Fwd:

ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਫੁੱਟਬਾਲ ਮੈਚ ਕਰਵਾਇਆ
ਨਵਾਂਸ਼ਹਿਰ  14 ਜੁਲਾਈ -  ਨਸ਼ਾ ਮੁਕਤ ਪੰਜਾਬ ਬਣਾਉਣ ਲਈ ਅੱਜ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਪੁਲਿਸ ਪ੍ਰਸ਼ਾਸਨ ਵਲੋਂ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਦੇ ਖੇਡ ਮੈਦਾਨ ਚ ਫੁੱਟਬਾਲ ਦਾ ਮੈਚ ਕਰਵਾਇਆ ਗਿਆ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਵਲੋ ਆਪਣੀ ਟੀਮ ਸਮੇਤ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਗਈ।ਇਸ ਮੌਕੇ ਐਸ ਐਸ ਪੀ  ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਦਾ ਮੈਚ ਰੋਜ਼ਾਨਾ ਸਵੇਰ ਫੁਟਬਾਲ ਕਲੱਬ ਫੁੱਟਬਾਲ ਕਲੱਬ ਨਵਾਂਸ਼ਹਿਰ ਅਤੇ ਵਾਈ.ਐਫ਼.ਸੀ.ਸਲੋਹ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਤੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਸਾਡੀ ਰੋਜ਼ਾਨਾ ਸਵੇਰੇ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਖਿਡਾਰੀ ਪ੍ਰਵੀਨ ਕੁਮਾਰ ਏਂ.ਐਸ਼.ਆਈਂ. ਦੇ ਸਹਿਯੋਗ ਨਾਲ ਜ਼ਿਲ੍ਹਾ ਨਵਾਂਸ਼ਹਿਰ ਦੀ ਪੁਲਿਸ ਵਲੋਂ ਐਸ.ਐਸ.ਐਸ. ਪੀ.ਸਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਕਰਵਾਇਆ ਗਿਆ।  ਇਸ ਵਿੱਚ ਤਰਸੇਮ ਲਾਲ ਵਲੋਂ ਕਮੇਟਰੀ ਦੇ ਨਾਲ ਨਾਲ ਆਏ ਹੋਏ ਦਰਸ਼ਕਾਂ ਤੇ ਖੇਡ ਪ੍ਰੇਮੀਆਂ ਨੂੰ ਜਾਗਰੂਕ ਵੀ ਕੀਤਾ ਗਿਆ। ਉਨ੍ਹਾਂ ਵਲੋਂ ਲੋਕਾਂ ਨੂੰ ਜਾਗਰੂਕਤਾ ਸਲੋਗਨ "ਨਸ਼ੇ ਤਿਆਗੋ ਹੁਣ ਤਾਂ ਜਾਗੋ","ਆਓ ਮਨ ਵਿੱਚ ਮਸ਼ਾਲ ਜਗਾਈਏ , ਨਸ਼ਾ ਮੁਕਤ ਪੰਜਾਬ ਬਣਾਈਏ ","ਨਸ਼ਿਆਂ ਨਾਲੋ ਤੋੜੇ ਯਾਰੀ ਖੇਡਾਂ ਨਾਲ ਜੋੜੋ ਯਾਰੀ" ਆਦਿ ਬੋਲੇ ਗਏ । ਮੈਚ ਦੇ ਪਹਿਲੇ ਅੱਧ ਵਿਚ ਰੋਜ਼ਾਨਾ ਸਵੇਰ ਫੁਟਬਾਲ ਕਲੱਬ ਟੀਮ ਦੇ ਖਿਡਾਰੀਆਂ ਨੇ ਬਹੁਤ ਹੀ ਵਧੀਆ ਛੂਟ ਲਗਾ ਕੇ ਗੋਲ ਕੀਤਾ ਗਿਆ। ਦੂਸਰੇ ਅੱਧ ਵਿੱਚ ਵਾਈ ਐਫ਼ ਸੀ ਸਲੋਹ ਦੇ ਖਿਡਾਰੀਆਂ ਵਲੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਚ ਨੂੰ ਅੰਤਿਮ ਰੂਪ ਵੱਲ ਵਧਾਇਆ ‌।ਇਸ ਦੇ ਨਾਲ ਹੀ ਮੈਚ ਦਾ ਸਮਾਂ ਸਮਾਪਤ ਹੋ ਗਿਆ। ਮੈਚ 1-1 ਗੋਲ ਦੇ ਬਰਾਬਰ ਰਿਹਾ ਪਰ ਮੈਚ ਦੀ ਸਮਾਪਤੀ ਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੂੰ ਜੇਤੂ ਘੋਸ਼ਤ ਕੀਤਾ ਤੇ ਐਸ ਐਸ ਪੀ ਵਲੋਂ ਸਨਮਾਨਿਤ ਕੀਤਾ ਗਿਆ। ਮੈਚ ਦੇ ਰੈਫ਼ਰੀ ਰਘੂਵਿੰਦਰ ਪਾਲ ਸਿੰਘ ਵਲੋਂ ਬਹੁਤ ਹੀ ਵਧੀਆ ਮੈਚ ਖਿਡਾਇਆ ਗਿਆ। ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ। ‌ਇਸ ਮੌਕੇ ਅਜੇ ਮਹਿਰਾ ਤੇ ਤਰਸੇਮ ਲਾਲ  ਨੇ ਆਰ ਕੇ ਆਰੀਆਂ ਕਾਲਜ ਦੇ ਪ੍ਰਿੰਸੀਪਲ ਸੰਜੀਵ ਡਾਵਰ,ਸੋਹਣ ਲਾਲ ਸੋਨੀ ਐਸ਼.ਪੀ.ਹੈਡ ਕਵਾਟਰ, ਮਾਧਵੀ ਸ਼ਰਮਾ ਡੀ. ਐਸ਼ ਪੀ ਨਵਾਂਸ਼ਹਿਰ, ਮਹਿੰਦਰ ਸਿੰਘ ਥਾਣਾ ਮੁਖੀ ਸਿਟੀ ਨਵਾਂਸ਼ਹਿਰ, ਉਂਕਾਰ ਸਿੰਘ ਰੀਡਰ, ਕੁਲਦੀਪ ਰਾਜ਼ ਇੰਚਾਰਜ ਸਾਂਝ ਕੇਂਦਰ ਤੇ ਉਹਨਾਂ ਦੀ ਟੀਮ ਦਾ ਆਪਣੇ ਕਲੱਬ ਵੱਲੋ ਸਹਿਜੋਗ ਲਈ ਧੰਨਵਾਦ ਕੀਤਾ। ਤਰਸੇਮ ਲਾਲ ਨੇ ਦੱਸਿਆ ਕਿ ਸਾਡੀ ਕਲੱਬ ਦੀ ਕੋਸ਼ਿਸ ਰਹੀ ਹੈ ਕਿ ਨੌਜਵਾਨ ਪੀੜ੍ਹੀ  ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਾਲੇ ਪਾਸੇ ਲੱਗ ਕੇ ਆਪਣੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਵੇ। ਇਸ ਦੇ ਨਾਲ ਹੀ ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਮੌਸਮ ਤੇ ਬਰਸਾਤੀ ਮੌਸਮ ਵਿੱਚ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੀ ਗੱਲ ਕਹੀ।