ਨਵਾਂ ਸ਼ਹਿਰ,10 ਨਵੰਬਰ:- ਲਾਲਾ ਹਰੀ ਰਾਮ ਵੇਦ ਪ੍ਰਕਾਸ ਜੈਨ ਦੇ ਸਮੂਹ ਪ੍ਰੀਵਾਰ ਵਲੋਂ ਆਪਣੀ ਸਵਰਗਵਾਸੀ ਮਾਤਾ ਪ੍ਰਸਿੰਨੀ ਦੇਵੀ ਜੈਨ ਦੀ ਯਾਦ ਵਿੱਚ "ਗਿਆਨ ਪੰਚਮੀਂ" ਮੌਕੇ ਪ੍ਰਸਿੰਨੀ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ ਰਵਿਦਾਸ ਨਗਰ ਦੇ ਲੋੜਵੰਦ 60 ਬੱਚਿਆਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਵੰਡੀ ਗਈ।ਇਸ ਮੌਕੇ ਜਵਾਹਰ ਲਾਲ ਜੈਨ ਅਤੇ ਰੋਹਿਤ ਜੈਨ ਨੇ ਕਿਹਾ ਕਿ ਸਕੂਲ ਵਿਦਿਆ ਦਾ ਮੰਦਰ ਹੈ। ਜਿਥੋਂ ਕਿ ਬੱਚੇ ਨੇ ਅੱਖਰ ਗਿਆਨ ਦੇ ਨਾਲ-ਨਾਲ ਆਪਣੀ ਜਿੰਦਗੀ ਦੀਆਂ ਮੰਜਿਲਾਂ ਦੀ ਪ੍ਰਾਪਤੀ ਦਾ ਗਿਆਨ ਪ੍ਰਾਪਤ ਕਰਕੇ ਅੱਗੇ ਵੱਧਣਾ ਹੁੰਦਾ ਹੈ। ਇਨ੍ਹਾਂ ਸਰਕਾਰੀ ਸਕੂਲਾਂ ਦੇ ਤਜ਼ਰਬੇਕਾਰ ਅਧਿਆਪਕ ਹੀ ਬੱਚੇ ਨੂੰ ਤਰਾਸ ਕੇ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਣ ਦੇ ਯੋਗ ਬਣਾਉਦੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ ਬਣਦਾ ਹੈ ਕਿ ਇਨ੍ਹਾਂ ਸਕੂਲਾਂ ਨੂੰ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ ਤਾਂ ਕੋਈ ਬੱਚਾ ਅੱਖਰ ਗਿਆਨ ਤੋਂ ਵਾਂਝਾ ਨਾ ਰਹੇ। ਇਥੇ ਇਹ ਵੀ ਜਿਕਰਯੋਗ ਹੈ ਇਸ ਪ੍ਰੀਵਾਰ ਵਲੋਂ ਇਸ ਸੰਸਥਾਂ ਦੇ ਨਾਲ-ਨਾਲ ਹੋਰ ਸਕੂਲਾਂ ਨੂੰ ਵੀ ਹਰ ਸਾਲ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਬਹੁਤ ਸਾਰੀ ਮਦਦ ਕੀਤੀ ਜਾਂਦੀ ਹੈ। ਸਕੂਲ ਸਟਾਫ਼ ਵਲੋਂ ਪ੍ਰੀਵਾਰ ਦਾ ਸਨਮਾਨ ਚਿੰਨ੍ਹ ਨਾਲ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਰਜਨੀ ਪ੍ਰਭਾ ਜੈਨ,ਕੰਚਨ ਜੈਨ, ਸਿੰਮੀ ਜੈਨ,ਵਿੰਨੀ ਜੈਨ,ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪਪਪਪ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਨੀਲ ਕਮਲ,ਮੀਨੂ ਵਰਮਾ,ਬਲਵਿੰਦਰ ਕੌਰ ਅਤੇ ਰੀਤੂ ਵੀ ਹਾਜਿਰ ਸਨ।