Fwd: ਮੁਫ਼ਤ ਸੀ.ਏ.ਟੀ ਦੀ ਕੋਚਿੰਗ ਲਈ ਆਨ ਲਾਈਨ ਟੈਸਟ 28 ਜੁਲਾਈ ਨੂੰ

ਮੁਫ਼ਤ ਸੀ.ਏ.ਟੀ ਦੀ ਕੋਚਿੰਗ ਲਈ ਆਨ ਲਾਈਨ ਟੈਸਟ 28 ਜੁਲਾਈ ਨੂੰ
ਪਟਿਆਲਾ, 26 ਜੁਲਾਈ : ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਐਨ.ਜੀ.ਓ ਪੰਜਾਬ 100 ਵੱਲੋਂ ਸਾਂਝੇ ਤੌਰ 'ਤੇ ਸੂਬੇ ਦੀਆਂ 100 ਲੜਕੀਆਂ ਨੂੰ ਸੀ.ਏ.ਟੀ ਦੀ ਮੁਫ਼ਤ ਕੋਚਿੰਗ ਕਰਵਾਈ ਜਾਣੀ ਹੈ। ਜਿਸ ਦਾ ਮੁੱਖ ਮਕਸਦ ਆਉਣ ਵਾਲੇ 10 ਸਾਲਾਂ ਅੰਦਰ ਪੰਜਾਬ ਵਿੱਚ 100 ਤੋਂ ਜ਼ਿਆਦਾ ਮਹਿਲਾਵਾਂ ਨੂੰ ਕੰਪਨੀਆਂ ਦੀ ਸੀ.ਈ.ਓ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਕੋਚਿੰਗ ਲਈ ਪ੍ਰੀ ਫਾਈਨਲ, ਫਾਈਨਲ ਅਤੇ ਗਰੇਜੂਏਟ ਕਰ ਰਹੇ ਪਛੜੇ ਵਰਗ, ਐਸ.ਸੀ., ਐਸ.ਟੀ., ਓ.ਬੀ.ਸੀ., ਈ.ਡਬਲਿਊ.ਐਸ ਲਈ ਯੋਗ ਹਨ। ਇਸ ਮੁਫ਼ਤ ਕੋਚਿੰਗ ਲਈ ਲਈ ਆਨ ਲਾਈਨ ਦਾਖਲਾ ਟੈਸਟ 28 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਵੱਲੋਂ ਟੈਸਟ ਲਈ ਅਪਲਾਈ ਕੀਤਾ ਗਿਆ ਹੈ, ਉਹ ਆਪਣਾ ਆਨ ਲਾਈਨ ਟੈਸਟ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕੀਤਾ ਜਾ ਸਕਦਾ ਹੈ।