Fwd: Punjabi and Hindi PN---ਕੈਬਨਿਟ ਮੰਤਰੀ ਜਿੰਪਾ ਨੇ ਸ੍ਰੀ ਰਾਮ ਦਰਬਾਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਿਰਕਤ ਕਰਕੇ ਲਿਆ ਆਸ਼ੀਰਵਾਦ

ਕੈਬਨਿਟ ਮੰਤਰੀ ਜਿੰਪਾ ਨੇ ਸ੍ਰੀ ਰਾਮ ਦਰਬਾਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਿਰਕਤ ਕਰਕੇ ਲਿਆ ਆਸ਼ੀਰਵਾਦ
-ਸ੍ਰੀ ਵੱਡੇ ਹਨੂੰਮਾਨ ਜੀ ਮੰਦਿਰ ਦੁਸਹਿਰਾ ਗਰਾਊਂਡ 'ਚ ਹੋਇਆ ਸਮਾਗਮ
ਹੁਸ਼ਿਆਰਪੁਰ, 12 ਜੁਲਾਈ : ਸ੍ਰੀ ਰਾਮ ਲੀਲਾ ਕਮੇਟੀ ਅਤੇ ਸ੍ਰੀ ਵੱਡੇ ਹਨੂੰਮਾਨ ਜੀ ਸੇਵਕ ਸੰਸਥਾ ਵੱਲੋਂ ਸ੍ਰੀ ਵੱਡੇ ਹਨੂੰਮਾਨ ਜੀ ਮੰਦਿਰ ਦੁਸਹਿਰਾ ਗਰਾਊਂਡ ਵਿਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦਰਬਾਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਨੂੰ ਸਾਡੇ ਮਹਾਨ ਧਰਮ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਦਿ ਹੁਸ਼ਿਆਰਪੁਰ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਸ੍ਰੀ ਰਾਮ ਲੀਲਾ ਕਮੇਟੀ ਅਤੇ ਸ੍ਰੀ ਵੱਡੇ ਹਨੂੰਮਾਨ ਜੀ ਸੇਵਕ ਸੰਸਥਾ ਦੇ ਅਧਿਕਾਰੀਆਂ ਨਾਲ ਪੂਜਾ ਅਰਚਨਾ ਕੀਤੀ ਅਤੇ ਮੂਰਤੀ ਸਥਾਪਨਾ ਦੀ ਵਿਧੀ ਸੰਪੰਨ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਆਯੋਜਨਾਂ ਕਾਰਨ ਹੀ ਹੁਸ਼ਿਆਰਪੁਰ ਨੂੰ ਛੋਟੀ ਕਾਸ਼ੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਸਮਾਰੋਹ ਵਿਚ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ, ਸ੍ਰੀ ਵੱਡੇ ਹਨੂੰਮਾਨ ਜੀ ਸੇਵਕ ਸੰਸਥਾ ਦੇ ਚੇਅਰਮੈਨ ਸ਼ਿਵ ਕੁਮਾਰ ਸੂਦ, ਪ੍ਰਧਾਨ ਰਾਕੇਸ਼ ਸੂਰੀ, ਜਨਰਲ ਸਕੱਤਰ ਪ੍ਰਦੀਪ ਹਾਂਡਾ, ਕੌਂਸਲਰ ਪ੍ਰਦੀਪ ਬਿੱਟੂ, ਅਸ਼ਵਨੀ ਸ਼ਰਮਾ, ਦਵਿੰਦਰ ਨਾਥ ਬਿੰਦਾ, ਰਾਕੇਸ਼ ਮਰਵਾਹਾ, ਅਨਮੋਲ ਸੂਦ, ਤਰਸੇਮ ਮੋਦਗਿੱਲ, ਸੰਜੀਵ ਅਰੋੜਾ, ਲਵਕੇਸ਼ ਓਹਰੀ, ਪ੍ਰਸ਼ਾਂਤ ਕੈਂਥ, ਅਸ਼ੋਕ ਸੋਢੀ, ਸ਼ੀਲ ਪੰਡਿਆਲ, ਅੰਕੁਰ ਸ਼ਰਮਾ ਆਦਿ ਵੀ ਮੌਜੂਦ ਸਨ।