ਨਵਾਂਸ਼ਹਿਰ, 1 ਮਾਰਚ : ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਖੇ ਅੱਜ ਮਿੱਲ ਦੇ ਨਵੇਂ ਬਣਾਏ ਗਏ ਹਿੱਸੇਦਾਰਾਂ ਨੂੰ ਹਿੱਸੇਦਾਰੀ ਸਰਟੀਫਿਕੇਟ ਤਕਸੀਮ ਕੀਤੇ ਗਏ। ਇਹ ਹਿੱਸੇਦਾਰੀ ਸਰਟੀਫਿਕੇਟ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ ਤੇ ਅਸ਼ੋਕ ਕਟਾਰੀਆਂ, ਸੀਨੀਅਰ ਆਗੂ, ਆਮ ਆਦਮੀ ਪਾਰਟੀ, ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਅਤੇ ਮਿੱਲ ਦੇ ਸਮੂਹ ਬੋਰਡ ਆਫ ਡਾਇਰੈਕਟਰਜ਼ ਵੱਲੋਂ ਨਵੇਂ ਬਣੇ ਹਿੱਸੇਦਾਰਾਂ ਨੂੰ ਤਕਸੀਮ ਕੀਤੇ ਗਏ। ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਵੱਲੋਂ ਇਸ ਮੌਕੇ ਤੇ ਪਹੁੰਚੇ ਵਿਸ਼ੇਸ਼ ਮਹਿਮਾਨਾਂ, ਬੋਰਡ ਆਫ ਡਾਇਰੈਕਟਰਜ਼, ਕਿਸਾਨ ਯੂਨੀਅਨ ਆਗੂ ਅਤੇ ਨਵੇਂ ਹਿੱਸੇਦਾਰਾਂ ਦਾ ਸਵਾਗਤ ਕੀਤਾ ਗਿਆ ਅਤੇ ਸੋਹਣ ਸਿੰਘ ਉੱਪਲ ਨੇ ਸਮੂਹ ਬੋਰਡ ਆਫ ਡਾਇਰੈਕਟਰਜ਼ ਵੱਲੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ, ਤੇ ਅਸ਼ੋਕ ਕਟਾਰੀਆ ਨੇ ਸਮੂਹ ਹਿੱਸੇਦਾਰਾਂ ਅਤੇ ਹੋਰ ਜਿਮੀਂਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਿੱਲ ਵੱਲੋਂ ਪਹਿਲਾ ਪਿੜਾਈ ਸੀਜਨ 1967-68 ਵਿੱਚ ਸ਼ੁਰੂ ਕੀਤਾ ਗਿਆ ਸੀ, ਉਸ ਤੋਂ ਬਾਅਦ ਪਹਿਲਾ ਅਜਿਹਾ ਮੌਕਾ ਹੈ ਜਦੋਂ ਮਿੱਲ ਦੇ ਨਵੇਂ ਹਿੱਸੇਦਾਰ ਬਣਾਏ ਗਏ ਹਨ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕਿਸਾਨ ਨਵੀਂ ਹਿੱਸੇਦਾਰੀ ਦੀ ਸ਼ਰਤ ਪੂਰੀ ਕਰਨਗੇ ਉਨ੍ਹਾ ਨੂੰ ਯੋਗ ਕਾਰਵਾਈ ਕਰਦੇ ਹੋਏ ਮਿੱਲ਼ ਦੇ ਹਿੱਸੇਦਾਰ ਬਣਾਇਆ ਜਾਵੇਗਾ। ਉਨ੍ਹਾਂ ਇਸ ਲਈ ਸਮੂਹ ਬੋਰਡ ਆਫ ਡਾਇਰੈਕਟਰਜ਼ ਅਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ । ਇਸ ਮੌਕੇ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਹਰੀਪਾਲ ਸਿੰਘ, ਸ਼੍ਰੀਮਤੀ ਹਰਿੰਦਰ ਕੌਰ, ਸਰਤਾਜ ਸਿੰਘ, ਸੋਹਣ ਸਿੰਘ ਉੱਪਲ, ਚਰਨਜੀਤ ਸਿੰਘ, ਮੋਹਿੰਦਰ ਸਿੰਘ ਲੰਗੜੋਆ, ਗੁਰਸੇਵਕ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ, ਬੀਬੀ ਸੁਰਿੰਦਰ ਕੌਰ ਅਤੇ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ, ਅਮਰਜੀਤ ਸਿੰਘ ਬੁਰਜ ਵੱਲੋਂ ਮਿੱਲ ਵੱਲੋਂ ਨਵੇਂ ਹਿੱਸੇਦਾਰ ਬਣਾਉਣ 'ਤੇ ਪੰਜਾਬ ਸਰਕਾਰ ਅਤੇ ਮਿੱਲ ਮੈਨੇਜਮੈਂਟ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰਾਜਦੀਪ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਪ, ਗਗਨ ਅਗਨੀਹੋਤਰੀ ਜ਼ਿਲ੍ਹਾ ਸਕੱਤਰ ਆਪ, ਦਲਜੀਤ ਸਿੰਘ ਸਾਧਪੁਰ, ਅਗਾਂਹਵਧੂ ਕਿਸਾਨ, ਹਰਦੀਪ ਸਿੰਘ ਬਜੀਦਪੁਰ ਆਦਿ ਹਾਜਰ ਸਨ।