Fwd: ਪੰਚਾਇਤ ਵਿਭਾਗ ਨੇ ਪਿੰਡ ਤਰੈਂ ਦੀ 5 ਏਕੜ 2 ਕਨਾਲ 11 ਮਰਲੇ ਸ਼ਾਮਲਾਤ ਜਮੀਨ ਤੋਂ ਛੁਡਵਾਇਆ ਨਾਜਾਇਜ਼ ਕਬਜਾ

ਪੰਚਾਇਤ ਵਿਭਾਗ ਨੇ ਪਿੰਡ ਤਰੈਂ ਦੀ 5 ਏਕੜ 2 ਕਨਾਲ 11 ਮਰਲੇ  ਸ਼ਾਮਲਾਤ ਜਮੀਨ ਤੋਂ ਛੁਡਵਾਇਆ ਨਾਜਾਇਜ਼ ਕਬਜਾ
ਪਟਿਆਲਾ, 11 ਜੁਲਾਈ:  ਪੰਚਾਇਤੀ ਵਿਭਾਗ ਵੱਲੋਂ ਗਰਾਮ ਪੰਚਾਇਤ ਤਰੈਂ ਦੀ ਸ਼ਾਮਲਾਤ ਜਮੀਨ 5 ਏਕੜ 2 ਕਨਾਲ 11 ਮਰਲੇ ਰਕਬੇ ਦਾ ਕਬਜਾ ਦਾ ਨਜਾਇਜ ਕਬਜਾ ਛੁਡਵਾਇਆ ਗਿਆ ਇਸ ਰਕਬੇ ਤੇ ਨਜਾਇਜ ਕਾਬਜਕਾਰਾ ਵੱਲੋਂ ਲਗਭਗ 15-20 ਸਾਲਾ ਤੋਂ ਨਜਾਇਜ ਤੌਰ ਉਤੇ ਕਬਜਾ ਕੀਤਾ ਹੋਇਆ ਸੀ।
ਇਹ ਜਾਣਕਾਰੀ ਦਿੰਦੀਆਂ ਬੀ.ਡੀ.ਪੀ.ਓ ਪਟਿਆਲਾ ਮਿਸ. ਸੁਮਰਿਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ  ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਪੰਚਾਇਤੀ ਜਮੀਨਾਂ ਨਾਜਾਇਜ਼ ਕਾਬਜਕਾਰਾਂ ਕੋਲੋਂ ਛੁਡਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਤਰੈਂ ਦੀ ਇਸ ਸ਼ਾਮਲਾਤ ਜਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਅਤੇ ਡੀ.ਡੀ.ਪੀ.ਓ. ਅਮਨਦੀਪ ਕੌਰ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਜਿੱਥੇ ਵੀ ਕੋਈ ਨਾਜਾਇਜ਼ ਕਬਜਾ ਬਾਕੀ ਰਹਿ ਗਿਆ ਹੈ, ਉਹ ਵੀ ਜਲਦੀ ਹੀ ਛੁਡਵਾਇਆ ਜਾਵੇਗਾ।
ਕਬਜਾ ਕਾਰਵਾਈ ਮੌਕੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਪਟਿਆਲਾ, ਹਲਕਾ ਕਾਨੂੰਗੋ, ਪੁਲਿਸ ਪ੍ਰਸਾਸਨ, ਹਰਮਿੰਦਰ ਸਿੰਘ ਐਸ.ਈ.ਪੀ,ਓ, ਗੁਰਮੱਖ ਸਿੰਘ ਟੈਕਸ ਕੁਲੈਕਟਰ, ਦਸਮੇਸ ਸਿੰਘ ਵੀ.ਡੀ.ਓ, ਅਮਰਜੀਤ ਸਿੰਘ (ਪ੍ਰਬੰਧਕ) ਵੀ.ਡੀ.ਓ, ਅਮਰੀਕ ਸਿੰਘ ਵੀ.ਡੀ.ਓ, ਸ਼ਿਵਦਰਸ਼ਨ ਗਿਰ ਸੰਮਤੀ ਪਟਵਾਰੀ, ਮਨਜੋਤ ਸਿੰਘ ਬਲਾਕ ਪਟਿਆਲਾ ਅਤੇ ਹੋਰ ਪਿੰਡ ਦੇ ਮੋਹਤਵਾਰ ਵਿਅਕਤੀ ਹਾਜਰ ਸਨ ।  
*****
ਫੋਟੋ ਕੈਪਸ਼ਨ-ਗਰਾਮ ਪੰਚਾਇਤ ਤਰੈਂ ਦੀ ਸ਼ਾਮਲਾਤ ਜਮੀਨ ਤੋਂ ਨਾਜਾਇਜ਼ ਕਬਜਾ ਛੁਡਵਾਉਂਦੀ ਹੋਈ ਵਿਭਾਗੀ ਟੀਮ।