Fwd: *ਦਿਵਿਆਂਗਜਨਾ ਦੇ ਨੈਸ਼ਨਲ ਅਵਾਰਡ-2024 ਲਈ www.awards.gov.in ਵੈਬਸਾਈਟ ‘ਤੇ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ: ਡਿਪਟੀ ਕਮਿਸ਼ਨਰ l

*ਦਿਵਿਆਂਗਜਨਾ ਦੇ ਨੈਸ਼ਨਲ ਅਵਾਰਡ-2024 ਲਈ www.awards.gov.in ਵੈਬਸਾਈਟ 'ਤੇ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ:     ਡਿਪਟੀ ਕਮਿਸ਼ਨਰ l
ਨਵਾਂਸ਼ਹਿਰ, 18 ਜੁਲਾਈ : ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ, ਦਿਵਿਆਂਗਜ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ, ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਦਿਵਿਆਂਗਜਨਾ ਦੇ ਨੈਸ਼ਨਲ ਅਵਾਰਡ 2024 ਦੀਆਂ ਅਰਜ਼ੀਆਂ ਕੇਵਲ ਆਨ–ਲਾਈਨ ਭਰਨ ਲਈ ਆਖਰੀ ਮਿਤੀ 31 ਜੁਲਾਈ 2024 ਹੈ। ਯੋਗ ਉਮੀਦਵਾਰ ਸਿੱਧੇ ਤੌਰ ਤੇ www.awards.gov.in ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗਜਨਾਂ ਲਈ ਨੈਸ਼ਨਲ ਅਵਾਰਡ ਸਾਲ 2024 ਸਬੰਧੀ ਵੱਧ ਤੋਂ ਵੱਧ ਅਰਜੀਆਂ ਆਨਲਾਈਨ ਭਰਵਾਉਣ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜ਼ਿਲ੍ਹੇ ਦੀਆਂ ਸਮੂਹ ਐਨ.ਜੀ.ਓਜ਼ ਨੂੰ ਪ੍ਰੇਰਿਤ ਕਰਨ ਅਤੇ ਜਾਗਰੂਕ ਕਰਨ ਤਾਂ ਜੋ ਵੱਧ ਤੋਂ ਵੱਧ ਦਿਵਿਆਂਗਜਨ ਵਿਅਕਤੀ ਨੈਸ਼ਨਲ ਅਵਾਰਡ 2024 ਲਈ ਅਪਲਾਈ ਕਰ ਸਕਣ ਅਤੇ ਨਿਯਮਾਂ ਅਨੁਸਾਰ ਨੈਸ਼ਨਲ ਅਵਾਰਡ 2024 ਪ੍ਰਾਪਤ ਕਰ ਸਕਣ। ਦਿਵਿਆਂਗਜਨਾਂ ਦੇ ਨੈਸ਼ਨਲ ਅਵਾਰਡ 2024 ਦੀਆਂ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ (www.depwd.gov.in) ਅਤੇ (www.awards.gov.in) ਉੱਤੇ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਵਾਰਡ ਲਈ ਅਰਜ਼ੀਆਂ ਕੇਵਲ ਆਨਲਾਈਨ ਭਰਨ ਲਈ ਮਿਤੀ 15 ਜੂਨ ਤੋਂ ਲੈ ਕੇ 31 ਜੁਲਾਈ 2024 ਤੱਕ ਹੈ।