ਪਟਿਆਲਾ, 6 ਨਵੰਬਰ: (ਬਿਊਰੋ ਚੀਫ) ਐਸ.ਐਸ.ਪੀ ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਦਰਜ 12 ਮੁਕੱਦਮਿਆਂ ਵਿੱਚ 25 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 47 ਮੋਟਰਸਾਈਕਲ ਬਰਾਮਦ ਕੀਤੇ ਗਏ।
ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਐਸ.ਪੀ. (ਡੀ) ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ ਸਮਾਣਾ ਜਸਵਿੰਦਰ ਸਿੰਘ ਚਹਿਲ, ਡੀ.ਐਸ.ਪੀ ਰਾਜਪੁਰਾ ਗੁਰਬੰਸ ਸਿੰਘ ਬੈਂਸ, ਡੀ.ਐਸ.ਪੀ ਸਿਟੀ-1 ਹੇਮੰਤ ਸ਼ਰਮਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਬਰਾਮਦਗੀਆਂ ਕਰਵਾਈਆਂ ਗਈਆਂ ਹਨ।
ਸ. ਭੁੱਲਰ ਨੇ ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਆਈ ਸੁਰਿੰਦਰ ਭੱਲਾ, ਮੁੱਖ ਅਫ਼ਸਰ ਥਾਣਾ ਸਿਟੀ ਸਮਾਣਾ ਅਤੇ ਵੱਖ ਵੱਖ ਤਫ਼ਤੀਸ਼ੀ ਅਫ਼ਸਰਾਂ ਵੱਲੋਂ 05 ਮੁਕੱਦਮਿਆਂ ਵਿਚ 06 ਦੋਸ਼ੀਆਂ ਜਸਪ੍ਰੀਤ ਸਿੰਘ ਉਰਫ਼ ਜੱਸੀ, ਦੀਪਕ ਸਿੰਘ ਉਰਫ਼ ਦੀਪ, ਹਰਪ੍ਰੀਤ ਸਿੰਘ ਉਰਫ਼ ਹੈਪੀ, ਅਜੇ ਕੁਮਾਰ, ਸੁੰਦਰੀ ਉਰਫ਼ ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਉਰਫ਼ ਬੰਟੀ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਕੁੱਲ 16 ਮੋਟਰਸਾਈਕਲ ਅਤੇ ਸਕੂਟਰੀ ਬਰਾਮਦ ਕਰਵਾਈਆਂ ਗਈਆਂ ਹਨ। ਜੋ ਕਿ ਇਨ੍ਹਾਂ ਵੱਲੋਂ ਸਮਾਣਾ ਦੇ ਆਸ ਪਾਸ ਦੇ ਏਰੀਆ ਵਿੱਚੋਂ ਚੋਰੀ ਕੀਤੇ ਗਏ ਸਨ।
ਇਸੇ ਤਰ੍ਹਾਂ ਮਿਤੀ 15-10-21 ਨੂੰ ਇੰਸਪੈਕਟਰ ਰਾਜੇਸ਼ ਮਲਹੋਤਰਾ ਮੁੱਖ ਅਫ਼ਸਰ ਥਾਣਾ ਲਾਹੌਰੀ ਗੇਟ ਵੱਲੋਂ ਸਮੇਤ ਪੁਲਿਸ ਪਾਰਟੀ ਲਕਸ਼ ਉਰਫ਼ ਲਵਪ੍ਰੀਤ, ਅਨਮੋਲ ਵਰਮਾ, ਨਿਖਿਲ, ਕਰਨ ਵਰਮਾ, ਕਰਨ ਕੁਮਾਰ ਮਕੈਨਿਕ, ਹਬੀਬ ਵਿਰੁੱਧ ਮੁਕੱਦਮਾ ਨੰਬਰ 230 ਮਿਤੀ 15-10-2021 ਅ/ਧ 411,473 ਆਈਪੀਸੀ ਥਾਣਾ ਲਹੌਰੀ ਗੇਟ ਪਟਿਆਲਾ ਦਰਜ ਕਰਕੇ ਉਨ੍ਹਾਂ ਪਾਸੋਂ ਮੌਕਾ ਪਰ ਚੋਰੀ ਕੀਤੇ 10 ਮੋਟਰਸਾਈਕਲ ਬਰਾਮਦ ਕੀਤੇ ਗਏ ਜੋ ਕਿ ਇਨ੍ਹਾਂ ਵੱਲੋਂ ਖੇੜੀ ਗੰਡਿਆਂ, ਪਸਿਆਣਾ ਅਤੇ ਪਟਿਆਲਾ ਦੇ ਆਸ ਪਾਸ ਦੇ ਏਰੀਆ ਵਿੱਚੋਂ ਚੋਰੀ ਕੀਤੇ ਗਏ ਸਨ। ਦੌਰਾਨੇ ਤਫ਼ਤੀਸ਼ ਮੁਕੱਦਮਾ ਉਕਤ ਵਿੱਚ ਹਬੀਬ ਨੂੰ ਨਾਮਜ਼ਦ ਕਰਕੇ ਮੁਕੱਦਮਾ ਹਜਾ ਵਿੱਚ ਮਿਤੀ 18-10-21 ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ।ਜੋ ਇਨ੍ਹਾਂ ਦੋਸ਼ੀਆਂ ਪਾਸੋਂ ਕੁੱਲ 09 ਮੋਟਰ ਸਾਈਕਲ ਅਤੇ 01 ਐਕਟਿਵਾ ਬਰਾਮਦ ਕੀਤੀ ਗਈ। ਮੁਕੱਦਮਾ ਨੰ. 239 ਮਿਤੀ 27-10-2021 ਅ/ਧ 379 ਆਈਪੀਸੀ ਥਾਣਾ ਲਹੌਰੀ ਗੇਟ ਪਟਿਆਲਾ ਵਿੱਚ ਦੋਸ਼ੀ ਬਬਲਾ ਨੂੰ ਕਾਬੂ ਕਰਕੇ ਉਸ ਪਾਸੋਂ 02 ਮੋਟਰਸਾਈਕਲ ਜੋ ਕਿ ਘਨੌਰ ਅਤੇ ਰਜਿੰਦਰਾ ਹਸਪਤਾਲ ਤੋ ਚੋਰੀ ਕੀਤਾ ਗਿਆ ਸੀ, ਮੁਕੱਦਮਾ ਨੰਬਰ 232 ਮਿਤੀ 20.10.2021 ਅ/ਧ 411,473 ਆਈਪੀਸੀ ਥਾਣਾ ਲਾਹੌਰੀ ਗੇਟ ਪਟਿਆਲਾ ਵਿੱਚ ਦੋਸ਼ੀ ਮੋਨੀ ਖਾਨ ਅਤੇ ਅਮਿਤ ਨੂੰ ਕਾਬੂ ਕਰਕੇ ਉਸ ਪਾਸੋਂ 01 ਮੋਟਰਸਾਈਕਲ ਜੋ ਕਿ ਭਾਖੜਾ ਨਹਿਰ ਏਰੀਆ ਸਿਟੀ ਸਮਾਣਾ ਤੋ ਚੋਰੀ ਕੀਤਾ ਗਿਆ ਸੀ, ਬਰਾਮਦ ਕੀਤਾ ਗਿਆ।
ਇਸੇ ਤਰ੍ਹਾਂ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਵੱਲੋਂ ਸਮੇਤ ਪੁਲਿਸ ਪਾਰਟੀ ਜਸਨਦੀਪ ਸਿੰਘ ਉਰਫ਼ ਚੰਨੀ, ਗੁਰਧਿਆਨ ਸਿੰਘ ਉਰਫ਼ ਕੋਕੀ, ਮਸਤਾਨ ਖਾਨ ਉਰਫ਼ ਮਾਕਾ, ਭੁਪਿੰਦਰ ਸਿੰਘ ਉਰਫ਼ ਸਨੀ, ਜਰਨੈਲ ਸਿੰਘ ਉਰਫ਼ ਰਵੀ, ਜਰਨੈਲ ਸਿੰਘ ਉਰਫ਼ ਰਾਜੂ ਨੂੰ ਮੁਕੱਦਮਾ ਨੰਬਰ 353 ਮਿਤੀ 23.10.2021ਅ/ਧ 379,411,379-2,201 ਆਈ.ਪੀ.ਸੀ ਥਾਣਾ ਸਿਵਲ ਲਾਇਨ ਪਟਿਆਲਾ ਵਿੱਚ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜਾ ਵਿੱਚੋਂ 05 ਚੋਰੀ ਦੇ ਮੋਟਰ ਸਾਈਕਲ, ਇੱਕ ਸੋਨੇ ਦੀ ਕੰਨ ਦੀ ਬਾਲੀ, ਅਤੇ ਆਮ ਪੈਦਲ ਜਾਂਦੀਆਂ ਅੋਰਤਾ ਦੀਆ ਖੋਹੀਆ ਹੋਈਆ ਕੰਨਾ ਦੀਆ ਵਾਲੀਆ ਵੇਚ ਕੇ ਪ੍ਰਾਪਤ ਕੀਤੇ ਪੈਸਿਆ ਵਿੱਚੋਂ 23,000/- ਰੁਪਏ ਬਰਾਮਦ ਕਰਵਾਏ ਗਏ ਹਨ। ਇਸ ਤੋ ਇਲਾਵਾ ਦੋਸ਼ੀਆਂ ਪ੍ਰਿਤਪਾਲ ਸਿੰਘ, ਉਧਮ ਸਿੰਘ, ਅਕਾਸਪ੍ਰੀਤ ਸਿੰਘ ਉਰਫ਼ ਭਾਨਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 344 ਮਿਤੀ 15.10.2021 ਅ/ਧ 379,411 ਆਈ.ਪੀ.ਸੀ. ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕਰਕੇ ਉਕਤਾਨ ਪਾਸੋਂ 03 ਮੋਟਰ ਸਾਈਕਲ ਬਰਾਮਦ ਕੀਤੇ ਗਏ ਸਨ।
ਇਸੇ ਲੜੀ ਤਹਿਤ ਮੁਕੱਦਮਾ ਨੰਬਰ 252 ਮਿਤੀ 06-11-2021 ਅ/ਧ 379 ਆਈ.ਪੀ.ਸੀ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕਰਕੇ ਪ੍ਰਿੰਸਪਾਲ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਤਖਤੂ ਮਾਜਰਾ ਪਾਸੋਂ 10 ਵੱਖ-2 ਮਾਰਕਾ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ।ਜਿੰਨ੍ਹਾ ਪਰ ਜਾਅਲੀ ਨੰਬਰ ਪਲੇਟਾਂ ਲਗਾਈਆਂ ਹੋਈਆ ਸਨ।ਜੋ ਇਹ ਮੋਟਰਸਾਈਕਲ ਜੀਰਕਪੁਰ, ਬਨੂੰੜ ਅਤੇ ਰਾਜਪੁਰਾ ਦੇ ਏਰੀਆ ਵਿੱਚੋਂ ਚੋਰੀ ਕੀਤੇ ਗਏ ਸਨ।ਮਿਤੀ 06-11-2021 ਨੂੰ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਪ੍ਰਿੰਸਪਾਲ ਸਿੰਘ ਉਕਤ ਨੂੰ ਚੋਰੀ ਦੇ ਮੋਟਰਸਾਈਕਲ ਨੰਬਰ ਪੀ.ਬੀ 39 ਈ-2378 ਸਮੇਤ ਕਾਬੂ ਕੀਤਾ ਗਿਆ ਸੀ।ਜਿਸ ਦੀ ਪੁੱਛਗਿੱਛ ਪਰ 09 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ।ਇਕ ਦੋਸ਼ੀ ਸੁਖਬੀਰ ਚੰਦ ਉਰਫ਼ ਸੁੱਖਾ ਪੁੱਤਰ ਰਜਿੰਦਰ ਪਾਲ ਵਾਸੀ ਪਿੰਡ ਦਮਨਹੇੜੀ ਦੀ ਗ੍ਰਿਫਤਾਰੀ ਬਾਕੀ ਹੈ।