ਨਵਾਂਸ਼ਹਿਰ, 22 ਮਾਰਚ : ਕੌਮਾਂਤਰੀ ਮਹਿਲਾ ਦਿਵਸ ਤਹਿਤ ਉਲੀਕੀਆਂ ਗਤੀਵਿਧੀਆਂ ਤਹਿਤ ਖੇਡ ਵਿਭਾਗ ਪੰਜਾਬ ਵੱਲੋਂ ਅੱਜ ਰਾਜ ਦੇ ਸਮੂਹ ਜ਼ਿਲ੍ਹਿਆਂ 'ਚ ਮਹਿਲਾ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਇਸ ਸਬੰਧ 'ਚ ਜੁੱਡੋ ਦੇ ਮੁਕਾਬਲੇ ਕਰਮਵਾਰ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਅਤੇ ਅਤੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਬੰਗਾ ਦੇ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ, ਜਿਸ ਵਿਚ ਤਕਰੀਬਨ 100 ਦੇ ਕਰੀਬ ਖਿਡਾਰਨਾਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਕਰਵਾਏ ਗਏ ਜੁੱਡੋ ਮੁਕਾਬਲਿਆਂ 'ਚ ਅੰਡਰ-14 ਉਮਰ ਵਰਗ 'ਚ ਆਰਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਜਸਮੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਉਮਰ ਵਰਗ 'ਚ ਨੀਰਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪਲਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਮੁਕਾਬਲਿਆਂ 'ਚ ਅੰਡਰ-19 ਉਮਰ ਵਰਗ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਗੋਲਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਮਾਈ ਭਾਗੋ ਅਕੈਡਮੀ ਜਗਤਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੰਗਾ ਵਿਖੇ ਖੇਡ ਮੁਕਾਬਲੇ ਦੌਰਾਨ ਪਿ੍ਰੰਸੀਪਲ ਜਸਵਿੰਦਰ ਕੌਰ, ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਇਸ ਮੌਕੇ ਮਲਕੀਤ ਸਿੰਘ ਐਥਲੈਟਿਕਸ ਕੋਚ ਸ਼ਹੀਦ ਭਗਤ ਸਿੰਘ ਨਗਰ, ਸ੍ਰੀਮਤੀ ਗੁਰਜੀਤ ਕੌਰ ਕਬੱਡੀ ਕੋਚ, ਰਸ਼ਵਿੰਦਰ ਸਿੰਘ ਕਲਰਕ, ਰਾਮ ਕੁਮਾਰ ਜੁੱਡੋ ਕੋਚ, ਕਰਨਪ੍ਰੀਤ ਕੋਹਲੀ, ਬਲਵੀਰ ਕੁਮਾਰ, ਸੁਖਵਿੰਦਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਜੇਤੂ ਖਿਡਾਰਨਾਂ ਨੂੰ ਮੈਡਲ ਦਿੱਤੇ ਗਏ।