ਮਾਰਚ ਕਰਕੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਸਿਜਦਾ
ਨਵਾਂਸ਼ਹਿਰ 23 ਮਾਰਚ :- ਇੰਡੀਅਨ ਜਨਰਲਿਸਟ ਯੂਨੀਅਨ (ਭਾਰਤ) ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਐਂਡ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੱਦੇ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੱਤਰਕਾਰਾਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਰਨਲਿਜ਼ਮ ਸੇਵ ਡੈਮੋਕਰੇਸੀ ਸੇਵ (ਪੱਤਰਕਾਰਤਾ ਬਚਾਓ ਦਿਵਸ) ਡੇਅ ਦੇ ਤੌਰ 'ਤੇ ਮਨਾਇਆ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਦੇ ਪੱਤਰਕਾਰਾਂ ਨੇ ਜਸਵੀਰ ਸਿੰਘ ਨੂਰਪੁਰ ਤੇ ਮੈਡਮ ਜਤਿੰਦਰ ਕੌਰ ਮੂੰਗਾ ਦੀ ਅਗਵਾਈ ਵਿੱਚ ਪੱਤਰਕਾਰਤਾ ਬਚਾਓ-ਲੋਕਤੰਤਰ ਬਚਾਓ ਆਦਿ ਨਾਹਰੇ ਲਿਖੀਆਂ ਤਖਤੀਆਂ ਫੜ ਕੇ ਮਾਰਚ ਕੀਤਾ ਅਤੇ ਜੋਸ਼ੋ ਖਰੋਸ਼ ਨਾਲ ਖਟਕੜ੍ਹ ਕਲਾਂ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਵਿਸ਼ਾਲ ਬੁੱਤ ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸਿਜਦਾ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਸ. ਜਸਵੀਰ ਸਿੰਘ ਨੂਰਪੁਰ ਸੀਨੀਅਰ ਪੱਤਰਕਾਰ ਨੇ ਕਿਹਾ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਪੱਤਰਕਾਰਤਾ ਨੂੰ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਸਰਕਾਰਾਂ ਨਾਲ ਮਿਲ ਕੇ ਸ਼ਾਹੂਕਾਰਾਂ ਵਲੋਂ ਖਤਮ ਕੀਤਾ ਜਾ ਰਿਹਾ ਹੈ, ਇਸ ਲਈ ਸਮੂਹ ਪੱਤਰਕਾਰਾਂ ਨੂੰ ਆਪਸੀ ਏਕਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੂਨੀਅਨ ਨਾਲ ਜੁੜਨਾ ਚਾਹੀਦਾ ਹੈ । ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਦੇ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਨੇ ਕਿਹਾ ਕਿ ਜੇ ਪੱਤਰਕਾਰਤਾ ਬਚਦੀ ਹੈ ਤਾਂ ਹੀ ਪੱਤਰਕਾਰ ਬਚਦੇ ਹਨ । ਇਸ ਮੌਕੇ ਚੇਅਰਮੈਨ ਹਰਮੇਸ਼ ਵਿਰਦੀ, ਪੱਤਰਕਾਰ ਮਨਜਿੰਦਰ ਸਿੰਘ, ਮੁਕੰਦਪੁਰ ਇਕਾਈ ਦੇ ਪ੍ਰਧਾਨ ਸੰਜੀਵ ਭਨੋਟ ਅਤੇ ਨਰਿੰਦਰ ਮਾਹੀ ਨੇ ਸੰਬੋਧਨ ਕੀਤਾ । ਸਟੇਜ ਦੀ ਕਾਰਵਾਈ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪੱਤਰਕਾਰ ਪਰਵੀਰ ਅੱਬੀ, ਰਾਜ ਮਜਾਰੀ, ਨਛੱਤਰ ਬਹਿਰਾਮ ਪ੍ਰਧਾਨ ਬਹਿਰਾਮ ਇਕਾਈ, ਨਰਿੰਦਰ ਕੁਮਾਰ ਰੱਤੂ , ਧਰਮਵੀਰ ਹੀਂਓ , ਚਰਨਜੀਤ ਸੱਲਾਂ, ਕੁਲਦੀਪ ਸਿੰਘ ਪਾਬਲਾ, ਮਨਦੀਪ ਸਿੰਘ, ਕੁਲਦੀਪ ਬੰਗਾ, ਭੱਟੀ ਮਾਹਿਲ, ਮਨਜਿੰਦਰ ਸਿੰਘ ਗੁਰੂ, ਜਸਮਿੰਦਰ ਪਾਲ, ਅਰਜਨ ਰੱਤੂ ਅਤੇ ਹੋਰ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ ।