ਤਿੰਨ ਰੋਜ਼ਾ 32ਵੀਂ ਰੀਜਨਲ ਨਵੋਦਿਆ ਵਿਦਿਆਲਿਆ ਸਮਿਤੀ ਐਥਲੈਟਿਕਸ ਮੀਟ ਧੂਮ-ਧੜੱਕੇ ਨਾਲ ਸੰਪੰਨ
-ਪੰਜਾਬ ਕਲੱਸਟਰ ਦੋ ਟੀਮ ਨੇ ਜਿੱਤੀ ਓਵਰਆਲ ਟਰਾਫੀ ਅਤੇ ਹਿਮਾਚਲ ਪ੍ਰਦੇਸ਼ ਕਲੱਸਟਰ ਦੀ ਟੀਮ ਰਹੀ ਰਨਰ ਅੱਪ
ਹੁਸ਼ਿਆਰਪੁਰ, 31 ਜੁਲਾਈ:ਨਵੋਦਿਆ ਵਿਦਿਆਲਿਆ ਸਮਿਤੀ ਰੀਜਨਲ ਦਫ਼ਤਰ ਚੰਡੀਗੜ੍ਹ ਦੀ ਰਹਿਨੁਮਾਈ ਵਿਚ ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਐਥਲੀਟਾਂ ਦੀ ਤਿੰਨ ਰੋਜ਼ਾ 32ਵੀਂ ਰੀਜਨਲ ਨਵੋਦਿਆ ਵਿਦਿਆਲਿਆ ਸਮਿਤੀ ਐਥਲੈਟਿਕਸ ਮੀਟ ਪੀ.ਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਧੂਮਧਾਮ ਨਾਲ ਸੰਪੰਨ ਹੋ ਗਈ।
ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਪੰਜਾਬ ਕਲੱਸਟਰ ਦੋ ਟੀਮ ਨੇ ਓਵਰਆਲ ਟਰਾਫੀ ਜਿੱਤੀ ਅਤੇ ਹਿਮਾਚਲ ਪ੍ਰਦੇਸ਼ ਕਲੱਸਟਰ ਦੀ ਟੀਮ ਰਨਰ ਅੱਪ ਰਹੀ। ਓਪਨ ਕਰਾਸ ਕੰਟਰੀ ਦੌੜ ਵਿਚ ਲੜਕੇ ਅਤੇ ਲੜਕੀਆਂ ਦੀਆਂ ਪੰਜਾਬ ਕਲੱਸਟਰ ਦੋ ਦੀਆਂ ਟੀਮਾਂ ਓਵਰਆਲ ਜੇਤੂ ਰਹੀਆਂ, 14 ਸਾਲ ਵਰਗ ਦੇ ਫਿਆਜ਼ ਅਹਿਮਦ (ਬਾਰਾਮੂਲਾ) , ਤਲਹਾ ਸਰਵੀਦ (ਅਨੰਤਨਾਗ), ਸ਼ਗੁਨ ਰਾਣਾ (ਊਨਾ), 17 ਸਾਲ ਵਰਗ ਦੇ ਵੰਸ਼ ਮੰਗਿਆਲ (ਕਠੂਆ), ਮਨਸਵੀ (ਹੁਸ਼ਿਆਰਪੁਰ), 19 ਸਾਲ ਵਰਗ ਦੇ ਲੁਬੇਦ ਬਸ਼ੀਰ (ਬਾਰਾਮੂਲ਼ਾ), ਪਵਨਦੀਪ ਕੌਰ (ਹੁਸ਼ਿਆਰਪੁਰ) ਬੈਸਟ ਐਥਲੀਟ ਦਾ ਖਿਤਾਬ ਜਿੱਤਣ ਵਿਚ ਕਾਮਯਾਬ ਰਹੇ। ਆਏ ਹੋਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਦੌਰਾਨ ਸੰਗੀਤ ਅਧਿਆਪਕ ਭਾਰਤ ਜਸਰੋਟੀਆ ਦੇ ਸਿਖਾਏ ਵਿਦਿਆਰਥੀਆਂ ਨੇ ਸਵਾਗਤੀ ਗੀਤ, ਭੰਗੜਾ ਅਤੇ ਗਿੱਧਾ ਪੇਸ਼ ਕਰਕੇ ਮਾਹੌਲ ਨੂੰ ਸੱਭਿਆਚਾਰਕ ਰੰਗ ਵਿੱਚ ਰੰਗ ਦਿੱਤਾ।
ਪ੍ਰਿੰਸੀਪਲ ਰੰਜੂ ਦੁੱਗਲ ਨੇ ਇਸ ਮੀਟ ਨੂੰ ਨੇਪਰੇ ਚਾੜ੍ਹਨ ਲਈ ਸਾਰੇ ਸਟਾਫ ਮੈਂਬਰਾਂ, ਸਕੂਲ ਦੇ ਵਿਦਿਆਰਥੀਆਂ, ਸਰਕਾਰੀ ਹਸਪਤਾਲ ਹਾਰਟਾ ਬਡਲਾ ਦੀ ਮੈਡੀਕਲ ਟੀਮ, ਕੋਚ ਸਾਹਿਬਾਨ, ਖਿਡਾਰੀਆਂ ਦੀਆਂ ਟੀਮਾਂ ਲੈ ਕੇ ਆਏ ਸਾਰੇ ਅਧਿਆਪਕਾਂ ਅਤੇ ਇਸ ਮੀਟ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਧੰਨਵਾਦ ਕੀਤਾ। ਸੀਨੀਅਰ ਅਧਿਆਪਕ ਸੰਜੀਵ ਕੁਮਾਰ ਨੇ ਇਸ ਮੀਟ ਦੇ ਨਿਰਵਿਘਨ ਸੰਪੰਨ ਹੋਣ ਤੇ ਸਾਰਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਫਲਾਹੀ ਸੁਰਜੀਤ ਲਾਲ, ਜਸਵਿੰਦਰ ਸਿੰਘ ਥਿਆੜਾ, ਰਜਨੀ ਪਠਾਨੀਆਂ, ਚੰਚਲ ਸਿੰਘ, ਰਕੇਸ਼ ਸੋਨੀ , ਦਿਨੇਸ਼ ਸ਼ਰਮਾ, ਸੋਨਿਕਾ ਵਸ਼ਿਸ਼ਟ , ਸੁਸ਼ਮਾ ਸੁਮਨ , ਸ਼ਿਲਪਾ ਰਾਣੀ, ਦੀਪਿਕਾ ਸ਼ਰਮਾ, ਰਕੇਸ਼ ਸੋਨੀ, ਸੀਤਾ ਰਾਮ ਬਾਂਸਲ, ਗਣੇਸ਼ ਕੁਮਾਰ, ਸੰਦੀਪ ਸ਼ਰਮਾ, ਉਮੇਸ਼ ਭਾਰਦਵਾਜ, ਭਾਰਤ ਜਸਰੋਟੀਆ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ ਗਿਆਨੀ, ਸੁਰਿੰਦਰ ਸਿੰਘ, ਗੀਤਿਕਾ ਸ਼ਰਮਾ, ਗਣੇਸ਼ ਕੁਮਾਰ, ਸੁਸ਼ਮਾ ਭਾਟੀ, ਸੰਤੋਸ਼ ਯਾਦਵ, ਮੁਹੰਮਦ ਯਕੀ, ਹੇਮ ਰਾਜ, ਪ੍ਰੇਮ ਲਤਾ, ਅਰੁਨਾ ਸ਼ਰਮਾ, ਗੁਰਮੀਤ ਕੌਰ, ਪੁਨੀਤ ਕੁਮਾਰ, ਧਰੁਵ ਚੌਹਾਨ, ਅੰਕੁਰ ਅਤੇ ਮਨੂੰ ਮੌਜੂਦ ਸਨ।