ਭਾਰਤੀ ਹਵਾਈ ਫੌਜ ਵਿੱਚ ਹੋਣ ਵਾਲੀ ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਸੈਮੀਨਾਰ

17 ਮਾਰਚ ਤੋਂ 31 ਮਾਰਚ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟ੍ਰੇਸ਼ਨ
ਨਵਾਂਸ਼ਹਿਰ, 14 ਮਾਰਚ : ਜ਼ਿਲ੍ਹਾ ਰੋਜ਼ਗਾਰ ਅਤੇੇ ਕਾਰੋਬਾਰ ਬਿਊਰੋ ਵੱਲੋਂ ਸ਼ਹੀਦ ਭਗਤ
ਸਿੰਘ ਨਗਰ ਜ਼ਿਲ੍ਹੇ ਦੇ ਨੌਜੁਆਨਾਂ 'ਚ ਭਾਰਤੀ ਹਵਾਈ ਸੈਨਾ 'ਚ ਖੁੱਲ੍ਹੀ ਅਗਨੀਵੀਰ ਵਾਯੂ
ਦੀ ਭਰਤੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ
ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਏਅਰ ਫੋਰਸ ਸਟੇਸ਼ਨ ਅੰਬਾਲਾ
ਕੈਂਟ ਤੋਂ ਸਾਰਜੈਂਟ ਸੰਤੋਸ਼ ਕੁਮਾਰ, ਸਾਰਜੈਂਟ ਮਨੀਸ਼ ਕੁਮਾਰ, ਸਾਰਜੈਂਟ ਆਰ.ਕੇ.ਰਾਏ
ਅਤੇ ਕਾਰਪੋਰਲ ਪਰਵੇਸ਼ ਕੁਮਾਰ ਵੱਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ। ਸਾਰਜੈਂਟ ਮਨੀਸ਼
ਕੁਮਾਰ ਵੱਲੋਂ ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਨਾਲ ਭਰਤੀ
ਸਬੰਧੀ ਜ਼ਰੂਰੀ ਹਦਾਇਤਾਂ, ਸਰੀਰਕ ਪ੍ਰੀਖਿਆ ਦੀ ਤਿਆਰੀ ਆਦਿ ਬਾਰੇ ਪ੍ਰੈਜ਼ੈਂਟੇਸ਼ਨ ਰਾਹੀਂ
ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ
ਰਜਿਸਟੇ੍ਰਸ਼ਨ ਲਈ ਵੀ ਪ੍ਰੇਰਿਤ ਕੀਤਾ ਗਿਆ ਜੋ ਕਿ 17 ਮਾਰਚ ਤੋਂ 31 ਮਾਰਚ ਤੱਕ ਹੋ ਰਹੀ
ਹੈ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸੰਜੀਵ ਕੁਮਾਰ, ਵੱਲੋਂ
ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਕਰੀਅਰ
ਕਾਉਂਸਲਰ ਹਰਮਨਦੀਪ ਸਿੰਘ ਵੱਲੋਂ ਸੀ-ਪਾਈਟ, ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ
ਇੰਸਟੀਚਿਊਟ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ,
ਮੋਹਾਲੀ ਵੱਲੋਂ ਫੌਜ ਵਿੱਚ ਭਰਤੀ ਲਈ ਦਿੱਤੀ ਜਾਂਦੀ ਮੁਫ਼ਤ ਸਿਖਲਾਈ ਬਾਰੇ ਜਾਣਕਾਰੀ
ਦਿੱਤੀ ਗਈ। ਸੈਮੀਨਾਰ ਵਿੱਚ ਲਗਭਗ 150 ਵਿਦਿਆਰਥੀ ਹਾਜ਼ਰ ਸਨ। ਪਿ੍ਰੰਸੀਪਲ ਬੀ.ਐਲ.ਐਮ.
ਗਰਲਜ਼ ਕਾਲਜ, ਨਵਾਂਸ਼ਹਿਰ, ਸ਼੍ਰੀਮਤੀ ਤਰਨਦੀਪ ਵਾਲੀਆ ਵੱਲੋਂ ਆਏ ਹੋਏ ਮਹਿਮਾਨਾਂ ਦਾ
ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਦੀਪ ਸੈਣੀ, ਆਸਥਾ ਸਿੱਕਾ, ਸੋਨੀਆ ਅਤੇ
ਉਂਕਾਰ ਸਿੰਘ ਅਤੇ ਸਮੂਹ ਕਾਲਜ ਸਟਾਫ਼ ਹਾਜ਼ਰ ਸੀ।
ਉਪਰੰਤ ਏਅਰ ਫੋਰਸ ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ(ਸ), ਸ਼ਹੀਦ ਭਗਤ ਸਿੰਘ ਨਗਰ, ਡਾ.
ਕੁਲਤਰਨ ਸਿੰਘ ਨਾਲ ਮੁਲਾਕਾਤ ਕਰਕੇ ਅਗਨੀਵੀਰ ਵਾਯੂ ਦੀ ਰਜਿਸਟੇ੍ਰਸ਼ਨ ਲਈ ਸਕੂਲਾਂ ਦੇ
ਪਾਸ ਆਊਟ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਟੀਮ ਵੱਲੋਂ
ਦੋਆਬਾ ਆਰੀਆ ਸੈਕੰਡਰੀ ਸਕੂਲ, ਆਸਾ ਨੰਦ ਆਰੀਆ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਕਾਸ਼
ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਸਕੂਲ ਮੁਖੀਆਂ ਨਾਲ ਮਿਲ ਕੇ ਅਗਨੀਵੀਰ ਵਾਯੂ
ਦੀ ਰਜਿਸਟੇ੍ਰਸ਼ਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ।