ਨਵਾਂਸ਼ਹਿਰ 25 ਨਵੰਬਰ (ਵਿਸ਼ੇਸ਼ ਪ੍ਰਤੀਨਿਧੀ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਥਾਣਾ ਸਦਰ ਬੰਗਾ ਅਧੀਨ ਆਉਂਦੇ ਪਿੰਡਮਜਾਰਾ ਨੌ ਅਬਾਦ ਵਿਖੇ ਔਰਤ ਦਾ ਕਤਲ ਕਰਕੇ ਭੱਜੇ ਦੋਸ਼ੀ ਨੂੰ ਮਹਿਜ ਕੁੱਝ ਹੀ ਘੰਟਿਆ ਵਿੱਚ ਗ੍ਰਿਫਤਾਰ ਕਰਕੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸ੍ਰੀਮਤੀ ਕੰਵਰਦੀਪ ਕੌਰ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਅੱਜ ਮਿਤੀ 25-11-2021 ਨੂੰ ਮੋਹਣ ਲਾਲ ਵਾਸੀ ਮੂਸਾਪੁਰ ਨੇ ਥਾਣਾ ਸਦਰ ਬੰਗਾ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸਦਾ ਭਰਾ ਸੋਹਣ ਲਾਲ ਜੋ ਪਿਛਲੇ 10 ਸਾਲਾਂ ਤੋਂ ਵਿਦੇਸ਼ ਇਟਲੀ ਗਿਆ ਹੋਇਆ, ਜਿਸਦੀ ਘਰਵਾਲੀ ਜਸਵੀਰ ਕੌਰ ਮੂਸਾਪੁਰ ਵਿਖੇ ਹੀ ਰਹਿੰਦੀ ਹੈ, ਜਿਸਦੇ ਇੱਕ ਲੜਕੀ ਅੰਮ੍ਰਿਤਪਾਲ ਕੌਰ ਉਮਰ ਕਰੀਬ 10 ਸਾਲ ਹੈ, ਜੋ ਸਤਲੁਜ ਪਬਲਿਕ ਸਕੂਲ, ਬੰਗਾ ਵਿਖੇ ਤੀਸਰੀ ਕਲਾਸ ਵਿੱਚ ਪੜ੍ਹਦੀ ਹੈ। ਉਸਦੀ ਭਰਜਾਈ ਜਸਵੀਰ ਕੌਰ ਪਿੰਡਮਜਾਰਾ ਨੌ ਅਬਾਦ ਵਿਖੇ ਇੱਕ ਪਲਾਟ ਲੈ ਕੇ ਕੋਠੀ ਬਣਾ ਰਹੀ ਸੀ, ਜੋ ਉਸਾਰੀ ਅਧੀਨ ਹੈ। ਮਿਤੀ 24-11-2021 ਨੂੰ ਰੋਜਾਨਾ ਦੀ ਤਰ੍ਹਾਂ ਉਸਦੀ ਭਰਜਾਈ ਆਪਣੀ ਲੜਕੀ ਅੰਮ੍ਰਿਤਪਾਲ ਕੌਰ ਨੂੰ ਸਵੇਰੇ 07 ਵਜੇ ਸਤਲੁਜ ਪਬਲਿਕ ਸਕੂਲ, ਬੰਗਾ ਵਿਖੇ ਸਕੂਟਰੀ ਤੇ ਛੱਡਣ ਗਈ ਸੀ, ਜੋ ਵਾਪਸ ਨਹੀਂ ਆਈ ਤੇ ਜਿਸਦਾ ਵੀ ਫੋਨ ਬੰਦ ਆ ਰਿਹਾ ਸੀ ਅਤੇ ਫਿਰ ਉਸਨੇ ਆਪਣੀ ਭਰਜਾਈ ਦੀ ਕੋਠੀ ਵਿੱਚ ਲੇਬਰ ਦਾ ਕੰਮ ਕਰਦੇ ਵਿਕਾਸ ਸਿੰਘ ਵਾਸੀ ਯੂ.ਪੀ.ਨੂੰ ਫੋਨ ਕੀਤਾ, ਜਿਸਦਾ ਫੋਨ ਬੰਦ ਆ ਰਿਹਾ ਸੀ। ਉਸਨੇ ਆਪਣੀ ਭਰਜਾਈ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਅੱਜ ਉਸਨੂੰ ਪਤਾ ਲੱਗਾ ਕਿ ਉਸਦੀ ਭਰਜਾਈ ਜਸਵੀਰ ਕੌਰ ਦੀ ਲਾਸ਼ਮਜਾਰਾ ਨੌ ਅਬਾਦ ਦੇ ਬੇ-ਅਬਾਦ ਖੂਹ ਵਿੱਚ ਪਈ ਹੈ। ਉਸਨੂੰ ਪੱਕਾ ਯਕੀਨ ਹੈ ਕਿ ਵਿਕਾਸ ਸਿੰਘ ਨੇ ਉਸਦੀ ਭਰਜਾਈ ਜਸਵੀਰਕੌਰ ਨੂੰ ਪੈਸਿਆ ਦੇ ਲੈਣ-ਦੇਣ ਕਰਕੇ ਕਤਲ ਕਰਕੇ ਲਾਸ਼ਨੂੰ ਖੁਰਦ-ਬੁਰਦ ਕਰਨ ਦੀ ਨੀਯਤ ਨਾਲ ਖੂਹ ਵਿੱਚ ਸੁੱਟ ਦਿੱਤਾ।ਇਸ ਸਬੰਧੀ ਮੁਕੱਦਮਾ ਨੰਬਰ125 ਮਿਤੀ 25-11-2021 ਅ/ਧ302,201ਭ:ਦ:ਥਾਣਾ ਸਦਰ ਬੰਗਾ ਵਿਖੇ ਦਰਜ ਕਰਕੇ ਪੁਲੀਸ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ।
ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ, ਉਪ ਕਪਤਾਨ ਪੁਲਿਸ, ਬੰਗਾ ਅਤੇ ਮੁੱਖ ਅਫਸਰ ਥਾਣਾ ਸਦਰ ਬੰਗਾ ਤੇ ਅਧਾਰਿਤ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ, ਜਿਸਦੇ ਸਾਰਥਿਕ ਨਤੀਜੇ ਵਜੋਂ ਐਸ.ਆਈ. ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਵਿਕਾਸ ਸਿੰਘ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਬਹੇੜਾ (ਯੂ.ਪੀ) ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਮੁਕੱਦਮੇ ਦੀ ਸਬੰਧੀ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਅਤੇ ਤਫਤੀਸ਼ ਜਾਰੀ ਹੈ।