ਬੱਚਿਆਂ ਲਈ ਸਭ ਤੋਂ ਵਧੀਆ ਤੋਹਫਾ ਵਿਦਿਆ ਹੈ : ਕੌਂਸਲ ਜਨਰਲ ਪੈਟਰਿਕ ਹੇਬਰਟ
ਢਾਹਾਂ ਕਲੇਰਾਂ ਨਰਸਿੰਗ ਕਾਲਜ ਵਿਖੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਕੈਨੇਡਾ ਦੇ ਕੌਂਸਲ ਜਨਰਲ ਪੈਟਰਿਕ ਹੇਬਰਟ ਨੇ ਨਰਸਿੰਗ ਗ੍ਰੈਜੂਏਟ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ
ਬੰਗਾ : 10 ਫਰਵਰੀ () ''ਬੱਚਿਆਂ ਲਈ ਸਭ ਤੋਂ ਵਧੀਆ ਤੋਹਫਾ ਵਿਦਿਆ ਹੈ, ਕਿਉਂਕਿ ਉਹ ਚੰਗੀ ਵਿਦਿਆ ਗ੍ਰਹਿਣ ਕਰਕੇ, ਉਹ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਅਤੇ ਚੰਗੇਰਾ ਜੀਵਨ ਬਤੀਤ ਕਰ ਸਕਦੇ ਹਨ'', ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਪੈਟਰਿਕ ਹੇਬਰਟ ਕੌਂਸਲ ਜਨਰਲ ਆਫ ਕੈਨੇਡਾ (ਚੰਡੀਗੜ੍ਹ) ਨੇ ਅੱਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ 20ਵੇਂ ਗ੍ਰੈਜ਼ੂਏਸ਼ਨ ਸਮਾਰੋਹ ਵਿਚ ਬੀ.ਐਸ.ਸੀ. ਨਰਸਿੰਗ, ਬੀ.ਐਸ.ਸੀ. ਪੋਸਟ ਬੇਸਿਕ ਅਤੇ ਜੀ.ਐਨ.ਐਮ. ਨਰਸਿੰਗ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਰਟੀਫਿਕੇਟ ਪ੍ਰਦਾਨ ਕਰਨ ਮੌਕੇ ਕੀਤਾ। ਉਹਨਾਂ ਨੇ ਨਰਸਿੰਗ ਵਿਦਿਆਰਥੀਆਂ ਅਤੇ ਉਹਨਾਂ ਮਾਪਿਆ ਨੂੰ ਕਿਹਾ ਕਿ ਭਾਰਤ ਅਤੇ ਕੈਨੇਡਾ ਨੂੰ ਨਰਸਾਂ ਦੀ ਬਹੁਤ ਲੋੜ ਹੈ। ਅੱਜ ਖੁਸ਼ੀ ਦੀ ਗੱਲ ਇਹ ਹੈ ਢਾਹਾਂ ਕਲੇਰਾਂ ਨਰਸਿੰਗ ਕਾਲਜ ਤੋਂ ਪੜ੍ਹੀਆਂ 250 ਤੋਂ ਵੱਧ ਗ੍ਰੈਜੂਏਟ ਨਰਸਾਂ ਕੈਨੇਡਾ ਦੇ ਹੈਲਥ ਕੇਅਰ ਸਿਸਟਿਮ ਵਿਚ ਕੰਮ ਰਹੀਆਂ ਹਨ ਅਤੇ ਜਿਹਨਾਂ ਵਿਚ ਕਾਫੀ ਲੀਡਰਸ਼ਿੱਪ ਪੁਜ਼ੀਸ਼ਨਾਂ ਵਿਚ ਕਾਰਜਸ਼ੀਲ ਹਨ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨਾਲ ਵਿਦਿਅਕ ਸਾਂਝ ਜੋ ਭਾਰਤ ਅਤੇ ਕਨੈਡਾ ਲਈ ਨਿਵੇਕਲੀ ਅਤੇ ਸੁਨਿਹਿਰੀ ਮਿਸਾਲ ਬਣੀ ਸੀ, ਜਿਸ ਨਾਲ ਸਾਡੇ ਭਵਿੱਖ ਦੇ ਨਵੇਂ ਲੀਡਰ ਪੈਦਾ ਹੋ ਰਹੇ ਹਨ। ਸ੍ਰੀ ਪੈਟਰਿਕ ਹੇਬਰਟ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਅੱਜ ਦੇ ਨਰਸਿੰਗ ਗ੍ਰੈਜੂਏਟ, ਸਿਹਤ ਸੇਵਾਵਾਂ ਦੇ ਖੇਤਰ ਵਿਚ ਪੂਰੀ ਤਰ੍ਹਾਂ ਕਾਮਯਾਬ ਹੋਣਗੇ, ਜੋ ਭਾਰਤ, ਕਨੈਡਾ ਅਤੇ ਹੋਰ ਦੇਸ਼ਾਂ ਵਿਚ ਲੋਕਾਂ ਨੂੰ ਸਿਹਤਮੰਦ ਰੱਖਣ ਵਿਚ ਆਪਣਾ ਅਹਿਮ ਯੋਗਦਾਨ ਪਾਉਣਗੇ। ਉਹਨਾਂ ਨੇ ਆਪਣੇ ਸੰਬੋਧਨ ਵਿਚ ਬਾਬਾ ਬੁੱਧ ਸਿੰਘ ਢਾਹਾਂ ਜੀ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਯਾਦ ਕਰਕੇ ਕਿਹਾ ਕੈਨੇਡਾ ਨਿਵਾਸੀਆਂ ਨੂੰ ਬਹੁਤ ਮਾਣ ਹੈ ਕਿ ਬਾਬਾ ਜੀ ਦੂਰਅੰਦੇਸ਼ੀ ਸੋਚ ਸਦਕਾ ਢਾਹਾਂ ਕਲੇਰਾਂ ਵਿਖੇ ਸਿਹਤ ਸੇਵਾਵਾਂ ਅਤੇ ਵਿਦਿਆ ਦੀਆਂ ਵੱਡੀਆਂ ਸੰਸਥਾਵਾਂ ਸਥਾਪਿਤ ਹੋਈਆਂ ਜਿਹਨਾਂ ਨਾਲ ਲੱਖਾਂ ਲੋਕਾਂ ਦਾ ਭਲਾ ਹੋ ਰਿਹਾ ਹੈ । ਇਹ ਸੰਸਥਾਵਾਂ ਦੋਵਾਂ ਦੇਸ਼ਾਂ ਵਿਚਕਾਰ ਸਾਂਝਾਂ ਦਾ ਪੁੱਲ ਬਣੀਆਂ ਹੋਈਆਂ ਹਨ।
ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਵਿਦਿਆਰਥੀਆਂ ਨੂੰ ਸਨਮਾਨ ਕਰਦੇ ਹੋਏ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਤੋਂ 2400 ਨਰਸਿੰਗ ਗ੍ਰੈਜੂਏਟ ਪਾਸ ਹੋ ਕੇ ਦੁਨੀਆ ਭਰ ਵਿਚ ਆਪਣੇ ਪੈਰਾਂ ਤੇ ਖੜ੍ਹੇ ਹਨ, ਆਪਣੇ ਪਰਿਵਾਰਾਂ ਨੂੰ ਪਾਲਣ ਦੇ ਨਾਲ-ਨਾਲ, ਸਿਹਤ ਸੇਵਾਵਾਂ ਅਤੇ ਵਿਦਿਆ ਦੇ ਖੇਤਰ ਵਿਚ ਨਵੇਂ ਮੁਕਾਮ ਕਾਇਮ ਕਰ ਰਹੇ ਹੈ। ਉਹਨਾਂ ਨੇ ਇਸ ਮੌਕੇ ਕਾਲਜ ਦੇ ਲੋੜਵੰਦ ਹੁਸ਼ਿਆਰ ਨਰਸਿੰਗ ਵਿਦਿਆਰਥੀਆਂ ਨੂੰ ਕੈਨੇਡਾ ਦੇ ਦਾਨੀਆਂ ਦੀ ਸਹਾਇਤਾ ਨਾਲ ਵੱਖ ਵੱਖ ਸਕਾਰਲਸ਼ਿਪ ਅਤੇ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਨਰਸਿੰਗ ਗ੍ਰੈਜੂਏਟ ਨੂੰ ਵਧਾਈਆਂ ਵੀ ਦਿੱਤੀਆਂ ।
ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਆਰੰਭ ਤੋਂ ਲੈ ਕੇ ਅੱਜ ਤੱਕ ਦੇ 25 ਸਾਲਾਂ ਦੇ ਇਤਿਹਾਸ ਨੂੰ ਸਲਾਈਡ ਸ਼ੋਅ ਰਾਹੀ ਬਾਖੂਬੀ ਦਿਖਾਇਆ ਗਿਆ । ਜਿਸ ਵਿਚ ਪਹਿਲੇ ਨਰਸਿੰਗ ਗ੍ਰੈਜੂਏਟਾਂ ਤੋਂ ਲੈ ਕੇ ਅੱਜ ਤੱਕ ਦੇ ਦੇਸ ਅਤੇ ਵਿਦੇਸ਼ ਵਿਚ ਕਾਲਜ ਦੇ ਕਾਮਯਾਬ ਵਿਦਿਆਰਥੀ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਡਾਇਰੈਕਟਰ ਡਾ. ਸੈਲੀ ਥੋਰਨ ਨਾਲ ਯਾਦਗਾਰੀ ਤਸਵੀਰ ਨੂੰ ਵੀ ਦਿਖਾਇਆ ਗਿਆ। ਅੱਜ ਕੁੱਲ 99 ਨਰਸਿੰਗ ਵਿਦਿਆਰਥੀਆਂ ਨੂੰ ਸਰਟੀਫੀਕੇਟ ਪ੍ਰਦਾਨ ਕੀਤੇ ਗਏ ਜਿਹਨਾਂ ਵਿਚ ਬੀ.ਐਸ.ਸੀ. ਨਰਸਿੰਗ ਦੇ 48 ਵਿਦਿਆਰਥੀ, ਬੀ.ਐਸ.ਸੀ. ਪੋਸਟ ਬੇਸਿਕ ਦੇ 15 ਅਤੇ ਜੀ.ਐਨ.ਐਮ. ਨਰਸਿੰਗ ਦੇ 26 ਵਿਦਿਆਰਥੀ ਸ਼ਾਮਿਲ ਹਨ। ਇਸ ਮੌਕੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਨਮਾਨ ਕਰਨ ਵਿਚ ਸਹਿਯੋਗ ਦਿੱਤਾ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ੍ਰੀ ਪੈਟਰਿਕ ਹੇਬਰਟ ਕੌਂਸਲ ਜਨਰਲ ਆਫ ਕੈਨੇਡਾ (ਚੰਡੀਗੜ੍ਹ) ਦਾ ਸਨਮਾਨ ਵੀ ਕੀਤਾ ਗਿਆ। ਅੱਜ ਦੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸੀਤਲ ਸਿੰਘ ਸਿੱਧੂ ਟਰੱਸਟ ਮੈਂਬਰ, ਅਜੀਤ ਸਿੰਘ ਥਾਂਦੀ ਕੈਨੇਡਾ, ਮਨਜੀਤ ਕੌਰ ਥਾਂਦੀ ਕੈਨੇਡਾ, ਦਵਿੰਦਰ ਸਿੰਘ ਢਿੱਲੋ ਅਮਰੀਕਾ, ਕੰਵਰ ਰਾਜਮਿੰਦਰ ਸਿੰਘ ਢਾਹਾਂ ਕਨੈਡਾ, ਮਨਵੀਰ ਸਿੰਘ ਢਾਹਾਂ ਕੈਨੇਡਾ, ਗਗਨ ਅਗਰਵਾਲ ਚੰਡੀਗੜ੍ਹ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸਮੂਹ ਨਰਸਿੰਗ ਅਧਿਆਪਕ, ਨਰਸਿੰਗ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਹਰਦੀਪ ਕੌਰ (ਜੀ. ਐਨ. ਐਮ.) ਨੂੰ ਸਰਟੀਫੀਕੇਟ ਭੇਟ ਕਰਨ ਉਪਰੰਤ ਯਾਦਗਾਰੀ ਤਸਵੀਰ ਵਿਚ ਸ੍ਰੀ ਪੈਟਰਿਕ ਹੇਬਰਟ ਕੌਂਸਲ ਜਨਰਲ ਆਫ ਕੈਨੇਡਾ (ਚੰਡੀਗੜ੍ਹ), ਨਾਲ ਹਨ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ