Fwd: ਮੰਡਲ ਭੂਮੀ ਰੱਖਿਆ ਅਫਸਰ ਨੇ ਭੂਮੀ ਰੱਖਿਆ ਕੰਪਲੈਕਸ, ਬਲਾਚੌਰ ਵਿਖੇ ਲਗਾਏ ਬੂਟੇ

 ਮੰਡਲ ਭੂਮੀ ਰੱਖਿਆ ਅਫਸਰ ਨੇ ਭੂਮੀ ਰੱਖਿਆ ਕੰਪਲੈਕਸ, ਬਲਾਚੌਰ ਵਿਖੇ ਲਗਾਏ ਬੂਟੇ

 ਨਵਾਂਸ਼ਹਿਰ, 17 ਜੁਲਾਈ :-ਜਿਵੇਂ ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਉਸੇ ਤਰ੍ਹਾਂ ਦਰਖਤਾਂ ਦੀ ਅਣਹੋਂਦ ਕਰਕੇ ਵੀ ਸਿਹਤਮੰਦ ਜੀਵਨ ਜਿਊਣਾ ਸੰਭਵ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਹਰਪ੍ਰੀਤ ਸਿੰਘ ਬਾਠ ਮੰਡਲ ਭੂਮੀ ਰੱਖਿਆ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਭੂਮੀ ਰੱਖਿਆ ਕੰਪਲੈਕਸ, ਬਲਾਚੌਰ ਵਿਖੇ ਬੂਟੇ ਲਗਵਾਉਣ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬਲਾਚੌਰ ਅਤੇ ਸੜੋਆ ਬਲਾਕਾਂ ਅਧੀਨ ਇੰਟੀਗਰੇਟਡ ਵਾਟਰ ਸ਼ੈਡ ਮੈਨੇਜਮੈਂਟ ਪ੍ਰੋਗਰਾਮ ਅਧੀਨ ਹੁਣ ਤੱਕ ਵੱਖ-ਵੱਖ ਪਿੰਡਾਂ ਵਿੱਚ ਲਗਭਗ 27 ਹਜਾਰ ਬੂਟੇ ਲਗਾਏ/ਵੰਡੇ ਜਾ ਚੁੱਕੇ ਹਨ ਅਤੇ ਇਸੇ ਸਕੀਮ ਅਧੀਨ ਬਰਸਾਤ ਦੇ ਮੌਸਮ ਦੌਰਾਨ 10 ਹਜਾਰ ਬੂਟੇ ਹੋਰ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਵਲੋਂ ਮੰਡਲ ਨਵਾਂ ਸ਼ਹਿਰ ਅਧੀਨ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦੋ-ਦੋ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਅੱਜ ਫਲਦਾਰ ਅਤੇ ਛਾਂਦਾਰ ਲਗਭਗ 32 ਬੂਟੇ ਭੂਮੀ ਰੱਖਿਆ ਕੰਪਲੈਕਸ ਵਿੱਚ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਲਗਾਏ ਗਏ। ਬੂਟਿਆਂ ਨੂੰ ਪਾਣੀ ਦੇਣ ਦਾ ਪ੍ਰਬੰਧ ਤੁਪਕਾ ਸਿੰਚਾਈ ਵਿਧੀ ਰਾਹੀ ਕੀਤਾ ਗਿਆ। ਇਸ ਮੌਕੇ ਉਪ ਮੰਡਲ ਭੂਮੀ ਰੱਖਿਆ ਅਫਸਰ ਨਵਾਂਸ਼ਹਿਰ ਸ੍ਰੀ ਕ੍ਰਿਸ਼ਨ ਦੁੱਗਲ, ਉਪ ਮੰਡਲ ਭੂਮੀ ਰੱਖਿਆ ਅਫਸਰ ਬਲਾਚੌਰ, ਸ੍ਰੀ ਦਵਿੰਦਰ ਕਟਾਰੀਆ, ਇੰਦਰ ਮੋਹਨ ਅਵਿਨਾਸ਼, ਬਲਵੀਰ ਸਿੰਘ,ਰੇਨੂ ਬਾਲਾ ਅਤੇ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।