸ, ਹੁਸਿ਼ਆਰਪੁਰ ਦੀ
ਮੈਬਰ ਗੁਰਪ੍ਰੀਤ ਕੋਰ ਹਾਜਰ ਸਨ।
ਇਸ ਤੋਂ ਇਲਾਵਾ ਅਪਰਾਜਿਤਾ ਜੋਸ਼ੀ ਦੀ ਅਗਵਾਈ ਹੇਠ ਮੀਡੀਏਸ਼ਨ ਅਤੇ
ਕੰਸਲੀਏਸ਼ਨ ਸੇਟਰ ਹੁਸਿ਼ਆਰਪੁਰ ਦੇ ਮੀਡੀੲੈਟਰ ਐਡਵੋਕੇਟ ਸ਼੍ਰੀ ਡੀ ਕੇ ਵਾਸੂਦੇਵਾ
ਵਲੋਂ ਕੰਸੈਪਟ ਆਫ਼ ਪ੍ਰੀ-ਇੰਸਟੀਚਿਊਸ਼ਨ ਮੀਡੀਏਸ਼ਨ ਬਾਰੇ ਐਡਵੋਕੇਟਾਂ ਨੂੰ ਜਾਣਕਾਰੀ
ਦਿੱਤੀ ਗਈ। ਇਹ ਸੈਮੀਨਾਰ ਆਰ ਪੀ ਧੀਰ ਬਾਰ ਐਸੋਸੀਏਸ਼ਨ ਪ੍ਰਧਾਨ, ਹੁਸਿ਼ਆਰਪੁਰ ਦੇ
ਸਹਿਯੋਗ ਨਾਲ ਕੀਤਾ ਗਿਆ।