ਕਵੀ ਦਰਬਾਰ ਕਵੀਆਂ ਦੇ ਮੇਲੇ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ
ਅੰਮ੍ਰਿਤਸਰ, 31 ਜੁਲਾਈ ---ਮੁੱਖ ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ, ਭਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਦੀ ਨਿਗਰਾਨੀ ਹੇਠ ਜ਼ਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਜ਼ਿਲਾ ਰੁਜ਼ਗਾਰ ਅਫਸਰ ਨਰੇਸ਼ ਕੁਮਾਰ ਦੇ ਵਿਸ਼ੇਸ਼ ਸਹਿਯੋਗ ਨਾਲ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਬਹੁਤ ਸਾਰੇ ਨਾਮੀ ਕਵੀਆਂ ਨੇ ਭਾਗ ਲਿਆ। ਇਸ ਸਮਾਰੋਹ ਵਿੱਚ ਰੁਜ਼ਗਾਰ ਵਿਭਾਗ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨਰੇਸ਼ ਕੁਮਾਰ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਤਰਨਤਾਰਨ ਵਿਕਰਮਜੀਤ ਸਿੰਘ ਅਤੇ ਸਾਬਕਾ ਜ਼ਿਲਾ ਸਿੱਖਿਆ ਅਫਸਰ ਤੇ ਨਾਮੀ ਕਵੀ ਹਰਪਾਲ ਸਿੰਘ ਸੰਧਾਵਾਲੀਆ (ਸਟੇਟ ਐਵਾਰਡੀ) ਮਹਿਮਾਨ-ਏ-ਖ਼ਾਸ ਤੇ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿੱਚ ਹਾਜ਼ਰ ਹੋਏ। ਉੱਘੇ ਸਮਾਜ ਸੇਵੀ ਤੇ ਸਿੱਖਿਆ ਸ਼ਾਸਤਰੀ ਭੁਪਿੰਦਰ ਸਿੰਘ ਸੰਧੂ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਜ਼ਿਲ੍ਹਾ ਪੱਧਰ ਦੇ ਹੋਣ ਵਾਲੇ ਕਵੀ ਦਰਬਾਰ ਨੂੰ ਨੌਜਵਾਨ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ। ਇਸ ਕਵੀ ਦਰਬਾਰ ਵਿੱਚ ਪੰਜਾਬੀ ਦੇ ਨਾਮੀ ਗਾਇਕ ਅਨੋਖ ਸਿੰਘ 'ਔਜਲਾ ਬਰਦਰਜ਼', ਸੂਫ਼ੀ ਗਾਇਕਾ ਰਾਜਵੀਰ ਜੰਨਤ, ਉੱਚੀ ਸੁਰ ਦੇ ਗਾਇਕ ਪਰਵਿੰਦਰ ਸਿੰਘ ਮੂਧਲ ਅਤੇ ਗੀਤਕਾਰ ਤੇ ਗਾਇਕ ਸੁਖਵੰਤ ਚੇਤਨਪੁਰੀ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਸਮਾਰੋਹ ਵਿੱਚ ਨਾਮੀ ਸ਼ਾਇਰਾਂ ਨੇ ਆਪਣੀਆਂ ਕਾਵਿਕ ਰਚਨਾਵਾਂ ਪੇਸ਼ ਕੀਤੀਆਂ, ਜਿੰਨ੍ਹਾਂ 'ਚ ਜਗਤਾਰ ਸਿੰਘ ਗਿੱਲ, ਡਾ. ਮੋਹਨ ਸਿੰਘ ਬੇਗੋਵਾਲ, ਜਸਵੰਤ ਧਾਪ, ਸਰਬਜੀਤ ਸੰਧੂ, ਹਰਮੀਤ ਆਰਟਿਸਟ, ਸੁਖਵੰਤ ਚੇਤਨਪੁਰੀ, ਰਮਨਦੀਪ ਸਿੰਘ ਦੀਪ, ਸਿਮਰਤ ਗਗਨ, ਜਤਿੰਦਰ ਕੌਰ, ਮਨਦੀਪ ਹੈਪੀ ਜੋਸਨ, ਜਸਵੀਰ ਕੌਰ, ਰਿਤੂ ਵਰਮਾ, ਡਾ. ਨਵਤੇਜ ਸਿੰਘ ਬੇਦੀ, ਕੁਲਦੀਪ ਸਿੰਘ ਦਰਾਜਕੇ, ਨਿਰਮਲ ਕੌਰ ਕੋਟਲਾ, ਬਲਵਿੰਦਰ ਕੌਰ ਪੰਧੇਰ, ਮਨਿੰਦਰਜੀਤ ਕੌਰ ਬਾਠ, ਡਾ. ਗਗਨ, ਗੁਰਦੀਪ ਸਿੰਘ ਔਲਖ, ਅਜੀਤ ਸਿੰਘ ਨਬੀਪੁਰੀ, ਰਾਜਬੀਰ ਕੌਰ 'ਬੀਰ' ਗਰੇਵਾਲ, ਸਰਬਜੀਤ ਸਿੰਘ ਸੰਧੂ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਔਲਖ, ਮਨਦੀਪ ਬੋਪਾਰਾਏ, ਪਰਵੀਨ ਸਿੱਧੂ, ਹਰਜੀਤ ਸਿੰਘ ਸੰਧੂ, ਬਲਜਿੰਦਰ ਮਾਂਗਟ, ਡਾ. ਨਿਰਮਲ ਜੋਸਨ ਸਟੇਟ ਐਵਾਰਡੀ, ਗੁਰਜੀਤ ਅਜਨਾਲਾ, ਕੰਵਲਪ੍ਰੀਤ ਕੌਰ ਥਿੰਦ, ਗੁਰਬਾਜ ਛੀਨਾ, ਬਲਵਿੰਦਰ ਕੌਰ ਪੰਧੇਰ, ਅਕਾਸ਼ਦੀਪ ਸਿੰਘ, ਗੁਰਸ਼ਰਨਜੀਤ ਔਲਖ, ਸਤਿੰਦਰ ਕੌਰ, ਜਗਨਨਾਥ ਨਿਮਾਣਾ, ਜੋਬਨਰੂਪ ਛੀਨਾ, ਡਾ. ਰੀਵਾ ਦਰਿਆ, ਸਤਿੰਦਰ ਸਿੰਘ ਓਠੀ, ਸੁਖਬੀਰ ਖੁਰਮਾਣੀਆਂ, ਪ੍ਰਿੰਸੀਪਲ ਮੰਗਲ ਸਿੰਘ, ਜਸਬੀਰ ਸਿੰਘ ਝਬਾਲ, ਪ੍ਰਿੰਸੀਪਲ ਗਿਆਨ ਸਿੰਘ ਘਈ, ਰੀਨਾ ਹੰਸ, ਸੁਖਦੇਵ ਸਿੰਘ, ਵਿਪਨ ਗਿੱਲ, ਕਮਲ ਗਿੱਲ, ਡਾ. ਵਿਕਰਮਜੀਤ ਸਿੰਘ, ਜਸਵਿੰਦਰ ਕੌਰ, ਰਾਜਨ ਸਿੰਘ ਮਾਨ, ਸਿਮਰਤ ਗਗਨ, ਜਤਿੰਦਰ ਕੌਰ, ਮਨਦੀਪ ਹੈਪੀ ਜੋਸਨ, ਜਸਬੀਰ ਕੌਰ, ਡਾ. ਨਵਤੇਜ ਸਿੰਘ ਬੇਦੀ, ਗੁਰਸ਼ਰਨ ਕੌਰ ਗਰੋਵਰ, ਸੰਦੀਪ ਬੋਪਾਰਾਏ, ਹਰਜੀਤ ਸਿੰਘ ਰੁਜ਼ਗਾਰ ਬਿਊਰੋ, ਸਤਿੰਦਰਜੀਤ ਕੌਰ, ਗਾਇਕ ਰਾਜ ਚੋਗਾਵਾਂ, ਮੈਡਮ ਰਜਨੀ ਆਦਿ ਨੇ ਸ਼ਾਮਿਲ ਹੋ ਕੇ ਸਮਾਜ ਵਿੱਚ ਉਸਾਰੂ ਕਿਰਤ ਦੇ ਅਮਲ ਰਾਹੀਂ ਆਪਣੇ ਦੇਸ਼ ਨੂੰ ਵਧੀਆ ਤੇ ਖ਼ੁਸ਼ਹਾਲ ਬਣਾਉਣ ਦੀ ਪ੍ਰੇਰਨਾ ਦਿੱਤੀ । ਇਸ ਸਮਾਰੋਹ ਦੀ ਇਹ ਖ਼ਾਸੀਅਤ ਰਹੀ ਹੈ ਕਿ ਕਵੀ ਦਰਬਾਰ ਕਵੀਆਂ ਦੇ ਮੇਲੇ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਨਜ਼ਮਾਂ ਪੇਸ਼ ਕਰਦੇ ਸਮੇਂ ਕਵੀਆਂ ਵਿੱਚ ਵੀ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਸੀ। ਇਸ ਪੱਖੋਂ ਭਾਸ਼ਾ ਵਿਭਾਗ ਅਤੇ ਸਥਾਨਕ ਕਾਲਜ ਦੇ ਪ੍ਰਬੰਧਕ ਹਾਜ਼ਰ ਸਰੋਤਿਆਂ ਵਿੱਚ ਸ਼ੋਭਾ ਦੇ ਪਾਤਰ ਬਣ ਰਹੇ ਸਨ। ਸਮਾਗਮ ਦੇ ਅੰਤ ਵਿੱਚ ਡਾ. ਪਰਮਜੀਤ ਸਿੰਘ ਕਲਸੀ, ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਵੱਲੋਂ ਸਮਾਰੋਹ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਪ੍ਰਧਾਨਗੀ ਮੰਡਲ, ਕਾਵਿ-ਸਿਰਜਣਾ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਹਾਜ਼ਰ ਕਵੀਆਂ/ਸਾਹਿਤਕਾਰਾਂ ਨੂੰ ਸਨਮਾਨ-ਪੱਤਰ, ਸਨਮਾਨ-ਚਿੰਨ੍ਹ ਤੇ ਲੋਈਆਂ ਨਾਲ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਰਾਜਬੀਰ ਕੌਰ 'ਬੀਰ' ਗਰੇਵਾਲ ਅਤੇ ਧਰਮਿੰਦਰ ਔਲਖ ਵੱਲੋਂ ਬਾਖ਼ੂਬ ਨਿਭਾਈ।