ਕੈਬਨਿਟ ਮੰਤਰੀ ਜਿੰਪਾ ਨੇ ਵਿਕਾਸ ਸੇਵਾ ਸੰਮਤੀ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈੱਕ
ਹੁਸ਼ਿਆਰਪੁਰ, 16 ਜੁਲਾਈ :ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਿਕਾਸ ਸੇਵਾ ਸੰਮਤੀ ਗਲੀ ਨੰਬਰ 5 ਗੌਤਮ ਨਗਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਵਿਕਾਸ ਸੇਵਾ ਸੰਮਤੀ ਦੇ ਪ੍ਰਧਾਨ ਸੁਨੀਲ ਵਾਲੀਆ ਦੀ ਹਾਜ਼ਰੀ ਵਿਚ ਇਹ ਚੈੱਕ ਸੌਂਪਿਆ, ਜੋ ਕਿ ਗਲ਼ੀ ਵਿਚ ਗੇਟ ਲਗਵਾਉਣ ਅਤੇ ਜ਼ਰੂਰੀ ਮੁਰੰਮਤ ਲਈ ਪ੍ਰਯੋਗ ਕੀਤਾ ਜਾਵੇਗਾ। ਇਸ ਦੌਰਾਨ ਆਪ ਨੇਤਾ ਸੁਮੇਸ਼ ਸੈਣੀ ਵੱਲੋਂ 4 ਸਟਰੀਟ ਲਾਈਟਾਂ ਗਲੀ ਨੰਬਰ 5 ਨੂੰ ਪ੍ਰਦਾਨ ਕੀਤੀਆਂ ਗਈਆਂ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ ਦੇ ਵਿਕਾਸ ਵਿਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਆਪ ਨੇਤਾ ਸੁਮੇਸ਼ ਸੈਣੀ ਅਤੇ ਸੰਮਤੀ ਦੇ ਹੋਰ ਮੈਂਬਰਾਂ ਨੇ ਕੈਬਨਿਟ ਮੰਤਰੀ ਨੂੰ ਗੌਤਮ ਨਗਰ ਵਿਚ ਇਕ ਹੋਰ ਟਿਊਬਵੈੱਲ ਲਗਾਉਣ ਦੀ ਬੇਨਤੀ ਕੀਤੀ। ਕੈਬਨਿਟ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਯੋਗ ਕਦਮ ਚੁੱਕੇ ਜਾਣਗੇ। ਇਸ ਮੌਕੇ ਕੌਂਸਲਰ ਵਿਜੇ ਅਗਰਵਾਲ, ਰਮੇਸ਼ ਸ਼ਰਮਾ, ਕਪਿਲਾ ਜੀ, ਵਿਕਾਸ ਸ਼ਰਮਾ, ਕੇ.ਆਰ ਸੋਢੀ, ਨਰੇਸ਼ ਸਾਬਾ, ਡਾ. ਦੀਨ ਦਿਆਲ, ਸ਼ਮਿੰਦਰ, ਭਾਰਤ ਭੂਸ਼ਣ, ਸ਼ਿਵ ਆਰੀਅਨ, ਨਰੇਸ਼ ਭਾਟੀਆ, ਮਾਸਟਰ ਸੁਰਿੰਦਰ, ਦੀਪਕ ਜੈਰਥ, ਵਿਮਲ ਵਰਮਾ, ਸਰਦਾਰਾ ਸਿੰਘ, ਮਦਨ ਪਾਠਕ ਵੀ ਮੌਜੂਦ ਸਨ।