ਭਾਸ਼ਾ ਵਿਭਾਗ ਵੱਲੋਂ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨਾਲ ਸਰਕਾਰੀ ਕਾਲਜ ਕੰਪਲੈਕਸ ਵਿੱਚ ਰੂ-ਬ-ਰੂ ਸਮਾਗਮ ਕਰਵਾਇਆ ਗਿਆ
ਨਵਾਂਸ਼ਹਿਰ, 7 ਮਾਰਚ : ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਭਾਸ਼ਾ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸ. ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ ਵੱਲੋਂ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨਾਲ ਕਾਲਜ ਕੰਪਲੈਕਸ ਵਿੱਚ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਸੰਦੀਪ ਸਿੰਘ ਖੋਜ ਅਫ਼ਸਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਅਜਮੇਰ ਸਿੱਧੂ ਦੇ ਜੀਵਨ ਅਤੇ ਲਿਖਤਾਂ ਬਾਰੇ ਚਾਨਣਾ ਪਾਇਆ। ਪੀ.ਐਚ.ਡੀ ਦੇ ਖੋਜਾਰਥੀ ਕੇਵਲ ਰਾਮ ਨੇ ਅਜਮੇਰ ਸਿੱਧੂ ਦੀ ਕਹਾਣੀ ਕਲਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਧੂ ਸਮਕਾਲੀ ਪੰਜਾਬੀ ਕਹਾਣੀ ਦਾ ਉਹ ਹੋਣਹਾਰ ਕਥਾਕਾਰ ਹੈ ਜਿਸ ਨੇ ਨਵੀਂ ਪੰਜਾਬੀ ਕਹਾਣੀ ਦਾ ਮੁਹਾਂਦਰਾ ਘੜਨ ਵਿੱਚ ਪ੍ਰਮੁੱਖ ਰੋਲ ਨਿਭਾਇਆ ਹੈ। ਉਹ ਬਹੁਤ ਵਿਸ਼ਿਆਂ ਵਾਲਾ ਨਿਵੇਕਲਾ ਕਹਾਣੀਕਾਰ ਹੈ ਜਿਸ ਨੇ ਇਤਿਹਾਸਕ ਅਤੇ ਵਿਗਿਆਨਕ ਕਹਾਣੀਆਂ ਲਿਖਕੇ ਪੰਜਾਬੀ ਕਹਾਣੀ ਵਿੱਚ ਨਵੀਂ ਪਿਰਤ ਪਾਈ।
ਪ੍ਰੋ. ਪਿ੍ਰਆ ਬਾਵਾ ਨੇ ਸਿੱਧੂ ਦੀਆਂ ਨਾਰੀਵਾਦੀ ਕਹਾਣੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਵਿਗਿਆਨ ਜੋਤ ਅਤੇ ਰਾਗ ਪਰਚਿਆਂ ਦੀ ਸੰਪਾਦਨਾ ਕਰਨ ਵਾਲੇ, ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਲਿਖਣ ਵਾਲੇ, ਮੌਖਿਕ ਇਤਿਹਾਸ ਲਿਖਣ ਵਾਲੇ ਅਜਮੇਰ ਸਿੱਧੂ ਨੇ ਆਪਣੀਆਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਸਾਹਿਤਕ ਜਗਤ ਨੂੰ ਦੇਣ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਹਿਤ ਸੱਭਿਆਚਾਰ ਕਿਸੇ ਕੌਮ ਦਾ ਅਨਮੋਲ ਖ਼ਜ਼ਾਨਾ ਹੁੰਦਾ ਹੈ। ਮਨੁੱਖ ਦੇ ਵਿਕਾਸ ਲਈ ਗਿਆਨ, ਵਿਗਿਆਨ ਅਤੇ ਸਾਹਿਤ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਅਕ ਅਦਾਰੇ ਵਿਦਿਆਰਥੀਆਂ ਵਿੱਚ ਸਾਹਿਤ ਪ੍ਰਤੀ ਰੁੱਚੀ ਪੈਦਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਮਨੁੱਖੀ ਤਰੱਕੀ ਵਿੱਚ ਕਿਤਾਬਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਪਿੱਛੋਂ ਸੁੱਚਾ ਰਾਮ ਰਿਟਾ ਬੀ. ਪੀ. ਈ. ਓ. ਨੇ ਕਾਲਜ ਵਿੱਚ ਬਿਤਾਏ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੂੰ ਸਾਹਿਤ ਪੜਨ ਅਤੇ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਕਿਹਾ। ਇਸ ਪਿੱਛੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਮੇਰ ਸਿੱਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ 'ਚ ਕਾਲਜ ਪਿ੍ਰੰਸੀਪਲ ਸ਼੍ਰੀਮਤੀ ਸਿੰਮੀ ਜੌਹਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਅਧਿਆਪਕ ਡਾ. ਬਲਜੀਤ ਕੌਰ, ਪ੍ਰੋ. ਪ੍ਰੀਆ ਬਾਵਾ, ਪ੍ਰੋ. ਨੇਹਾ ਰਾਣੀ, ਪ੍ਰੋ.ਪਰਮਜੀਤ ਕੌਰ, ਪ੍ਰੋ. ਸੋਨੀਆ, ਪ੍ਰੋ.ਹਰਜੀਤ ਕੌਰ, ਪ੍ਰੋ.ਜਸਵਿੰਦਰ ਰੱਲ੍ਹ ਪ੍ਰੋ. ਹਰਿੰਦਰਜੀਤ ਸਿੰਘ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਸਟਾਫ਼ ਵਿੱਚੋਂ ਸੁਖਜਿੰਦਰ ਸਿੰਘ, ਹਨੀ ਕੁਮਾਰ ਅਤੇ ਹਰਪ੍ਰੀਤ ਸਿੰਘ ਹਾਜ਼ਰ ਰਹੇ।
ਫ਼ੋਟੋ ਕੈਪਸ਼ਨ : ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਰਕਾਰੀ ਕਾਲਜ ਜਾਡਲਾ ਵਿਖੇ ਕਹਾਣੀਕਾਰ ਅਜਮੇਰ ਸਿੱਧੂ ਦੇ ਕਰਵਾਏ ਰੂ-ਬ-ਰੂ ਦੀਆਂ ਤਸਵੀਰਾਂ।