ਬਾਗਬਾਨੀ ਵਿਭਾਗ ਵੱਲੋਂ ਫ਼ਲਦਾਰ ਬੂਟਿਆਂ ਦੀ ਵਿਕਰੀ ਸ਼ੁਰੂ - ਡਾ. ਜਸਵਿੰਦਰ ਸਿੰਘ
ਹੁਸ਼ਿਆਰਪੁਰ, 15 ਜੁਲਾਈ : ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬਦਲਵੇਂ ਮੌਸਮ ਅਤੇ ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਫ਼ਲਦਾਰ ਬੂਟਿਆਂ ਦੀ ਮਹੱਤਤਾ ਬਹੁਤ ਵੱਧ ਜਾਂਦੀ ਹੈ। ਫ਼ਲਦਾਰ ਬੂਟੇ ਵਾਤਾਵਰਣ ਨੂੰ ਸੁਧਾਰਨ ਦੇ ਨਾਲ-ਨਾਲ ਮਹੱਤਵਪੂਰਨ ਖੁਰਾਕੀ ਤੱਤਾਂ ਜਿਵੇਂ ਕਿ ਵਿਟਾਮਿਨ, ਖਣਿਜ ਪਦਾਰਥ ਅਤੇ ਊਰਜਾ ਦੇ ਬਿਹਤਰੀਨ ਸਰੋਤ ਹਨ, ਜੋ ਕਿ ਖੁਰਾਕੀ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਆਮਦਨ ਵਿਚ ਵਾਧਾ ਕਰਦੇ ਹਨ। ਇਸਦੇ ਨਾਲ ਹੀ ਪ੍ਰਦੂਸ਼ਣ ਅਤੇ ਡਿਗਦੇ ਭੂ-ਜਲ ਲੈਵਲ ਨੂੰ ਕਾਫੀ ਹੱਦ ਤੱਕ ਠੀਕ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਬਰਸਾਤ ਰੁੱਤ ਸਦਾਬਹਾਰ ਫਲਦਾਰ ਬੂਟੇ ਜਿਵੇਂ ਕਿ ਕਿਨੂੰ, ਮਾਲਟਾ, ਅੰਬ, ਅਮਰੂਦ, ਜਾਮਣ ਆਦਿ ਲਗਾਉਣ ਲਈ ਬਹੁਤ ਢੁੱਕਵਾਂ ਮੌਸਮ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਦੀਆਂ ਆਪਣੀਆਂ ਨਰਸਰੀਆਂ ਅਤੇ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਰਜਿਸਟਰਡ ਨਰਸਰੀਆਂ ਤੋਂ ਹੀ ਬੂਟਿਆਂ ਦੀ ਖ਼ਰੀਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਫ਼ਲਦਾਰ ਬੂਟੇ ਦੀ ਕਿਸਮ ਅਤੇ ਪੈਦਾਵਾਰ ਦੀ ਗਰੰਟੀ ਹੁੰਦੀ ਹੈ। ਅਣ-ਅਧਿਕਾਰਤ ਨਰਸਰੀਆਂ ਤੋਂ ਮਹਿੰਗੇ ਮੁੱਲ 'ਤੇ ਖ਼ਰੀਦੇ ਬੂਟਿਆਂ ਦੀ ਕਿਸਮ ਅਤੇ ਪੈਦਾਵਾਰ ਦਾ 3-4 ਬਾਅਦ ਸਾਲ ਪਤਾ ਚੱਲਦਾ ਹੈ ਅਤੇ ਕਈ ਵਾਰ ਕਿਸਮ ਠੀਕ ਨਾ ਨਿਕਲਣ 'ਤੇ 3-4 ਸਾਲ ਦੀ ਮਿਹਨਤ ਬੇਕਾਰ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਹੁਸ਼ਿਆਰਪੁਰ ਦੀਆਂ ਤਿੰਨ ਸਰਕਾਰੀ ਨਰਸਰੀਆਂ ਭੂੰਗਾ, ਖਿਆਲਾ ਬੁਲੰਦਾ, ਛਾਉਣੀ ਕਲਾਂ ਅਤੇ ਇੰਡੋ ਇਜ਼ਰਾਈਲ ਸੈਂਟਰ ਆਫ਼ ਐਕਸੀਲੈਂਸ ਖਨੌੜਾ ਤੋਂ ਫ਼ਲਦਾਰ ਬੂਟਿਆਂ ਦੀ ਵਿਕਰੀ ਸ਼ੁਰੂ ਹੈ ਅਤੇ ਬਾਗ ਲਗਾਉਣ/ਘਰੇਲੂ ਬਗੀਚੀ ਲਈ ਕਿਸਾਨਾਂ ਨੂੰ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂ ਆਪਣੀ ਲੋੜ ਅਨੁਸਾਰ ਉਪਰੋਕਤ ਨਰਸਰੀ ਦੇ ਇੰਚਾਰਜਾਂ ਦੇ ਮੋਬਾਇਲ ਫੋਨਾਂ 'ਤੇ ਸੰਪਰਕ ਕਰਨ, ਜਿਨ੍ਹਾਂ ਦੇ ਨੰਬਰ ਇੰਚਾਰਜ ਸਰਕਾਰੀ ਬਾਗ ਅਤੇ ਨਰਸਰੀ ਛਾਉਣੀ ਕਲਾਂ 98150-90845, ਇੰਚਾਰਜ ਸਰਕਾਰੀ ਬਾਗ ਅਤੇ ਨਰਸਰੀ ਭੂੰਗਾ ਅਤੇ ਖਿਆਲਾ ਬੁਲੰਦਾ 94635-44634 ਅਤੇ ਪ੍ਰੋਜੈਕਟ ਅਫ਼ਸਰ ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ (ਸਿ) ਖਨੌੜਾ 95010-39348 ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੂਟੇ ਦੀ ਖਰੀਦ ਸਮੇਂ ਸਿਰਫ ਪ੍ਰਮਾਣਤ ਕਿਸਮਾਂ ਦੇ ਬੂਟੇ ਹੀ ਖ਼ਰੀਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਫ਼ਲਦਾਰ ਬੂਟਾ ਦੋ ਤੋਂ ਢਾਈ ਫੁੱਟ ਉਚਾਈ ਦਾ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਕਿਸਮ ਦੇ ਬਿਮਾਰੀ ਅਤੇ ਕੀੜੇ-ਮਕੌੜੇ ਦਾ ਹਮਲਾ ਨਹੀਂ ਹੋਣਾ ਚਾਹੀਦਾ। ਬੂਟੇ ਦੀ ਖ਼ਰੀਦ ਦਾ ਬਿੱਲ/ਕੈਸ਼ ਮੀਮੋ ਜਿਸ 'ਤੇ ਬੂਟਿਆਂ ਦੀ ਗਿਣਤੀ, ਕਿਸਮ, ਰੇਟ ਆਦਿ ਦਰਜ ਹੋਣ, (ਨਰਸਰੀ ਮਾਲਕ/ਇੰਚਾਰਜ ਕੋਲੋਂ) ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੂਟਿਆਂ ਦੀ ਉਪਲਬੱਧੀ ਸਮੇਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣੀ ਚਾਹੀਦੀ ਹੈ, ਤਾਂ ਜੋ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ।