​ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ 'ਤੇ ਜ਼ੋਰ -

ਮਾਤਾ ਹਰਬੰਸ ਕੌਰ ਖ਼ੁਦ ਵੀ ਸਦਾ ਚੜ੍ਹਦੀਕਲਾ 'ਚ ਰਹੇ ਤੇ ਆਪਣੇ ਪਰਿਵਾਰ ਤੇ ਹੋਰਨਾਂ ਨੂੰ ਵੀ ਚੜ੍ਹਦੀਕਲਾ ਦੇ ਜੀਵਨ ਦਾ ਰਾਹ ਦਿਖਾਇਆ' : ਡਾ. ਬਲਬੀਰ ਸਿੰਘ
ਮਾਤਾ ਹਰਬੰਸ ਕੌਰ ਦਾ ਜੀਵਨ ਸਾਡੇ ਲਈ ਇੱਕ ਚਾਨਣ ਮੁਨਾਰਾ-ਬਾਬਾ ਬਲਬੀਰ ਸਿੰਘ

ਦਰਦੀ ਪਰਿਵਾਰ ਦੀ ਪੱਤਰਕਾਰੀ ਸਮੇਤ ਪੰਥਕ ਤੇ ਵਿੱਦਿਆ ਦੇ ਖੇਤਰ 'ਚ ਸੇਵਾ ਲਾਮਿਸਾਲ : ਪ੍ਰੋ. ਚੰਦੂਮਾਜਰਾ, ਰੱਖੜਾ
ਪਟਿਆਲਾ, 4 ਮਾਰਚ : ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਤੇ ਚੜ੍ਹਦੀਕਲਾ ਟਾਈਮ ਟੀ.ਵੀ. ਗਰੁੱਪ ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਤੇ ਸ਼ਹੀਦ-ਏ-ਆਜ਼ਮ ਪ੍ਰੈਸ ਦੇ ਚੇਅਰਮੈਨ ਚੌਧਰੀ ਪ੍ਰਭਜੀਤ ਸਿੰਘ ਦੇ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨਮਿਤ ਅੰਤਿਮ ਅਰਦਾਸ ਦਾ ਸਮਾਗਮ ਇੱਥੇ ਫ਼ੁਹਾਰਾ ਚੌਂਕ 'ਤੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ। ਇਸ ਦੌਰਾਨ ਭਾਈ ਭੁਪਿੰਦਰ ਸਿੰਘ ਜੰਮੂ ਵਾਲੇ, ਭਾਈ ਅਮਰਜੀਤ ਸਿੰਘ ਪਟਿਆਲਾ ਵਾਲੇ, ਭਾਈ ਜਗਮੋਹਨ ਸਿੰਘ ਕਥੂਰੀਆ, ਭਾਈ ਦਵਿੰਦਰ ਸਿੰਘ ਸੋਹਾਣਾ ਸਾਹਿਬ ਵਾਲੇ, ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲੇ, ਸਾਬਕਾ ਹੈੱਡਗ੍ਰੰਥੀ ਸੁਖਦੇਵ ਸਿੰਘ, ਗਿਆਨੀ ਪ੍ਰਣਾਮ ਸਿੰਘ ਹੈੱਡਗ੍ਰੰਥੀ ਗੁਰਦੁਆਰਾ ਦੂਖਨਿਵਾਰਨ ਸਾਹਿਬ, ਭਾਈ ਪ੍ਰਿਤਪਾਲ ਸਿੰਘ ਕਥਾਵਾਚਕ ਵੱਲੋਂ ਗੁਰਬਾਣੀ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਚੇਅਰਮੈਨ ਚੜ੍ਹਦੀਕਲਾ ਕਲਾ ਗਰੁੱਪ ਸ. ਜਗਜੀਤ ਸਿੰਘ ਦਰਦੀ, ਚੌਧਰੀ ਪ੍ਰਭਜੀਤ ਸਿੰਘ, ਹਰਪ੍ਰੀਤ ਸਿੰਘ ਦਰਦੀ, ਡਾ. ਪ੍ਰਭਲੀਨ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਚੌਧਰੀ, ਸ੍ਰੀਮਤੀ ਜਸਵਿੰਦਰ ਕੌਰ ਦਰਦੀ, ਡਾ. ਇੰਦਰਪ੍ਰੀਤ ਕੌਰ ਦਰਦੀ, ਗੁਰਲੀਨ ਕੌਰ ਦਰਦੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਵੱਡੀ ਗਿਣਤੀ 'ਚ ਸਖ਼ਸ਼ੀਅਤਾਂ ਨੇ ਦੁਖ ਸਾਂਝਾ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੇ ਹਿੱਸਾ ਲੈਂਦਿਆਂ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਤੋਂ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨੇ ਦੇਸ਼ ਦੀ ਵੰਡ ਦਾ ਦੁੱਖ ਵੀ ਹੰਡਾਇਆ ਪਰੰਤੂ ਉਹ ਜਿੱਥੇ ਖ਼ੁਦ ਸਦਾ ਚੜ੍ਹਦੀਕਲਾ 'ਚ ਰਹੇ ਉਥੇ ਹੀ ਆਪਣੇ ਪਰਿਵਾਰ ਤੇ ਹੋਰਨਾਂ ਨੂੰ ਵੀ ਸਦਾ ਚੜ੍ਹਦੀਕਲਾ 'ਚ ਰੱਖਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਤਾ ਹਰਬੰਸ ਕੌਰ ਦੀ ਤਰ੍ਹਾਂ ਉਨ੍ਹਾਂ ਦੇ ਮਾਤਾ ਜੀ ਵੀ ਦੇਸ਼ ਦੀ ਪੀੜ੍ਹ ਸੀਨੇ 'ਚ ਲਏ ਬੈਠੇ ਹਨ, ਪਰੰਤੂ ਅੱਜ ਦੇ ਬੱਚਿਆਂ ਨੂੰ ਵੰਡੇ ਜਾਣ ਦੇ ਦੁੱਖ ਦਾ ਨਹੀਂ ਪਤਾ ਜਿਸ ਲਈ ਉਹ ਨਸ਼ਿਆਂ 'ਚ ਗਲਤਾਨ ਹੋ ਰਹੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉਪਰ ਉਠਕੇ ਅਜਿਹੀਆਂ ਮਾਵਾਂ ਦੇ ਲਈ ਪੰਜਾਬ ਨੂੰ ਨਸ਼ਿਆਂ ਤੇ ਕੈਂਸਰ ਦੀ ਬਿਮਾਰੀ ਤੋਂ ਮੁਕਤ ਕਰਨ ਲਈ ਰਲ ਮਿਲਕੇ ਹੰਭਲਾ ਮਾਰਨਾ ਪਵੇਗਾ। ਸਿਹਤ ਮੰਤਰੀ ਨੇ ਪੰਜਾਬ 'ਚ ਆਪਸੀ ਭਾਈਚਾਰ ਕਾਇਮ ਰੱਖਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਤਾ ਹਰਬੰਸ ਕੌਰ ਦੇ ਜੀਵਨ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਅਨੇਕਾਂ ਦੁੱਖ-ਤਕਲੀਫ਼ਾਂ ਸਹਾਰਦੇ ਹੋਏ ਵੀ ਵਿੱਦਿਆ ਦਾ ਚਾਨਣ ਵੰਡਦੇ ਰਹੇ ਤੇ ਕਦੇ ਵੀ ਟੁੱਟੇ ਜਾਂ ਹਾਰੇ ਨਹੀਂ। ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਜਗਜੀਤ ਸਿੰਘ ਦਰਦੀ ਨਾਲ ਆਪਣੀ ਪੁਰਾਣੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਜੇਕਰ ਸ. ਜਗਜੀਤ ਸਿੰਘ ਦਰਦੀ ਨੇ ਪੰਥ ਦੀ ਸੇਵਾ ਨਿਹੰਗ ਬਾਣੇ 'ਚ ਪਾ ਕੇ ਛੋਟੀ ਉਮਰ ਤੋਂ ਕਰਨੀ ਸ਼ੁਰੂ ਕੀਤੀ ਸੀ ਤਾਂ ਇਸ ਦੇ ਪਿੱਛੇ ਉਸ ਮਾਤਾ ਹਰਬੰਸ ਕੌਰ ਦਾ ਹੀ ਹੱਥ ਸੀ। ਉਨ੍ਹਾਂ ਦਰਦੀ ਪਰਿਵਾਰ ਦੀ ਪੱਤਰਕਾਰੀ ਸਮੇਤ ਪੰਥਕ ਤੇ ਵਿੱਦਿਆ ਦੇ ਖੇਤਰ 'ਚ ਸੇਵਾ ਨੂੰ ਲਾਮਿਸਾਲ ਦੱਸਦਿਆਂ ਕਿਹਾ ਕਿ ਮਾਤਾ ਹਰਬੰਸ ਕੌਰ ਦਾ ਜੀਵਨ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ, ਸਾਂਸਦ ਪ੍ਰਨੀਤ ਕੌਰ ਵੱਲੋਂ ਸ਼ੋਕ ਸੰਦੇਸ਼, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਅਕਾਲੀ ਦਲ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ, ਮੁਖਵਿੰਦਰ ਸਿੰਘ ਛੀਨਾ ਆਈ.ਜੀ., ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ., ਸਿੰਘ ਸਾਹਿਬ ਭਾਈ ਸਾਹਿਬ ਸਿੰਘ ਮਾਰਕੰਡੇ ਵਾਲੇ, ਲਾਲ ਸਿੰਘ ਸਾਬਕਾ ਮੰਤਰੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਅਤਿੰਦਰਪਾਲ ਸਿੰਘ ਸਾਬਕਾ ਐਮ.ਪੀ., ਬੀਬਾ ਅਮਰਜੀਤ ਸਿੰਘ ਸਾਬਕਾ ਐਮ.ਪੀ., ਗੁਰਤੇਜ ਸਿੰਘ ਢਿਲੋਂ ਭਾਜਪਾ ਆਗੂ, ਗੁਰਜੀਤ ਸਿੰਘ ਕੋਹਲੀ, ਹਰਿੰਦਰ ਸਿੰਘ ਕੋਹਲੀ ਭਾਜਪਾ ਆਗੂ, ਅਨਿਲ ਸਰੀਨ ਸੀਨੀਅਰ ਭਾਜਪਾ ਆਗੂ, ਡਾ. ਨਵਜੋਤ ਕੌਰ ਸਿਧੂ ਵੱਲੌਂ ਸ਼ੋਕ ਸੰਦੇਸ਼, ਬੀਰਦਵਿੰਦਰ ਸਿੰਘ ਸਾਬਕਾ ਸਪੀਕਰ, ਬਾਬਾ ਬਲਬੀਰ ਸਿੰਘ ਪਿੰਗਲਾ ਆਸ਼ਰਮ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ, ਵਿਜੇ ਕਪੂਰ, ਭਗਵਾਨ ਦਾਸ ਜੁਨੇਜਾ, ਗਿਆਨੀ ਸ਼ੇਰ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ, ਸੰਜੀਵ ਧੀਮਾਨ, ਅਮਰਿੰਦਰ ਸਿੰਘ ਬਜਾਜ ਸਾਬਕਾ ਮੇਅਰ, ਐਡਵੋਕੇਟ ਪ੍ਰਿਤਪਾਲ ਸਿੰਘ ਪੰਨੂ, ਇੰਦਰਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਮਨਦੀਪ ਕੌਰ ਬਖਸ਼ੀ ਪ੍ਰਧਾਨ ਜਾਗੋ ਪਾਰਟੀ, ਗੁਰਵਿੰਦਰ ਸਿੰਘ ਧਮੀਜਾ ਜਨਰਲ ਸਕੱਤਰ ਹਰਿਆਣਾ ਕਮੇਟੀ, ਹਰਪਾਲ ਸਿੰਘ ਪਾਲੀ ਮੈਂਬਰ ਹਰਿਆਣਾ ਕਮੇਟੀ, ਡਾ. ਜਗਮੋਹਨ ਸਿੰਘ ਕਥੂਰੀਆ, ਗੁਰਪ੍ਰੀਤ ਸਿੰਘ ਰਾਜੂ ਖੰਨਾ, 'ਆਪ' ਆਗੂ ਕੁੰਦਨ ਗੋਗੀਆ, , ਸੰਦੀਪ ਬੰਧੂ, ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ, ਡੀ. ਐਸ.ਪੀ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਸੰਜੀਵ ਸਿੰਗਲਾ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਨੇ ਸ਼ਰਧਾਂਜਲੀ ਭੇਟ ਕੀਤੀ। ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਂਸਦ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ, ਤਰਲੋਚਨ ਸਿੰਘ ਸਾਬਕਾ ਐਮ.ਪੀ., ਜਸਪਾਲ ਸਿੰਘ ਵਡਾਲਾ, ਸੁਖਦੇਵ ਸਿੰਘ ਢੀਂਡਸਾ, ਹਰਜਿੰਦਰ ਸਿੰਘ ਧਾਮੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਗੁਰੂ ਅਰਜਨ ਸੇਵਾ ਮਿਸ਼ਨ, ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ, ਪਟਿਆਲਾ ਮੀਡੀਆ ਕਲੱਬ, ਰਾਸ਼ਟਰੀ ਸਵੈ ਸੇਵਕ ਸੰਘ, ਹਰਪਾਲ ਸਿੰਘ ਮਛੋਂਡਾ ਮੈਂਬਰ ਹਰਿਆਣਾ ਕਮੇਟੀ, ਜਨ ਹਿੱਤ ਸੰਮਤੀ ਪਟਿਆਲਾ, ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਜਨਮ ਅਸਥਾਨ ਅਕਾਲੀ ਫੂਲਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਲਾ ਸ਼ੀਹਾਂ, ਸਤਿਸੰਗ ਭਵਨ ਨਿਊ ਮੇਹਰ ਸਿੰਘ ਕਲੋਨੀ ਬਾਬਾ ਜੈਮਲ ਸਿੰਘ ਭਿੰਡਰ, ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ, ਬਾਬਾ ਨਿਰਮਲ ਸਿੰਘ ਰੰਧਾਵਾ, ਕਲਗੀਧਰ ਟਰੱਸਟ ਬੜੂ ਸਾਹਿਬ, ਖਾਲਸਾ ਸ਼ਤਾਬਦੀ ਕਮੇਟੀ ਪਟਿਆਲਾ, ਸ. ਬਰਜਿੰਦਰ ਸਿੰਘ ਹਮਦਰਦ, ਮਾਤਾ ਗੁਜਰੀ ਸੇਵਾ ਸੁਸਾਇਟੀ, ਮਾਈ ਭਾਗੋ ਬ੍ਰਿਗੇਡ, ਖ਼ਾਲਸਾ ਅਕਾਲ ਪੁਰਖ ਦੀ ਫੌਜ, ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ, ਯੂਥ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।  ਇਸ ਤੋਂ ਇਲਾਵਾ ਬਲਵਿੰਦਰ ਸਿੰਘ ਜੀ.ਐਮ. ਅਮਰ ਹਸਪਤਾਲ, ਕੇ.ਕੇ. ਸੰਧੂ, ਗੁਰਮਤਿ ਸੰਗੀਤ ਅਕੈਡਮੀ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਦੇ ਸਿਖਲਾਈ ਜਥਾ, ਸੁਗਿੰਦਰ ਸਿੰਘ ਸਨੀ ਔਲਖ, ਕਹੂਟਾ ਪੋਠੋਹਾਰ ਬਿਰਾਦਰੀ ਦੇ ਪ੍ਰਧਾਨ ਜਸਵੀਰ ਸਿੰਘ ਸੇਠੀ, ਰਵੀਇੰਦਰ ਸਿੰਘ ਮੱਕੜ ਡੀ.ਪੀ.ਆਰ.ਓ., ਏ.ਪੀ.ਆਰ.ਓ. ਹਰਦੀਪ ਸਿੰਘ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਹਰਦੀਪ ਕੌਰ ਵਿਰਕ, ਗੁਰਜੀਤ ਸਿੰਘ ਸਾਹਨੀ, ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਕੇ.ਪੀ. ਸਿੰਘ, ਸਾਬਕਾ ਪ੍ਰਧਾਨ ਬਲਬੀਰ ਸਿੰਘ ਬਲਿੰਗ, ਐਡਵੋਕੇਟ ਕੁੰਦਨ ਨਾਗਰਾ, ਐਡਵੋਕੇਟ ਦੀਪਕ ਸੂਦ, ਐਡਵੋਕੇਟ ਵਿਨੇ ਵਤਰਾਣਾ, ਇੰਦਰਜੀਤ ਸਿੰਘ ਖਰੌੜ, ਸਿਮਰਨਪ੍ਰੀਤ ਸਿੰਘ, ਸੁਰਜੀਤ ਸਿੰਘ ਅਬਲੋਵਾਲ, ਸੁਖਬੀਰ ਸਿੰਘ ਅਬਲੋਵਾਲ, ਰਵਿੰਦਰ ਸਿੰਘ ਵਿੰਦਾ, ਸ਼ੱਕੂ ਗਰੋਵਰ, ਰਮਨਦੀਪ ਸਿੰਘ ਸ਼ੈਂਪੀ, ਜਥੇਦਾਰ ਗੁਰਚਰਨ ਸਿੰਘ ਗੁਰਦੁਆਰਾ ਬਵਾਨਗੜ੍ਹ ਸਾਹਿਬ, ਗੱਜਣ ਸਿੰਘ ਮੀਡੀਆ ਐਡਵਾਇਜ਼ਰ ਸਿਹਤ ਮੰਤਰੀ, ਲਾਲ ਸਿੰਘ ਵਾਰਡ ਪ੍ਰਧਾਨ, ਸ਼ੈਰੀ ਰਿਆੜ, ਸੰਤੋਖ ਸਿੰਘ ਸਾਬਕਾ ਚੇਅਰਮੈਨ, ਨਿਰਮਲ ਸਿੰਘ ਭੱਟੀਆਂ, ਮਨਜੀਤ ਸਿੰਘ ਚਾਹਲ, ਖੁਖਰੈਨ ਬਿਰਾਦਰੀ, ਪ੍ਰੋ. ਮਹਿੰਦਰਪਾਲ ਸਿੰਘ ਮਾਨ ਦਲ, ਬਲਵਿੰਦਰ ਸਿੰਘ ਪੀ.ਏ. (ਐਮ.ਪੀ.) ਪ੍ਰਨੀਤ ਕੌਰ, ਹਰਪ੍ਰੀਤ ਸਿੰਘ ਸਾਹਨੀ ਪੀ.ਟੀ.ਸੀ., ਅਨਿਲ ਬਜਾਜ, ਅਨਿਲ ਮੰਗਲਾ, ਪ੍ਰਿੰਸੀਪਲ ਕੰਵਲਜੀਤ ਕੌਰ, ਸਡਾਣਾ ਬ੍ਰਦਰਜ਼, ਕੇ.ਕੇ. ਮਲਹੋਰਤਾ ਸ਼ਹਿਰੀ ਪ੍ਰਧਾਨ ਬੀਜੇਪੀ, ਪੰਜਾਬ ਐਂਡ ਸਿੰਧ ਬੈਂਕ ਦਾ ਸਮੂੰਹ ਸਟਾਫ, ਮਨਪ੍ਰੀਤ ਸਿੰਘ ਸਿਹਤ ਮੰਤਰੀ (ਪੀ.ਏ.) ਅਤੇ ਸਮੂੰਹ ਚੜ੍ਹਦੀਕਲਾ ਅਦਾਰਾ ਸਮੇਤ ਹੋਰਨਾਂ ਅਦਾਰਿਆਂ ਨਾਲ ਸਬੰਧਤ ਪੱਤਰਕਾਰ ਭਾਈਚਾਰਾ ਵੱਡੀ ਗਿਣਤੀ 'ਚ ਹਾਜ਼ਰ ਰਿਹਾ।