ਸਰਕਾਰੀ ਆਈ.ਟੀ.ਆਈ ਤਲਵਾੜਾ ਵਿਖੇ ਪਲੇਸਮੈਂਟ ਕੈਂਪ 12 ਜੁਲਾਈ ਨੂੰ

ਹੁਸ਼ਿਆਰਪੁਰ, 10 ਜੁਲਾਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਸਰਕਾਰੀ ਆਈ.ਟੀ.ਆਈ ਤਲਾਵੜਾ ਵਿਖੇ 12 ਜੁਲਾਈ 2024 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਆਈ.ਟੀ.ਸੀ ਲਿਮਟਿਡ ਕਪੂਰਥਲਾ, ਸੋਨਾਲੀਕਾ ਟਰੈਕਟਰ ਲਿਮਟਿਡ ਹੁਸ਼ਿਆਰਪੁਰ ਅਤੇ ਵਰਧਮਾਨ ਕੰਪਨੀ ਹੁਸ਼ਿਆਰਪੁਰ ਵੱਲੋਂ ਭਾਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਈ.ਟੀ.ਸੀ ਲਿਮਟਿਡ ਕਪੂਰਥਲਾ ਵੱਲੋਂ ਨੈਸ਼ਨਲ ਅਪਰੈਂਟਸ਼ਿਪ ਸਕੀਮ (ਐਨ.ਏ.ਪੀ.ਐਸ) ਤਹਿਤ ਟ੍ਰੇਨੀ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਘੱਟੋ-ਘੱਟ ਯੋਗਤਾ ਆਈ.ਟੀ.ਆਈ (ਇਲੈਕਟ੍ਰੀਸ਼ਨ, ਫਿਟਰ, ਮਸ਼ੀਨਿਸਟ, ਵਾਇਰਮੈਨ, ਇਲੈਕਟ੍ਰਾਨਿਕਸ ਅਤੇ ਮੋਟਰ ਮਕੈਨਿਕ) ਰੱਖੀ ਗਈ ਹੈ, ਜਿਸ ਵਿਚ ਕੇਵਲ ਲੜਕੇ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਆਈ.ਟੀ.ਆਈ ਕੋਪਾ ਟ੍ਰੇਡ ਦੇ ਲਈ ਕੇਵਲ ਲੜਕੀਆਂ ਹੀ ਭਾਗ ਲੈ ਸਕਦੀਆਂ ਹਨ।
ਸੋਨਾਲੀਕਾ ਟਰੈਕਟਰ ਲਿਮਟਿਡ ਹੁਸ਼ਿਆਰਪੁਰ ਵੱਲੋਂ ਨੈਸ਼ਨਲ ਅਪਰੈਂਟਸ਼ਿਪ ਸਕੀਮ (ਐਨ.ਏ.ਪੀ.ਐਸ) ਤਹਿਤ ਆਈ.ਟੀ.ਆਈ (ਇਲੈਕਟ੍ਰੀਸ਼ਨ, ਫਿਟਰ, ਮਸ਼ੀਨਿਸਟ, ਵਾਇਰਮੈਨ, ਇਲੈਕਟ੍ਰਾਨਿਕਸ, ਮੋਟਰ ਮਕੈਨਿਕ, ਟਰਨਰ, ਡਰਾਫਟਸਮੈਨ, ਡੀਜ਼ਲ ਮਕੈਨਿਕ ਅਤੇ ਆਟੋ-ਇਲੈਕਟ੍ਰੀਸ਼ਨ ਆਦਿ) ਦੀ ਭਰਤੀ ਕੀਤੀ ਜਾ ਰਹੀ ਹੈ।
ਨੈਸ਼ਨਲ ਅਪਰੈਂਟਸ਼ਿਪ ਸਕੀਮ (ਐਨ.ਏ.ਪੀ.ਐਸ) ਤਹਿਤ ਭਰਤੀ ਲਈ ਜਿਹੜੇ ਪ੍ਰਾਰਥੀ ਉਪਰੋਕਤ ਦਰਸਾਈ ਯੋਗਤਾ ਸਾਲ-2017 ਤੋਂ ਲੈ ਕੇ ਸਾਲ- 2022 ਤੱਕ ਪਾਸ ਕਰ ਚੁੱਕੇ ਹੋਣ ਭਾਗ ਲੈ ਸਕਦੇ ਹਨ ਅਤੇ ਸੈਸ਼ਨ 2023-24 ਦੇ ਦੌਰਾਨ ਪੇਪਰ ਦੇਣ ਵਾਲੇ ਪ੍ਰਾਰਥੀ ਵੀ ਭਾਗ ਲੈ ਸਕਦੇ ਹਨ। ਇਸ ਸਬੰਧੀ ਚੁਣੇ ਹੋਏ ਪ੍ਰਾਰਥੀਆਂ ਨੂੰ ਵਜੀਫ਼ੇ ਵਜੋਂ 11517 ਰੁਪਏ ਤੋਂ ਇਲਾਵਾ 800 ਅਟੈਂਡੈਂਸ ਇਨਸੈਂਟਿਵ ਵੀ ਦਿੱਤਾ ਜਾਵੇਗਾ।
ਵਰਧਮਾਨ ਕੰਪਨੀ ਹੁਸ਼ਿਆਰਪੁਰ ਵੱਲੋਂ ਟ੍ਰੇਨੀ ਓਪਰੇਟਰ (ਕੇਵਲ ਲੜਕੀਆਂ) ਦੀ ਭਰਤੀ ਕੀਤੀ ਜਾ ਰਹੀ ਹੈ। ਜਿਸ ਦੀ ਘੱਟੋ- ਘੱਟ ਯੋਗਤਾ ਅੱਠਵੀਂ ਪਾਸ ਤੋਂ ਲੈ ਕੇ ਆਈ.ਟੀ.ਆਈ ਕੋਈ ਵੀ ਟ੍ਰੇਡ ਰੱਖੀ ਗਈ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਇਹ ਵੀ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ 12  ਜੁਲਾਈ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸਰਕਾਰੀ ਆਈ.ਟੀ.ਆਈ ਤਲਵਾੜਾ ਵਿਖੇ ਆਪਣਾ ਬਾਇਓਡਾਟਾ ਲੈ ਕੇ ਵੱਧ ਤੋਂ ਵੱਧ ਇਸ ਪਲੇਸਮੈਂਟ ਕੈਂਪ ਦਾ ਲਾਭ ਪ੍ਰਾਪਤ ਕਰਨ।