ਢਾਹਾਂ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਡੇਢ ਲੱਖ ਰੁਪਏ ਦਾ ਦਾਨ

ਢਾਹਾਂ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਡੇਢ ਲੱਖ ਰੁਪਏ ਦਾ ਦਾਨ
ਬੰਗਾ : 13 ਮਾਰਚ () ਦੇਸ਼-ਵਿਦੇਸ਼ ਦੀਆਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਦੁਆਬੇ ਵਿਚ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਕੈਨੇਡਾ, ਇੰਗਲੈਂਡ ਅਤੇ ਇੰਡੀਆ ਵੱਸਦੇ ਸਮੂਹ ਢਾਹਾਂ ਪਰਿਵਾਰ ਵੱਲੋਂ ਮਰੀਜ਼ਾਂ ਦੀ ਸਹੂਲਤ ਵਾਸਤੇ ਸਥਾਪਿਤ ਕੀਤੀ ਜਾ ਰਹੀ ਨਵੀਂ ਲਿਫਟ ਲਈ ਡੇਢ ਲੱਖ ਰੁਪਏ ਦਾਨ ਦਿੱਤਾ ਗਿਆ ਹੈ। ਇਹ ਰਕਮ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੁੱਖ ਟਰੱਸਟ ਦਫਤਰ ਵਿਖੇ ਢਾਹਾਂ ਪਰਿਵਾਰ ਵੱਲੋਂ ਅਮਰੀਕ ਸਿੰਘ ਢਾਹਾਂ ਅਤੇ ਉਹਨਾਂ ਦੀ ਧਰਮਪਤਨੀ ਸੁਰਿੰਦਰ ਕੌਰ ਢਾਹਾਂ  ਕੈਨੇਡਾ ਅਤੇ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਢਾਹਾਂ (ਯੂ.ਕੇ.) ਨੇ ਭੇਟ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਇਲਾਕੇ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਸ਼ਾਨਦਾਰ ਮੈਡੀਕਲ ਸੇਵਾਵਾਂ ਦੇ ਰਿਹਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਹੋ ਰਿਹਾ ਹੈ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਫਾਈਨਾਂਸ ਅਮਰਜੀਤ ਸਿੰਘ ਕਲੇਰਾਂ ਨੇ ਕੈਨੇਡਾ, ਇੰਗਲੈਂਡ ਅਤੇ ਇੰਡੀਆ ਵੱਸਦੇ ਸਮੂਹ ਢਾਹਾਂ ਪਰਿਵਾਰ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਲਗਾਈ ਜਾ ਰਹੀ ਆਧੁਨਿਕ ਲਿਫਟ ਲਈ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਉਹਨਾਂ ਕਿਹਾ ਇਸ ਲਿਫਟ ਦੇ ਲੱਗਣ ਨਾਲ ਬਿਮਾਰ ਮਰੀਜ਼ਾਂ ਨੂੰ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਅਤੇ ਵਾਰਡਾਂ ਵਿਚ ਆਉਣ ਜਾਣ ਵਿਚ ਵੱਡੀ ਸਹੂਲਤ ਮਿਲੇਗੀ। ਉਹਨਾਂ ਹਸਪਤਾਲ ਢਾਹਾਂ-ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਸੇਵਾਵਾਂ ਸਬੰਧੀ ਜਾਣਕਾਰੀ ਵੀ ਦਾਨੀ ਪਰਿਵਾਰ ਨੂੰ ਦਿੱਤੀ। ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਸਮੂਹ ਮੈਂਬਰਾਂ ਵੱਲੋਂ ਦਾਨੀ ਅਮਰੀਕ ਸਿੰਘ ਢਾਹਾਂ, ਉਹਨਾਂ ਦੀ ਧਰਮਪਤਨੀ ਸੁਰਿੰਦਰ ਕੌਰ ਢਾਹਾਂ ਕੈਨੇਡਾ ਅਤੇ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਢਾਹਾਂ (ਯੂ ਕੇ) ਨੂੰ ਸਿਰੋਪਾ ਅਤੇ ਯਾਦ ਨਿਸ਼ਾਨੀ ਭੇਟ ਕਰਕੇ ਸਮੂਹ ਢਾਹਾਂ ਪਰਿਵਾਰ ਦਾ ਸਨਮਾਨ ਕੀਤਾ। ਇਸ ਮੌਕੇ ਉਹਨਾਂ ਦਾ ਸਹਿਯੋਗ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਬੀਬੀ ਜਿੰਦਰ ਕੌਰ ਢਾਹਾਂ ਨੇ ਦਿੱਤਾ। ਵਰਨਣਯੋਗ ਹੈ ਕਿ ਕੈਨੇਡਾ, ਇੰਗਲੈਂਡ ਅਤੇ ਇੰਡੀਆ ਵੱਸਦੇ ਸਮੂਹ ਢਾਹਾਂ ਪਰਿਵਾਰ ਵੱਲੋਂ ਪਹਿਲਾਂ ਵੀ ਵੱਖ-ਵੱਖ ਮੌਕਿਆ 'ਤੇ ਢਾਹਾਂ-ਕਲੇਰਾਂ ਵਿਖੇ ਚੱਲ ਰਹੇ ਹਸਪਤਾਲ, ਨਰਸਿੰਗ ਕਾਲਜ, ਪੈਰਾ ਮੈਡੀਕਲ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਲਈ ਭਰਪੂਰ ਆਰਥਿਕ ਸਹਿਯੋਗ ਜਾਂਦਾ ਰਿਹਾ ਹੈ।
ਫੋਟੋ ਕੈਪਸ਼ਨ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਡੇਢ ਲੱਖ ਰੁਪਏ ਦਾ ਦਾਨ ਦੇਣ ਵਾਲੇ ਦਾਨੀ ਅਮਰੀਕ ਸਿੰਘ ਢਾਹਾਂ, ਸੁਰਿੰਦਰ ਕੌਰ  ਢਾਹਾਂ ਕੈਨੇਡਾ ਅਤੇ ਹਰਦੇਵ ਸਿੰਘ ਢਾਹਾਂ ਯੂ ਕੇ ਨੂੰ ਸਿਰੋਪਾ ਅਤੇ ਯਾਦ ਨਿਸ਼ਾਨੀ ਭੇਟ ਕਰਕੇ ਸਮੂਹ ਢਾਹਾਂ ਪਰਿਵਾਰ ਦਾ ਸਨਮਾਨ ਕਰਦੇ ਹੋਏ ਹਸਪਤਾਲ ਪ੍ਰਬੰਧਕ