ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ
ਹੁਸਿ਼ਆਰਪੁਰ, 11 ਜੁਲਾਈ : ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਪ੍ਰਾਪਰਟੀ ਟੈਕਸ ਅਤੇ ਵਾਟਰ ਸਪਲਾਈ ਤੇ ਸੀਵਰੇਜ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ। ਇਸ ਕੰਮ ਲਈ ਨਗਰ ਨਿਗਮ ਦਫਤਰ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ, ਜਿਥੇ ਸ਼ਹਿਰ ਵਾਸੀ ਕੰਮਕਾਜ਼ ਵਾਲੇ ਦਿਨ ਆ ਕੇ ਆਪਣਾ ਪ੍ਰਾਪਰਟੀ ਟੈਕਸ (ਚਾਲੂ ਸਾਲ ਦਾ 10 ਫੀਸਦੀ ਰਿਬੇਟ ਨਾਲ) ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਕੈਸ਼ ਕਾਊਂਟਰ 13 ਜੁਲਾਈ, 20 ਜੁਲਾਈ ਅਤੇ 28 ਜੁਲਾਈ ਦਿਨ ਸ਼ਨੀਵਾਰ ਨੂੰ ਵੀ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਖੁੱਲ੍ਹੇ ਰਹਿਣਗੇ, ਜਿਥੇ ਕਿ ਸ਼ਹਿਰ ਵਾਸੀ ਆਪਣਾ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਊਂਟਰ 'ਤੇ ਆਪਣਾ ਟੈਕਸ ਅਤੇ ਪਾਣੀ ਤੇ ਸੀਵਰੇਜ਼ ਦੇ ਬਿੱਲ ਜਮ੍ਹਾ ਕਰਵਾਉਣ ਸਮੇਂ ਘਰ ਦੇ ਬਾਹਰ ਲੱਗੀ ਯੂ.ਆਈ.ਡੀ ਨੰਬਰ ਪਲੇਟ ਦਾ ਵੇਰਵਾ ਵੀ ਲਾਜ਼ਮੀ ਤੋਰ 'ਤੇ ਰਜਿਸਟਰਡ ਕਰਵਾਉਣ।