ਨਵਾਂਸ਼ਹਿਰ 11 ਨਵੰਬਰ (ਵਿਸ਼ੇਸ਼ ਪ੍ਰਤੀਨਿਧੀ) ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ ਸਥਾਨਿਕ ਕਮ ਡੀ.ਸੀ.ਪੀ.ਓ. ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿਲਾ ਸਾਂਝ ਕੇਂਦਰ ਵਲੋੋ ਆਇਲਟ ਸੈਂਟਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਏ.ਐਸ.ਆਈ. ਹੁਸਨ ਲਾਲ ਵਲੋ ਹਾਜ਼ਰ ਬੱਚਿਆ ਅਤੇ ਸਟਾਫ ਨੂੰ ਟਰੈਫਿਕ ਨਿਯਮਾਂ ਬਾਰੇ ਬਰੀਕੀ ਨਾਲ ਸਮਝਾਉਂਦੇ ਹੋਏ ਦੱਸਿਆ ਕਿ ਸਾਨੂੰ ਹਮੇਸ਼ਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਅਗਰ ਅਸੀ ਸਾਰੇ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਆਪਣਾ ਫਰਜ ਸਮਝੀਏ ਤਾਂ ਰੋਜਾਨਾ ਹੁੰਦੇ ਐਕਸੀਡੈਂਟਾਂ ਤੇ ਠੱਲ ਪਾਈ ਜਾ ਸਕਦੀ ਹੈ ਅਤੇ ਅਨੇਕਾਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਸ ਮੋਕੇ ਤੇ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਨੇ ਹਾਜਰੀਨ ਨੂੰ ਪੈਨ ਇੰਡੀਆਂ ਲੀਗਲ ਅਵੇਅਨੈਸ ਮੁਹਿੰਮ ਤਹਿਤ ਵੱਖ-ਵੱਖ ਕੇਸਾਂ ਜਿਵੇ ਬਲਾਤਕਾਰ, ਐਕਸੀਡੈਂਟ ਅਤੇ ਐਸਿਡ ਅਟੈਕ ਦੇ ਪ੍ਰਭਾਵਿਤਾਂ ਨੂੰ ਸਰਕਾਰ ਵਲੋ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀ ਦਿੱਤੇ ਜਾਂਦੇ ਮੁਆਵਜੇ ਬਾਰੇ ਅਤੇ ਆਪਣੇ ਮਸਲੇ ਸਥਾਈ ਲੋਕ ਅਦਾਲਤਾਂ ਰਾਹੀ ਨਿਪਟਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ, ਕਿਉਕਿ ਇਹਨਾਂ ਲੋਕ ਅਦਾਲਤਾਂ ਵਿੱਚ ਸਥਾਈ ਤੇ ਸਸਤਾ ਨਿਆ ਮਿਲਦਾ ਹੈ, ਅਜਿਹੇ ਫੈਸਲਿਆਂ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੋਣ ਤੋ ਇਲਾਵਾ ਇਹਨਾਂ ਫੈਸਲਿਆਂ ਖਿਲਾਫ ਕੋਈ ਅਪੀਲ ਵੀ ਨਹੀ ਹੁੰਦੀ, ਅਹਿਜੀਆਂ ਲੋਕ ਅਦਾਲਤਾਂ ਵਿੱਚ ਫੈਸਲੇ ਆਪਸੀ ਸਹਿਮਤੀ ਤੇ ਰਜਾਮੰਦੀ ਨਾਲ ਕਰਾਏ ਜਾਂਦੇ ਹਨ, ਲੋਕ ਅਦਾਲਤ ਵਿੱਚ ਫੈਸਲਾ ਹੋਣ ਤੇ ਕੇਸ ਵਿੱਚ ਲੱਗੀ ਸਾਰੀ ਫੀਸ ਵਾਪਸ ਹੋ ਜਾਂਦੀ ਹੈ। ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਤੇ ਮੱਦਦ ਲਈ ਤੁਸੀ ਟੋਲ ਫਰੀ ਹੈਲਪ ਲਾਈਨ ਨੰਬਰ 1968 ਤੇ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰਬਰ 01823-223511 ਤੇ ਰਾਬਤਾ ਕਰ ਸਕਦੇ ਹੋ। ਇਸ ਮੋਕੇ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੋਕੇ ਤੇ ਆਇਲਟ ਸੈਂਟਰ ਦੇ ਐਮ.ਡੀ. ਸ੍ਰੀ ਕੁਲਵੀਰ ਕੁਮਾਰ, ਟੀਚਰ ਸੰਦੀਪ ਕੋਰ ਅਤੇ ਜਸਪ੍ਰੀਤ ਕੋਰ ਨੇ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਅਤੇ ਇੰਚਾਰਜ ਟਰੇੈਫਿਕ ਐਜੂਕੇਸ਼ਨ ਸੈਲ ਦਾ ਇਸ ਉਪਰਾਲੇ ਲਈ ਧੰਨਬਾਦ ਕੀਤਾ।