Fwd: ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਗਈ ਮਾਈਨਿੰਗ ਕੋਈ ਮਾਈਨਿੰਗ ਨਹੀਂ ਹੈ, ਬਲਕਿ ਪਿੰਡ ਮਹਿਮੂਦਪੁਰ ਵਿੱਚ ਮੌਜੂਦ ਕੇਵਲ ਇੱਕ ਡੰਪ ਸਾਈਟ

ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਗਈ ਮਾਈਨਿੰਗ ਕੋਈ ਮਾਈਨਿੰਗ ਨਹੀਂ ਹੈ, ਬਲਕਿ ਪਿੰਡ ਮਹਿਮੂਦਪੁਰ ਵਿੱਚ ਮੌਜੂਦ ਕੇਵਲ ਇੱਕ ਡੰਪ ਸਾਈਟ
  ਪਟਿਆਲਾ, 18 ਜੁਲਾਈ: ਪਿਛਲੇ ਦਿਨੀ ਪੰਜਾਬ ਹਰਿਆਣਾ ਬਾਰਡਰ ਦੇ ਨਜ਼ਦੀਕ ਸ਼ੰਭੂ ਬੈਰੀਅਰ ਤੇ ਚੱਲ ਰਹੇ ਕਿਸਾਨ ਧਰਨੇ ਨੂੰ ਦਿਖਾਂਦੇ ਹੋਏ ਨਜ਼ਦੀਕ ਹੀ ਮਾਈਨਿੰਗ ਦਾ ਦਾਅਵਾ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਲੋਕਲ ਮੀਡੀਆ ਵਿੱਚ ਕਾਫੀ ਚਲਾਈ ਜਾ ਰਹੀ ਹੈ ।ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ੰਭੂ ਬੈਰੀਅਰ ਦੇ ਨਜ਼ਦੀਕ ਪਿੰਡ ਰਾਜਗੜ੍ਹ ਵਿੱਚ ਮਾਈਨਿੰਗ ਬਿਨ੍ਹਾਂ ਮਨਜ਼ੂਰੀ ਤੋਂ ਚੱਲ ਰਹੀ ਹੈ।
ਇਸ ਸਬੰਧੀ ਫੀਲਡ ਰਿਪੋਰਟ ਅਨੁਸਾਰ ਪਟਿਆਲਾ ਜਲ ਨਿਕਾਸ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਗਈ ਮਾਈਨਿੰਗ ਕੋਈ ਮਾਈਨਿੰਗ ਨਹੀਂ ਹੈ, ਬਲਕਿ ਪਿੰਡ ਮਹਿਮੂਦਪੁਰ ਵਿੱਚ ਮੌਜੂਦ ਕੇਵਲ ਇੱਕ ਡੰਪ ਸਾਈਟ ਹੈ ਜਿੱਥੇ ਕਿ ਡੰਪ ਦੇ ਮਾਲਕਾਂ ਵੱਲੋਂ ਹਰਿਆਣਾ ਦੇ ਪਿੰਡ ਡਡਿਆਣਾ ਤੋਂ ਲਿਆਕੇ ਮਿੱਟੀ ਸਟੋਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਪਿੰਡ ਡਡਿਆਣਾ ਤਹਿਸੀਲ ਅੰਬਾਲਾ ਤੋ ਲਿਆਂਦੀ ਗਈ ਹੈ।ਜੋ ਕਿ ਇੱਥੇ ਦੇ ਲੋਕਲ ਠੇਕੇਦਾਰਾਂ ਵੱਲੋਂ ਬਰਸਾਤੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਭਵਿੱਖ ਵਿੱਚ ਵੇਚਣ ਲਈ ਸਟੋਰ ਕੀਤੀ ਗਈ।ਜਿਸ ਸਬੰਧੀ ਉਹਨਾਂ ਵੱਲੋਂ ਮੌਕੇ 'ਤੇ ਮੌਜੂਦ ਮਿੱਟੀ ਸਬੰਧੀ ਹਰਿਆਣਾ ਸਰਕਾਰ ਵੱਲੋਂ ਜਾਰੀ ਵੇਮੈਟ ਸਲਿਪ ਅਤੇ ਉਹਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਜਾਰੀ ਪਰਮਿਟ ਵੀ ਪੇਸ਼ ਕੀਤੇ ਗਏ ਹਨ।
ਇਹ ਵੇਮੈਟ ਸਲਿਪਸ ਇਸ ਦਫਤਰ ਵੱਲੋਂ ਹਰਿਆਣਾ ਦੇ ਸੰਬੰਧਤ ਦਫਤਰ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੈਰੀਫਿਕੇਸ਼ਨ ਲਈ ਭੇਜ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਡੰਪ ਕੀਤੀ ਮਿੱਟੀ ਸੰਬੰਧੀ ਫੀਲਡ ਸਟਾਫ ਨੂੰ ਪੰਜਾਬ ਮਾਈਨਿੰਗ ਪਾਲਿਸੀ ਦੀਆ ਹਦਾਇਤਾਂ ਅਨੁਸਾਰ ਚੈੱਕ ਕਰਨ ਲਈ ਡਿਊਟੀ ਲਗਾ ਦਿੱਤੀ ਗਈ ਹੈ।
 
ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਨੇ ਕਿਹਾ ਇਸ ਲਈ ਵਾਇਰਲ ਵੀਡੀਓ ਵਿੱਚ ਦਿਖਾਈ ਗਈ ਮਾਈਨਿੰਗ ਰਾਜਗੜ੍ਹ ਪਿੰਡ ਦੇ ਕਿਸੇ ਵੀ ਰਕਬੇ ਵਿੱਚ ਮਾਈਨਿੰਗ ਨਾਲ ਕੋਈ ਸੰਬੰਧ ਨਹੀਂ ਹੈ। ਇਸ ਲਈ ਵੀਡੀਓ ਵਿੱਚ ਕੀਤੇ ਜਾ ਰਹੇ ਦਾਅਵੇ ਬਿਲਕੁਲ ਗਲਤ ਹਨ।ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮਾਈਨਿੰਗ ਪੰਜਾਬ ਏਰੀਆ ਵਿਚ ਪੈਂਦੇ ਘੱਗਰ ਦਰਿਆ ਵਿੱਚੋਂ ਕੀਤੀ ਜਾ ਰਹੀ ਹੈ , ਜੋ ਕਿ ਸਰਾਸਰ ਗਲਤ ਹੈ। ਇਸ ਲਈ ਵੀਡੀਓ ਵਿੱਚ ਕੀਤੇ ਗਏ ਦਾਵਿਆਂ ਵਿੱਚ ਕੋਈ ਵੀ ਠੋਸ ਤੱਥ ਨਹੀਂ ਦਰਸਾਇਆ ਗਿਆ ਹੈ।

ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਨੇ ਕਿਹਾ ਕਿ ਇਸ ਦਫਤਰ ਅਧੀਨ ਆਂਉਦੇ ਉਪ ਮੰਡਲ ਅਫ਼ਸਰ ਪਟਿਆਲਾ ਵਲੋਂ ਮਿਤੀ 12/07/2024 ਨੂੰ ਪਹਿਲਾਂ ਹੀ ਹਰਿਆਣਾ ਦੇ ਸੰਬੰਧਤ ਮਾਈਨਿੰਗ ਦਫਤਰ ਨੂੰ ਬਰਸਾਤੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਪਿੰਡ ਰਾਜਗੜ੍ਹ ਦੀ ਹੱਦ ਨਾਲ ਲੱਗਦੇ ਪਿੰਡ ਡਡਿਆਣਾ ਵਿੱਚ ਮਾਈਨਿੰਗ ਪਰਮਿਟ ਰੱਦ ਕਰਨ ਲਈ ਲਿੱਖ ਦਿੱਤਾ ਗਿਆ ਹੈ।