Fwd: Punjabi and Hindi Press Note---ਕੈਬਨਿਟ ਮੰਤਰੀ ਜਿੰਪਾ ਨੇ ਮਾਨਵਤਾ ਮੰਦਰ ਸਕੂਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ

-ਕੈਬਨਿਟ ਮੰਤਰੀ ਜਿੰਪਾ ਨੇ ਮਾਨਵਤਾ ਮੰਦਰ ਸਕੂਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ

-ਗੁਰੂ ਪੂਰਨਿਮਾ 'ਤੇ ਪਰਮ ਦਿਆਲ ਫਕੀਰ ਚੰਦ ਜੀ ਨੂੰ ਕੀਤਾ ਪ੍ਰਣਾਮ

ਹੁਸ਼ਿਆਰਪੁਰ 21 ਜੁਲਾਈ :   ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਗੁਰੂ ਪੂਰਨਿਮਾ ਮੌਕੇ ਮਾਨਵਤਾ ਮੰਦਰ ਹੁਸ਼ਿਆਰਪੁਰ ਪਹੁੰਚ ਕੇ ਪਰਮ ਦਿਆਲ ਫਕੀਰ ਚੰਦ ਜੀ ਨੂੰ ਪ੍ਰਣਾਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਕੂਲ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਗੁਰੂ ਚੇਲਾ ਪਰੰਪਰਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਸਿੱਖਿਆ ਅਤੇ ਸੰਸਕਾਰਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਸਮਾਜ ਵਿਚ ਗੁਰੂ ਸਾਹਿਬਾਨ ਦੇ ਯੋਗਦਾਨ ਦੀ ਸਰਾਹਨਾ ਕੀਤੀ।

          ਕੈਬਨਿਟ ਮੰਤਰੀ ਨੇ ਕਿਹਾ ਕਿ ਪਰਮ ਦਿਆਲ ਮਹਾਰਾਜ ਦਾ ਇਕ ਹੀ ਪਰਮ ਵਾਕਿਆ ਸੀ ਕਿ ਇਨਸਾਨ ਬਣੋ। ਪਰਮ ਦਿਆਲ ਮਹਾਰਾਜ ਨੇ ਲੋਕਾਂ ਨੂੰ ਦੂਰਦਰਿਸ਼ਤਾ ਦਿੱਤੀ ਕਿ ਰੂਹਾਨੀਅਤ ਤੋਂ ਪਹਿਲਾਂ ਵਿਅਕਤੀ ਦਾ ਨੇਕ ਇਨਸਾਨ ਬਣਨਾ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਆਪਣੀ ਨੇਕ ਕਮਾਈ ਦਾ ਕੁਝ ਹਿੱਸਾ ਸਮਾਜ ਸੇਵਾ ਦੇ ਕੰਮਾਂ ਵਿਚ ਲਗਾਉਣ ਲਈ ਉਤਸ਼ਾਹਿਤ ਕੀਤਾ। ਸਤਸੰਗੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪ ਦਾ ਇਕ-ਇਕ ਪੈਸਾ ਪਰਮ ਦਿਆਲ ਜੀ ਮਹਾਰਾਜ ਦੀ ਸਿੱਖਿਆ ਦਾ ਅਨੁਸਰਣ ਕਰਦੇ ਹੋਏ ਖਰਚ ਕੀਤਾ ਜਾਂਦਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਲੋਕ ਭਲਾਈ ਲਈ ਇਥੇ ਸਕੂਲ ਤੋਂ ਇਲਾਵਾ ਹੋਮਿਊਪੈਥੀ ਕਲੀਨਿਕ ਵੀ ਚਲਾਈ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ।

          ਇਸ ਦੌਰਾਨ ਦਿਆਲ ਕਮਲ ਜੀ ਮਹਾਰਾਜ ਨੇ ਪੰਡਤ ਫਕੀਰ ਚੰਦ ਜੀ ਮਹਾਰਾਜ ਦੀਆਂ ਸਿੱਖਿਆਵਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਸਰੀਰ ਵਿਚ ਰਹਿੰਦੇ ਹੋਏ ਕਰਮ ਮਨ ਵਿਚ ਭਗਤੀ ਅਤੇ ਬੁੱਧੀ ਨਾਲ ਗਿਆਨ ਪ੍ਰਾਪਤ ਕਰਨ ਦਾ ਨਾਮ ਹੀ ਮਾਨਵਤਾ ਹੈ। ਈਸ਼ਵਰ ਪ੍ਰਾਪਤੀ ਲਈ ਮਾਨਵਤਾ ਦੇ ਸਿਧਾਂਤਾਂ 'ਤੇ ਚਲਦਿਆਂ ਮਨੁੱਖ ਦਾ ਪਰਮ ਧਰਮ ਹੈ। ਦਿਆਲ ਕਮਲ ਜੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਨੂੰ ਗੁਰੂ ਦੀ ਬਾਣੀ ਸੁਣਨ ਉਪਰੰਤ ਉਸ 'ਤੇ ਅਮਲ ਕਰਨ ਕਰਕੇ ਹੀ ਆਪਣੇ ਜੀਵਨ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਆਚਾਰਿਆ ਕੁਲਦੀਪ ਸ਼ਰਮਾ, ਰਾਣਾ ਰਣਬੀਰ ਸਿੰਘ ਜਨਰਲ ਸਕੱਤਰ, ਰਾਜੇਸ਼ਵਰ ਦਿਆਲ, ਵਿਜੇ ਡੋਗਰਾ, ਟੀ ਸੀ ਸ਼ਰਮਾ, ਮਮਤਾ ਖੋਸਲਾ ਪ੍ਰਿੰਸੀਪਲ ਤੋਂ ਇਲਾਵਾ ਸਾਰੇ ਅਧਿਆਪਕ ਅਤੇ ਕਰਮਚਾਰੀ ਮੌਜੂਦ ਸਨ।