ਅਕਾਲੀ ਬਸਪਾ ਸਰਕਾਰ ਲੋਕਾਂ ਨੂੰ ਹਰ ਸਹੂਲਤ ਮੁਹੱਈਆਂ ਕਰੇਗੀ-ਸੁਖਬੀਰ ਸਿੰਘ ਬਾਦਲ

ਕਾਂਗਰਸ ਪਾਰਟੀ ਝੂਠ ਦੀ ਸਰਕਾਰ ਹੈ-ਸੁਖਬੀਰ ਸਿੰਘ ਬਾਦਲ
ਨਵਾਂਸ਼ਹਿਰ/ਜਾਡਲਾ 16 ਨਵੰਬਰ : - 'ਜਦੋਂ ਵੀ ਸੂਬੇ 'ਚ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਬਣੀ ਲੋੜਵੰਦ ਸੂਬਾ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਦਿਤੀਆਂ ਗਈਆਂ ਹਨ ਅਤੇ ਜਦੋਂ ਕਾਂਗਰਸ ਨੇ ਸੂਬੇ ਦੀ ਸੱਤਾ ਸੰਭਾਲੀ ਸੂਬੇ ਦਾ ਨਾਸ਼ ਕੀਤਾ ਹੈ ਅਤੇ ਲੋਕਾਂ ਨੂੰ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਹੂਲਤਾਂ ਬੰਦ ਕੀਤੀਆਂ। ਜਿਸ ਕਾਰਨ ਸੂਬੇ ਦੇ ਲੋਕ ਦੁਖੀ ਹੋ ਗਏ ਅਤੇ ਅਕਾਲੀ ਦਲ ਨੂੰ ਯਾਦ ਕਰਨ ਲੱਗੇ ਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾ ਆ ਰਹੀਆਂ ਹਨ ਤੇ ਸੂਬੇ ਸ਼ੋ੍ਅਦ ਤੇ ਬਸਪਾ ਦੀ ਸਰਕਾਰ ਬਣਨ ਤੇ ਸੂਬੇ ਦੇ ਲੋਕਾਂ ਨੂੰ ਚਾਹੇ ਕਿਸੇ ਵੀ ਵਰਗ ਦਾ ਹੋਵੇ ਉਸ ਨੂੰ ਹਰ ਸਹੁਲ਼ਤ ਮਹੱਈਆ ਕਰਾਂਗੇ। ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ।' ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵੱਖ ਵੱਖ ਸਥਾਨਾਂ ਤੇ ਸੰਬੋਧਨ ਕਰਦਿਆ ਕੀਤਾ।  ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਝੂਠ ਦੀ ਸਰਕਾਰ ਹੈ। ਉਨਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਨਾਰਾਜ ਹਨ ਅਤੇ 2022 ਵਿਚ ਕਾਂਗਰਸ ਸਰਕਾਰ ਨੂੰ ਸੱਤਾ ਚੋਂ ਚਲਦਾ ਕਰ ਦੇਣਗੇ। ਉਨਾਂ ਕਿਹਾ ਕਿ ਸੂਬੇ ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਨ 'ਤੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਦੇ ਨਾਲ ਨਾਲ ਹੋਰਨਾਂ ਸਹੁਲਤਾਂ ਦਿੱਤੀਆਂ ਜਾਣਗੀਆਂ। ਅੱਜ ਤੋਂ ਸਾਢੇ ਚਾਰ ਪਹਿਲਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸੋਹੰ ਖਾਧੀ ਉਸ ਸੋਹੰ ਦਾ ਕੋਈ ਮੁੱਲ ਨਹੀਂ ਪਿਆ ਅਤੇ ਲੋਕ ਨਾਲ ਅਨੇਕਾਂ ਵਾਅਦੇ ਕਰਕੇ ਇੱਕ ਵੀ ਪੂਰਾ ਨਹੀਂ ਕੀਤਾ। ਸੂਬਾ ਵਾਸੀਆਂ ਨੇ ਕੈਪਟਨ ਨੂੰ ਨਕਾਰਿਆ 'ਤੇ ਨਵਾਂ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਾਇਆ ਅਤੇ ਚੰਨੀ ਆਪਣੇ ਆਪ ਨੂੰ ਆਮ ਆਦਮੀ ਕਹਿਦੇਂ ਹਨ ਅਤੇ ਮਹਿੰਗੀ ਗੱਡੀਆਂ 'ਚ ਘੁੰਮ ਰਹੇ ਹਨ। ਇਸ ਨਾਲ ਆਮ ਬੰਦੇ ਦੀ ਪੋਲ ਖੁਲ ਰਹੀ ਹੈ। ਚੰਨੀ ਸਿਰਫ ਐਲਾਨ ਕਰਨ ਵਾਲਾ ਹੀ ਹੋਵੇਗਾ ਵਾਅਦਾ ਇਹ ਨਹੀਂ ਪੂਰਾ ਕਰੇਗਾ। ਅਕਾਲੀ ਬਸਪਾ ਦੀ ਸਰਕਾਰ ਬਣਨ 'ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਯਾਦ 'ਚ ਯੂਨੀਵਰਸਿਟੀ ਖੋਲੀ ਜਾਵੇਗੀ ਅਤੇ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦੀ ਯਾਦ ਕਾਲਜ ਖੋਲਿਆ ਜਾਵੇਗਾ। ਪੜ੍ਹਾਈ ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਕਾਲਰਸ਼ਿਪ ਵੀ ਮੁਹੱਈਆ ਕਰਵਾਈ ਜਾਵੇਗੀ ਤੇ ਉਚ ਵਿਦਿਆ ਲੈਣ ਲਈ ਕੋਈ ਪੈਸਾ ਖਰਚ ਨਹੀਂ ਪਏਗਾ। ਜਿਨਾਂ ਦੇ ਨੀਲੇ ਕਾਰਡ ਬੰਦ ਹਨ ਪਹਿਲ ਅਧਾਰ ਤੇ ਚਾਲੂ ਕੀਤੇ ਜਾਣਗੇ ਅਤੇ ਘਰ ਦੀ ਹਰੇਕ ਮੁਖੀ ਮਹਿਲਾ ਦੇ ਖਾਤੇ ਮਹੀਨੇ ਬਾਅਦ ਦੋ ਹਜਾਰ ਰੁਪਏ ਪਾਏ ਜਾਣਗੇ। ਹਰੇਕ ਮੈਂਬਰ ਦਾ ਦਸ ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇਗਾ, ਉਹ ਬੀਮਾ ਕਾਰਡ ਨਾਲ ਕਿਸੇ ਵੀ ਹਸਪਤਾਲ ਮੁਫਤ ਇਲਾਜ ਕਰਵਾ ਸਕੇਗਾ। ਬਿਜਲੀ ਦੀਆਂ 400 ਯੂਨਿਟਾਂ ਬਿਲਕੁਲ ਮੁਫ਼ਤ ਮਿਲਣਗੀਆਂ। ਉਨਾਂ੍ਹ ਆਮ ਆਦਮੀ ਪਾਰਟੀ ਲਈ ਕਿਹਾ ਕਿ ਆਪ ਵਾਲਿਆਂ ਦਾ ਕੋਈ ਬਜੂਦ ਨਹੀਂ ਕਿਉਕਿ ਆਪ ਦੇ ਵਿਧਾਇਕ ਹੋਰ ਪਾਰਟੀਆਂ 'ਚ ਜਾ ਰਹੇ ਹਨ ਅਤੇ ਕੇਜਰੀਵਾਲ ਪੰਜਾਬ ਦੇ ਆਪ ਪ੍ਰਧਾਨ 'ਤੇ ਯਕੀਨ ਨਹੀਂ ਕਰ ਰਿਹਾ ਅਤੇ ਸੂਬੇ ਲੋਕ ਅਜੇ ਝਾੜੂ ਮਗਰ ਘੁੰਮ ਰਹੇ ਹਨ ਪਰ ਜੋ ਸੁੱਖ ਸਹੂਲਤਾਂ ਸ਼ੋ੍ਮਣੀ ਅਕਾਲੀ ਦਲ ਸਰਕਾਰ ਵੇਲੇ ਮਿਲਦੀਆਂ ਸਨ ਉਹ ਹੋਰ ਕੋਈ ਸਰਕਾਰ ਨਹੀਂ ਦੇ ਸਕਦੀ। ਉਨਾਂ ਕਿਹਾ ਕਿ ਅਗਰ ਤੁਸੀ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀ ਅਕਾਲੀ-ਬਸਪਾ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣਦੀ ਅਪੀਲ ਕੀਤੀ। ਇਸ ਮੌਕੇ ਅਕਾਲੀ ਦਲ 'ਤੇ ਬਸਪਾ ਦੇ ਅਹੁਦੇਦਾਰਾਂ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ।  ਇਸ ਮੌਕੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਸਹਿ ਹਲਕਾ ਇੰਚਾਰਜ ਗੁਰਬਖ਼ਸ਼ ਸਿੰਘ ਖ਼ਾਲਸਾ, ਬਸਪਾ ਦੇ ਹਲਕਾ ਇੰਚਾਰਜ ਨਛੱਤਰ ਪਾਲ, ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, , ਬੀਬੀ ਸਤਿੰਦਰ ਕੌਰ ਬੀਸਲਾ ਸੀਨੀਅਰ ਮੀਤ ਪ੍ਰਧਾਨ ਮਹਿਲਾ ਵਿੰਗ ਪੰਜਾਬ, ਰਮਨਦੀਪ ਸਿੰਘ ਥਿਆੜਾ ਦਿਹਾਤੀ ਪ੍ਰਧਾਨ, ਅਜਮੇਰ ਸਿੰਘ ਸਰਕਲ ਪ੍ਰਧਾਨ, ਸੋਹਣ ਲਾਲ ਢੰਡਾ ਪ੍ਰਧਾਨ, ਪ੍ਰਵੀਨ ਬੰਗਾ ਹਲਕਾ ਇੰਚਾਰਜ, ਸੁਲੰਦਰ ਸਿੰਘ ਸਾਬਕਾ ਸਰਪੰਚ ਉੜਾਪੜ, ਨਵਦੀਪ ਸਿੰਘ ਅਨੋਖਰਵਾਲ, ਮਨੋਹਰ ਕਮਾਮ, ਹਰਬਲਾਸ ਬਸਰਾ, ਵਿਜੇ ਗੁਣਾਚੋਰੀਆ, ਸੋਮ ਨਾਥ ਰਟੈਂਡਾ, ਭਪਿੰਦਰ ਸਿੰਘ, ਨਰੇਸ਼ ਕੁਮਾਰ, ਨਰਿੰਦਰ ਸਿੰਘ ਨੰਬਰਦਾਰ, ਕਰਮ ਸਿੰਘ ਸਾਧ, ਭਪਿੰਦਰ ਸਿੰਘ, ਜੋਗਿੰਦਰ ਸਿੰਘ ਹਰਨੇਕ ਸਿੰਘ ਬੜਵਾ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਮਿੰਟੂ ਜਾਡਲਾ, ਤਰਨਜੀਤ ਸਿੰਘ ਥਾਂਦੀ, ਤੇਜਿੰਦਰ ਸਿੰਘ ਰਠੋਰ, ਭਲਵਾਨ ਭੂਪਿੰਦਰ ਪਾਲ ਸਿੰਘ ਜਾਡਲਾ, ਜਰਨੈਲ ਸਿੰਘ ਸਰਪੰਚ ਭਾਨਮਜਾਰਾ, ਪਰਮਜੀਤ ਸਿੰਘ ਸਰਪੰਚ ਕਿਸ਼ਨਪੁਰਾ, ਰਾਜ ਸਾਹਪੁਰ ਪੱਟੀ, ਬਲਿਹਾਰ ਸਿੰਘ ਬੀਰੋਵਾਲ, ਹਰੀ ਪਾਲ ਸਿੰਘ ਜਾਡਲੀ, ਠੇਕੇਦਾਰ ਗੁਰਿੰਦਰ ਸਿੰਘ, ਹਰਦੇਵ ਸਿੰਘ ਸਰਪੰਚ ਸ਼ੇਖੂਪੁਰ, ਜਸਵੀਰ ਕੌਰ, ਸ਼ੇਰ ਸਿੰਘ ਚੌਹਾਨ, ਜੋਗਾ ਸਿੰਘ ਕੈਨੇਡਾ, ਅੰਮਿ੍ਤ ਲਾਲ ਛਿਬਾ, ਅਮਰਜੀਤ ਕੌਰ ਸਰਪੰਚ ਮਜਾਰਾ ਕਲਾਂ, ਸਰਬਜੀਤ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ, ਪਰਮਜੀਤ ਕੌਰ, ਬਲਵੀਰ ਕੌਰ ਦੌਲਤਪੁਰ, ਅੰਜੂ, ਹਰਿੰਦਰ ਕੌਰ ਸਹਾਪੁਰ, ਮਨਜੀਤ ਕੌਰ ਸਹਾਪੁਰ ਸਮੇਤ ਹੋਰ ਅਕਾਲੀ ਬਸਪਾ ਆਗੂ ਅਤੇ ਵਰਕਰ ਹਾਜ਼ਰ ਸਨ।