ਨਵਾਂਸ਼ਹਿਰ 19 ਨਵੰਬਰ :- ਨਰੋਆ ਪੰਜਾਬ ਸੰਸਥਾ ਵੱਲੋਂ 'ਪੜ੍ਹਦਾ ਪੰਜਾਬ' ਮੁਹਿੰਮ ਤਹਿਤ 100 ਸਰਕਾਰੀ ਸਕੂਲਾਂ ਵਿਚ ਵਲੰਟੀਅਰ ਅਧਿਆਪਕ ਦੇਣ ਤੋਂ ਬਾਅਦ ਹੁਣ ਪਿੰਡਾਂ ਵਿਚ ਲਾਇਬੇ੍ਰਰੀਆਂ ਖੋਲ਼੍ਹਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਕੋਆਰਡੀਨੇਟਰਾਂ ਸੰਨੀ ਸਿੰਘ ਜ਼ਾਫਰਪੁਰ, ਗੰਗਵੀਰ ਰਠੌਰ, ਹਰਪ੍ਰਰੀਤ ਸਿੰਘ ਪਨੁੰਮਜਾਰਾ ਅਤੇ ਅਵਤਾਰ ਸਿੰਘ ਮਹੇ ਨੇ ਦੱਸਿਆ ਕਿ ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ ਵਿਚ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿਚ ਲਾਇਬੇ੍ਰਰੀਆਂ ਦੀ ਘਾਟ ਨੂੰ ਦੇਖਦਿਆਂ ਨਵਾਂਸ਼ਹਿਰ ਸਬ ਡਿਵੀਜ਼ਨ ਦੇ ਪਿੰਡਾਂ ਵਿਚ ਵੱਧ ਤੋਂ ਵੱਧ ਲਾਇਬੇ੍ਰਰੀਆਂ ਖੋਲ੍ਹੀਆਂ ਜਾਣ। ਜੇਕਰ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਹਨ ਤਾਂ ਲਾਇਬੇ੍ਰਰੀਆਂ ਕਿਉਂ ਨਹੀਂ? ਬਰਜਿੰਦਰ ਸਿੰਘ ਹੁਸੈਨਪੁਰ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਯਾਦ ਕਰਦਿਆਂ ਕਿਹਾ ਕਿ ਬਾਬਾ ਨਾਨਕ ਸਾਹਿਬ ਦੇ 20 ਰੁਪਏ ਦੇ ਸੌਦੇ ਦੀਆਂ ਬਰਕਤਾਂ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ। ਇਸ ਲਈ ਕਿਤਾਬਾਂ ਦਾ ਖਰਚਾ 'ਨਰੋਆ ਪੰਜਾਬ ਸੰਸਥਾ' ਚੁੱਕੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ, ਐੱਸਡੀਐੱਮ ਅਤੇ ਬੀਡੀਪੀਓ ਨੂੰ ਪੱਤਰ ਦੀਆਂ ਕਾਪੀਆਂ ਭੇਜੀਆਂ ਜਾ ਰਹੀਆਂ ਹਨ। ਜਿਸ ਵਿਚ ਲਿੱਖਿਆ ਹੈ ਕਿ ਪੰਜਾਬ ਵਿਚ ਪੁਸਤਕ ਸੱਭਿਆਚਾਰ ਪਣਪ ਨਹੀਂ ਸਕਿਆ ਅਤੇ ਇਥੇ ਲਾਇਬੇ੍ਰਰੀਆਂ ਦੀ ਬਹੁਤ ਘਾਟ ਹੈ। ਪੰਜਾਬ ਦੇ ਲੋਕ ਮਕਾਨਾਂ, ਗੱਡੀਆਂ, ਵਿਆਹ ਸ਼ਾਦੀ ਦੇ ਸਮਾਗਮਾਂ, ਖਾਣ ਪੀਣ ਅਤੇ ਹੋਰ ਬਹੁਤ ਸਾਰੀਆਂ ਵਸਤੂਆਂ ਅਤੇ ਸੇਵਾਵਾਂ 'ਤੇ ਬੇਲੋੜਾ ਖਰਚ ਕਰਦੇ ਹਨ। ਸਰਕਾਰਾਂ ਆਏ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾ ਰਹੀਆਂ ਹਨ ਪਰ ਲਾਇਬੇ੍ਰਰੀਆਂ ਖੋਲ੍ਹਣ ਤੋਂ ਅਵੇਸਲੀਆਂ ਰਹੀਆਂ ਹਨ। ਪੰਜਾਬੀਆਂ ਦੀਆਂ ਕੋਠੀਆਂ 'ਚ ਬੀਅਰ ਬਾਰ ਤਾਂ ਬਣ ਰਹੇ ਹਨ। ਪਰ ਲਾਇਬੇ੍ਰਰੀ ਕੋਈ ਨਹੀਂ ਬਣਾ ਰਿਹਾ। ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਸਬ ਡਿਵੀਜ਼ਨ ਨਵਾਂਸ਼ਹਿਰ ਦੀਆਂ ਪੰਚਾਇਤਾਂ ਨੂੰ ਦਫਤਰੀ ਤੌਰ 'ਤੇ ਬਕਾਇਦਾ ਜਾਣੂ ਕਰਵਾਇਆ ਜਾਵੇ ਤੇ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਆਪਣੇ ਪਿੰਡਾਂ ਵਿਚ ਵੱਧ ਤੋਂ ਵੱਧ ਜਨਤਕ ਲਾਇਬੇ੍ਰਰੀਆਂ ਖੋਲ੍ਹਣ ਲਈ ਮਤੇ ਪਾਉਣ। ਜਿਹੜੀ ਵੀ ਪੰਚਾਇਤ ਮਤਾ ਪਾ ਕੇ ਸੰਸਥਾ ਤੋਂ ਮੰਗ ਕਰੇਗੀ ਉਸ ਪਿੰਡ ਵਿਚ ਜਨਤਕ ਲਾਇਬੇ੍ਰਰੀ ਖੋਲ੍ਹ ਦਿੱਤੀ ਜਾਵੇਗੀ। ਇਸ ਵਾਸਤੇ ਪਿੰਡ ਦੀ ਪੰਚਾਇਤ ਨੂੰ ਸਿਰਫ ਲੋੜੀਂਦੀ ਇਮਾਰਤ ਦੇਣੀ ਹੋਵੇਗੀ। ਉਥੇ ਲੋੜੀਂਦੀਆਂ ਪੁਸਤਕਾਂ ਮੰਗ ਅਨੁਸਾਰ 'ਨਰੋਆ ਪੰਜਾਬ' ਵਲੋਂ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੁਝ ਅਖਬਾਰਾਂ ਤੇ ਰਸਾਲੇ ਆਦਿ ਵੀ ਲਗਵਾ ਦਿੱਤੇ ਜਾਣਗੇ। ਪੁਸਤਕਾਂ ਦੇਣ ਵੇਲੇ ਪਿੰਡ ਦੇ ਲੋਕਾਂ ਖਾਸ ਤੌਰ 'ਤੇ ਨੌਜਵਾਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਪੱਤਰ ਵਿਚ ਇਹ ਵੀ ਉਮੀਦ ਜਤਾਈ ਗਈ ਹੈ ਕਿ ਸਰਕਾਰ ਪੂਰੇ ਪੰਜਾਬ ਵਿਚ ਲਾਇਬੇ੍ਰਰੀਆਂ ਖੋਲ੍ਹਣ ਲਈ ਲੋੜੀਂਦੇ ਕਦਮ ਚੁੱਕੇਗੀ।ਨਰੋਆ ਪੰਜਾਬ ਸੰਸਥਾ ਵੱਲੋਂ ਇਸ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ ਮੰਤਰੀ ਸਕੂਲ ਸਿੱਖਿਆ, ਉੱਚ ਸਿੱਖਿਆ ਭਾਸ਼ਾ ਸੱਭਿਆਚਾਰ ਅਤੇ ਐਨਆਰਆਈ ਮਾਮਲੇ ਪੰਜਾਬ, ਇਸ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਪੰਜਾਬ ਦੇ ਮੁੱਖ ਸਕੱਤਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਨਵਾਂਸ਼ਹਿਰ ਦੇ ਸਮੂਹ ਸਰਪੰਚਾਂ ਨੂੰ ਵੀ ਭੇਜੀ ਗਈ ਹੈ। ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਇਕ ਵਿਅਕਤੀ ਨੇ ਪੰਜਾਬ ਵਿਚ ਜਨਤਕ ਲਾਇਬੇ੍ਰਰੀਆਂ ਬਣਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੇਸ ਵੀ ਦਾਇਰ ਕੀਤਾ ਸੀ। ਪਰ ਚੋਣ ਜਾਬਤਾ ਲੱਗਣ ਕਾਰਨ ਮਾਨਯੋਗ ਅਦਾਲਤ ਨੇ ਪਟੀਸ਼ਨਰ ਨੂੰ ਆਪਣੀ ਮੰਗ ਅਗਲੀ ਸਰਕਾਰ ਵਿਚ ਸਬੰਧਤ ਮੰਤਰੀ ਦੇ ਧਿਆਨ 'ਚ ਲਿਆਉਣ ਦੀ ਗੱਲ ਕਹੀ ਸੀ। ਪੰਜਾਬ ਲਾਇਬੇ੍ਰਰੀ ਐਸੋਸੀਏਸ਼ਨ ਵੀ ਪਿਛਲੇ ਕਈ ਸਾਲਾਂ ਤੋਂ ਜਨਤਕ ਲਾਇਬੇ੍ਰਰੀਆਂ ਖੋਲ੍ਹਣ ਦੀ ਮੰਗ ਕਰਦੀ ਆ ਰਹੀ ਹੈ ਪਰ ਸਰਕਾਰੀ ਪੱਧਰ 'ਤੇ ਕੋਈ ਯਤਨ ਨਹੀਂ ਹੋਇਆ। ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਾਇਬੇ੍ਰਰੀਆਂ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ। ਨਰੋਆ ਪੰਜਾਬ ਸੰਸਥਾ ਨੇ ਨਵਾਂਸ਼ਹਿਰ ਵਿੱਚ ਇਹ ਕੰਮ ਆਪਣੇ ਵੱਲੋਂ ਸ਼ੁਰੂ ਕਰਕੇ ਇਕ ਨਵਾਂ ਸੰਦੇਸ਼ ਦਿੱਤਾ ਹੈ।
ਨਰੋਆ ਪੰਜਾਬ ਸੰਸਥਾ ਵੱਲੋਂ ਪਿੰਡਾਂ 'ਚ ਲਾਇਬੇ੍ਰਰੀਆਂ ਖੋਲ੍ਹਣ ਦਾ ਫੈਸਲਾ

Posted by
NawanshahrTimes.Com