ਪਟਿਆਲਾ, 18 ਨਵੰਬਰ: ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਥਾਣਾ ਕੋਤਵਾਲੀ ਪਟਿਆਲਾ ਪੁਲਿਸ ਨੇ ਅੱਜ ਇੱਕ ਜਾਅਲੀ ਥਾਣੇਦਾਰ ਨੂੰ ਨਕਲੀ ਪਿਸਟਲ 09 ਐਮ.ਐਮ., ਕਵਰ ਅਤੇ ਬੁਲੇਟ ਮੋਟਰਸਾਇਕਲ ਸਮੇਤ ਕਾਬੂ ਕੀਤਾ। ਐਸ.ਐਸ.ਪੀ ਸ. ਭੁੱਲਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਪੀ. ਸਿਟੀ ਹਰਪਾਲ ਸਿੰਘ, ਡੀ.ਐਸ.ਪੀ. ਸਿਟੀ-1 ਸ਼੍ਰੀ ਹੇਮੰਤ ਸ਼ਰਮਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਕੋਤਵਾਲੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਸਮੇਤ ਫੋਰਸ ਸ਼ੇਰਾਂ ਵਾਲਾ ਗੇਟ ਵਿਖੇ ਕੀਤੀ ਨਾਕਾਬੰਦੀ ਤੋਂ ਰਵੀ ਬਾਂਸਲ ਪੁੱਤਰ ਮਹਾਂਵੀਰ ਪ੍ਰਸ਼ਾਦ ਵਾਸੀ ਜੱਜ ਵਾਲੀ ਗਲੀ ਵਾਰਡ ਨੰਬਰ 06 ਖਨੌਰੀ, ਜਿਲ੍ਹਾ ਸੰਗਰੂਰ ਹਾਲ ਵਾਸੀ ਸਾਬਕਾ ਐਮ.ਸੀ. ਆਦਰਸ਼ ਕਲੋਨੀ ਨੇੜੇ ਥਾਪਰ ਕਾਲਜ ਪਟਿਆਲਾ ਨੂੰ ਸਮੇਤ ਬੁਲੇਟ ਮੋਟਰਸਾਇਕਲ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 401 ਮਿਤੀ 17.11.2021 ਅ/ਧ 419, 420, 17), 171 ਆਈ.ਪੀ.ਸੀ. 25/54/59 ਅਸਲਾ ਐਕਟ ਥਾਣਾ ਕੋਤਵਾਲੀ ਪਟਿਆਲਾ ਦਰਜ ਰਸਿਟਸਟਰ ਕੀਤਾ। ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਰਵੀ ਬਾਂਸਲ ਆਪਣੇ ਆਪ ਨੂੰ ਜਿਲ੍ਹਾ ਪਟਿਆਲਾ ਵਿੱਚ ਪੁਲਿਸ ਵਿੱਚ ਥਾਣੇਦਾਰ ਤਾਇਨਾਤ ਦੱਸ ਕੇ ਸ਼ਹਿਰ ਪਟਿਆਲਾ ਦੇ ਭੋਲੇ ਭਾਲੇ ਲੋਕਾਂ ਅਤੇ ਦੁਕਾਨਾਦਾਰਾਂ ਨਾਲ ਠੱਗੀਆਂ ਮਾਰ ਰਿਹਾ ਸੀ।ਇਸ ਪਾਸੋ ਮੌਕੇ ਤੋਂ ਇੱਕ ਨਕਲੀ ਪਿਸਟਲ 09 ਐਮ.ਐਮ. ਸਮੇਤ ਕਵਰ, ਇੱਕ ਚੈਨੀ ਸੋਨਾ ਵਜਨੀ ਕਰੀਬ ਸਵਾ ਤੋਲਾ ਬ੍ਰਾਮਦ ਹੋਈ, ਇਹ ਚੈਨੀ ਸ਼ਹਿਰ ਪਟਿਆਲਾ ਦੇ ਅੰਦਰ ਵੇਚਣ ਜਾ ਰਿਹਾ ਸੀ।
ਥਾਣਾ ਕੋਤਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਹੇਮੰਤ ਸ਼ਰਮਾ ਨੇਦੱਸਿਆ ਕਿ ਰਵੀ ਬਾਂਸਲ ਨੇ ਪੁੱਛਗਿੱਛ ਦੌਰਾਨ ਇੰਕਸਾਫ ਕੀਤਾ ਕਿ ਉਸ ਪਾਸੋ ਜੋ ਚੈਨੀ ਬ੍ਰਾਮਦ ਕੀਤੀ ਗਈ ਹੈ, ਉਹ ਚੈਨੀ ਉਸਨੇ ਕਰਨ ਜਿਊਲਰਜ ਪਟਿਆਲਾ ਪਾਸੋ ਚੈੱਕ ਦੇ ਕੇ ਹਾਸਲ ਕੀਤੀ ਸੀ ਪਰੰਤੂ ਇਹ ਚੈੱਕ ਡਿਸਆਨਰ ਹੋ ਗਿਆ ਸੀ।ਇਸ ਤੋਂ ਇਲਾਵਾ ਦਿਵਾਲੀ ਤੋਂ ਪਹਿਲਾਂ ਉਸ ਨੇ 02 ਚੈਨੀਆਂ ਕਰਨ ਜਿਊਲਰਜ ਕਿਲ੍ਹਾ ਚੌਂਕ ਪਟਿਆਲਾ ਪਾਸੋ ਅਤੇ 01 ਚੈਨੀ ਅਤੇ ਇੱਕ ਸ਼ਾਂਪ ਸ਼ਿਵ ਜਿਊਲਰਜ ਪਟਿਆਲਾ ਪਾਸੋ ਚੈੱਕ ਦੇ ਕੇ ਹਾਸਲ ਕੀਤੀਆਂ ਸਨ, ਇਹ ਚੈੱਕ ਵੀ ਡਿਸਆਨਰ ਹੋ ਗਏ ਸਨ। ਇਹ ਚੈਨੀਆਂ ਅਤੇ ਸ਼ਾਂਪ ਉਸ ਪਾਸੋ ਬ੍ਰਾਮਦ ਕੀਤੀਆਂ ਗਈਆਂ।ਇਸ ਬ੍ਰਾਮਦਾ ਸੋਨੇ ਦਾ ਕੁੱਲ ਵਜਨ ਸਾਢੇ ਛੇ ਤੋਲੇ ਜਿਸਦੀ ਬਜਾਰ ਵਿੱਚ ਕੀਮਤ ਕਰੀਬ ਸਾਢੇ ਤਿੰਨ ਲੱਖ ਰੁਪਏ ਹੈ।
ਡੀ.ਐਸ.ਪੀ. ਨੇ ਹੋਰ ਦੱਸਿਆ ਕਿ ਰਵੀ ਬਾਂਸਲ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਸ ਨੇ ਪਟਿਆਲਾ ਦੇ ਸ਼ਰਾਬ ਦੇ 04 ਠੇਕਿਆਂ ਤੋਂ ਧੋਖੇ ਨਾਲ ਵਧੀਆਂ ਬ੍ਰਾਂਡ ਦੀ ਅੰਗਰੇਜੀ ਸ਼ਰਾਬ ਦਿਵਾਲੀ ਤੋਂ ਪਹਿਲਾਂ ਲਈ ਸੀ, ਇਹ ਸ਼ਰਾਬ ਉਸਨੇ ਅੱਧੇ ਰੇਟਾਂ ਵਿੱਚ ਵੱਖ-ਵੱਖ ਜਗ੍ਹਾ ਵੇਚ ਦਿੱਤੀ ਸੀ।ਰਵੀ ਬਾਂਸਲ ਪਾਸੋਂ ਸ਼ਰਾਬ ਖ੍ਰੀਦਣ ਵਾਲੇ ਵਿਅਕਤੀਆਂ ਨੂੰ ਜਲਦ ਹੀ ਟਰੇਸ ਕਰਕੇ ਉਹਨਾਂ ਪਾਸੋਂ ਸ਼ਰਾਬ ਦੀ ਬ੍ਰਾਮਦਗੀ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਦੋਸ਼ੀ ਰਵੀ ਬਾਂਸਲ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਸਨੇ ਪਾਤੜਾਂ ਵਿਖੇ ਰੇਤੇ ਬੱਜਰੀ ਦੀ ਦੁਕਾਨ ਤੋ ਹੇਰਾਫੇਰੀ ਨਾਲ ਰੇਤਾਂ ਅਤੇ ਹੋਰ ਸਮਾਨ ਮੰਗਵਾ ਲਿਆ ਸੀ, ਜਿਸ ਸਬੰਧੀ ਉਸਦੇ ਵਿਰੁੱਧ ਥਾਣਾ ਪਾਤੜਾਂ ਵਿਖੇ ਮੁਕੱਦਮਾ ਨੰਬਰ 303 ਮਿਤੀ 03.07.2021 ਅ/ਧ 420 ਆਈ.ਪੀ.ਸੀ. ਥਾਣਾ ਪਾਤੜਾਂ ਦਰਜ ਰਜਿਸਟਰ ਹੈ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ।ਜਿਸ ਨੂੰ ਮਿਤੀ 19-11-2021 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਫੋਟੋ ਕੈਪਸ਼ਨ-ਫੜਿਆ ਵਿਅਕਤੀ ਪੁਲਿਸ ਪਾਰਟੀ ਦੇ ਨਾਲ।