ਨਵਾਂਸ਼ਹਿਰ, 3 ਨਵੰਬਰ : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਦੀਨ ਦਿਆਲ ਉਪਾਧਿਆਏ
ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਦੋਆਬਾ ਕਾਲਜ ਰਾਹੋਂ ਵਿਖੇ ਚੱਲ ਰਹੇ ਡਵੈੱਥ ਇੰਨਫੋਟੈੱਕ
ਦੇ ਰਿਹਾਇਸ਼ੀ ਸਕਿੱਲ ਸੈਂਟਰ ਵਿਖੇ ਗਰੀਨ-ਕਲੀਨ ਦੀਵਾਲੀ ਮਨਾਈ ਗਈ। ਇਸ ਦੌਰਾਨ ਸੈਂਟਰ
ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ
ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ, ਜਿਸ ਵਿਚ ਸਕਿੱਟ, ਗਿੱਧਾ ਅਤੇ ਭੰਗੜਾ ਸ਼ਾਮਲ ਸੀ। ਇਸ
ਤੋਂ ਇਲਾਵਾ ਰੰਗੋਲੀ ਦੇ ਮੁਕਾਬਲੇ ਵੀ ਕਰਵਾਏ ਗਏ। ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ
ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ
ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਰਾਂ ਨੂੰ
ਗਰੀਨ ਅਤੇ ਕਲੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨਾਂ ਦੇਸ਼ ਦੀ
ਆਜ਼ਾਦੀ ਦੀ 75ਵੀਂ ਵਰੇਗੰਢ ਸਬੰਧੀ ਮਨਾਏ ਜਾ ਰਹੇ 'ਆਜ਼ਾਦੀ ਕਾ ਅੰਮਿ੍ਰਤ ਮਹੋਤਸਵ' ਦੇ
ਮੱਦੇਨਜ਼ਰ ਵਿਦਿਆਰਥੀਆਂ ਨੂੰ ਨਸ਼ਿਆਂ, ਦਹੇਜ ਆਦਿ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ
ਪ੍ਰੇਰਿਤ ਕੀਤਾ। ਇਸ ਮੌਕੇ ਉਨਾਂ ਵੱਲੋਂ ਪੌਦਾ ਵੀ ਲਗਾਇਆ ਗਿਆ ਅਤੇ ਰੰਗੋਲੀ ਮੁਕਾਬਲੇ
ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਹੁਨਰ ਵਿਕਾਸ ਮਿਸ਼ਨ ਦੀ ਜ਼ਿਲਾ
ਪੱਧਰੀ ਟੀਮ ਦੇ ਸੰਮੀ ਠਾਕੁਰ ਤੇ ਰਾਜ ਕੁਮਾਰ ਤੋਂ ਇਲਾਵਾ ਸਕਿੱਲ ਸੈਂਟਰ ਦੇ ਕਮਿਅੰਕ
ਮਿਸ਼ਰਾ, ਵਿਜੇ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।