-ਉਮੀਦਵਾਰ ਭਰਤੀ ਲਈ ਏਜੰਟਾਂ ਤੇ ਟਾਊਟਾਂ ਦੇ ਝਾਂਸੇ 'ਚ ਨਾ ਆਉਣ
-ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਅਧਾਰ 'ਤੇ ਹੋਵੇਗੀ ਆਈ.ਟੀ.ਬੀ.ਪੀ. 'ਚ ਭਰਤੀ
ਪਟਿਆਲਾ, 10 ਮਾਰਚ: ਇੰਡੋ ਤਿਬਤ ਬਾਰਡਰ ਪੁਲਿਸ ਵਿੱਚ ਵੱਖ-ਵੱਖ ਨਾਨ-ਜੀ.ਡੀ. ਅਸਾਮੀਆਂ ਦੀ ਭਰਤੀ ਲਈ ਬਿਨੇ ਕਰਨ ਵਾਲੇ ਉਮੀਦਵਾਰਾਂ ਦੀ ਸਰੀਰਕ ਪੈਮਾਇਸ਼ ਅਤੇ ਸਰੀਰਕ ਫਿਟਨੈਸ ਟੈਸਟ ਆਈ.ਟੀ.ਬੀ.ਪੀ. ਦੀ ਪਟਿਆਲਾ ਸਥਿਤ 51ਵੀਂ ਬਟਾਲੀਅਨ ਚੌਰਾ ਕੈਂਪਸ, ਰਾਜਪੁਰਾ ਰੋਡ ਵਿਖੇ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਇਨ੍ਹਾਂ ਟੈਸਟਾਂ 'ਚ ਹਿੱਸਾ ਲੈ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਭਰਤੀ ਲਈ ਕਿਸੇ ਵੀ ਟਾਊਟ ਜਾਂ ਏਜੰਟ ਦੇ ਝਾਂਸੇ 'ਚ ਨਾ ਆਉਣ।
ਇਸੇ ਦੌਰਾਨ ਆਈ.ਟੀ.ਬੀ.ਪੀ. ਦੀ ਪਟਿਆਲਾ ਸਥਿਤ 51ਵੀਂ ਬਟਾਲੀਅਨ ਦੇ ਆਫ਼ਿਸ ਕਮਾਂਡਿੰਗ ਪੂਰਨ ਰਾਮ ਵੱਲੋਂ ਲਿਖੇ ਪੱਤਰ ਦੇ ਹਵਾਲੇ ਨਾਲ ਏ.ਡੀ.ਸੀ. ਨੇ ਦੱਸਿਆ ਕਿ 22 ਮਾਰਚ 2023 ਤੱਕ ਚੱਲਣ ਵਾਲੇ ਆਈ.ਟੀ.ਬੀ.ਪੀ. 'ਚ ਭਰਤੀ ਦੇ ਚਾਹਵਾਨ ਉਮੀਦਵਾਰਾਂ ਦੇ ਸਰੀਰਕ ਯੋਗਤਾ ਟੈਸਟਾਂ ਤੇ ਸਰੀਰਕ ਪੈਮਾਇਸ਼ ਦੇ ਇਨ੍ਹਾਂ ਟੈਸਟਾਂ ਦੌਰਾਨ ਲਗਪਗ 2000 ਉਮੀਦਵਾਰ ਵੱਖ-ਵੱਖ ਸਥਾਨਾਂ ਤੋਂ ਪੁੱਜ ਰਹੇ ਹਨ।
ਏ.ਡੀ.ਸੀ. ਨੇ ਦੱਸਿਆ ਕਿ ਇਹ ਭਰਤੀ ਕੇਵਲ ਮੈਰਿਟ ਦੇ ਅਧਾਰ 'ਤੇ ਹੋਣੀ ਹੈ ਇਸ ਲਈ ਕੋਈ ਵੀ ਉਮੀਦਵਾਰ ਕਿਸੇ ਦੇ ਝਾਂਸੇ ਆ ਕੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਰਿਸ਼ਵਤ ਨਾ ਦੇਵੇ ਅਤੇ ਨਾ ਹੀ ਕੋਈ ਸਿਫ਼ਾਰਿਸ਼ ਕਰਵਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਇਸ ਭਰਤੀ 'ਚ ਸਰੀਰਕ ਯੋਗਤਾ ਅਤੇ ਮੈਰਿਟ ਹੀ ਦੇਖੀ ਜਾਣੀ ਹੈ। ਏ.ਡੀ.ਸੀ. ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਪ੍ਰਭਾਵ ਹੇਠ ਨਾ ਆਉਣ ਅਤੇ ਜੇਕਰ ਕਿਸੇ ਨੇ ਕਿਸੇ ਏਜੰਟ ਆਦਿ ਨੂੰ ਇਸ ਭਰਤੀ ਲਈ ਕੋਈ ਰਿਸ਼ਵਤ ਦਿੱਤੀ ਵੀ ਹੈ ਤਾਂ ਉਹ ਵਾਪਸ ਕਰਵਾ ਲਵੇ ਅਤੇ ਭਰਤੀ ਕਰਵਾਉਣ ਦਾ ਝਾਂਸਾ ਦੇਣ ਵਾਲੇ ਅਜਿਹੇ ਅਨਸਰਾਂ ਦੀ ਸੂਚਨਾ ਤੁਰੰਤ ਆਈ.ਟੀ.ਬੀ.ਪੀ ਦੇ ਉਚ ਅਧਿਕਾਰੀਆਂ ਨੂੰ ਦੇਵੇ। ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਈ.ਟੀ.ਬੀ.ਪੀ. ਦੀ ਮੰਗ ਅਨੁਸਾਰ ਲੋੜੀਂਦੇ ਪ੍ਰਸ਼ਾਸਨਿਕ ਪ੍ਰਬੰਧ ਕਰਵਾਏ ਗਏ ਹਨ ਤਾਂ ਕਿ ਉਮੀਦਵਾਰਾਂ ਤੇ ਬਟਾਲੀਅਨ ਦੇ ਨੇੜਲੇ ਵਸਨੀਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।