ਭੂਮੀ ਰੱਖਿਆ ਸਿਖਲਾਈ ਸੰਸਥਾ ਮੋਹਾਲੀ ਦੇ ਸਿਖਿਆਰਥੀਆਂ ਵੱਲੋਂ ਮਾਈਕਰੋ ਇਰੀਗੇਸ਼ਨ ਦੇ ਪ੍ਰੋਜੈਕਟਾਂ ਦਾ ਦੌਰਾ ਕਰ ਲਈ ਜਾਣਕਾਰੀ
ਨਵਾਂਸ਼ਹਿਰ, 25 ਜੁਲਾਈ :-ਮੰਡਲ ਭੂਮੀ ਰੱਖਿਆ ਅਫਸਰ ਸਿਖਲਾਈ ਸੰਸਥਾ, ਮੋਹਾਲੀ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 30 ਦੇ ਕਰੀਬ ਸਾਢੇ ਪੰਜ ਮਹੀਨਿਆਂ ਦੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਖੇਤੀਬਾੜੀ ਉਪ ਨਿਰੀਖਕ ਅਤੇ ਸਰਵੇਅਰਾਂ ਵੱਲੋਂ ਮੰਡਲ ਨਵਾਂਸ਼ਹਿਰ ਅਧੀਨ ਭੂਮੀ ਰੱਖਿਆ ਵਿਭਾਗ ਵੱਲੋਂ ਮਾਈਕਰੋ ਇਰੀਗੇਸ਼ਨ ਅਤੇ ਪੌਂਡ ਲਿਫਟ ਇਰੀਗੇਸ਼ਨ ਦੇ ਪ੍ਰੋਜੈਕਟਾਂ ਦੀ ਵਿਜਿਟ ਕੀਤੀ ਗਈ। ਇਹਨਾਂ ਸਿਖਿਆਰਥੀਆਂ ਦੀ ਅਗਵਾਈ ਸ੍ਰੀ ਧਰਮਵੀਰ,ਉਪ ਮੰਡਲ ਭੂਮੀ ਰੱਖਿਆ ਅਫਸਰ ਸਿਖਲਾਈ ਸੰਸਥਾ, ਅਮਿਤ ਕੁਮਾਰ,ਭੂਮੀ ਰੱਖਿਆ ਅਫਸਰ ਸਿਖਲਾਈ ਸੰਸਥਾ ਅਤੇ ਮੈਡਮ ਬਲਵਿੰਦਰ ਕੌਰ, ਭੂਮੀ ਰੱਖਿਆ ਅਫਸਰ ਸਿਖਲਾਈ ਸੰਸਥਾ ਵੱਲੋਂ ਕੀਤੀ ਗਈ। ਸਿਖਿਆਰਥੀਆਂ ਨੂੰ ਪਿੰਡ ਕੁਲਾਮ ਵਿਖੇ ਹਰਵਿੰਦਰ ਸਿੰਘ ਦੇ ਫਾਰਮ ਉੱਤੇ ਲਿਜਾਇਆ ਗਿਆ ਜਿੱਥੇ ਲਗਭਗ ਇੱਕ ਹੈਕਟੇਅਰ ਰਕਬੇ ਵਿੱਚ ਇੱਕ ਹਜਾਰ ਬੂਟਾ ਡਰੈਗਨ ਫਰੂਟ ਦਾ ਲਗਾ ਕੇ ਉਸ ਦੀ ਸਿੰਚਾਈ ਤੁਪਕਾ ਸਿੰਚਾਈ ਵਿਧੀ ਦੁਆਰਾ ਕੀਤੀ ਜਾ ਰਹੀ ਸੀ ਅਤੇ ਕਿਸਾਨ ਵੱਲੋਂ ਡਰੈਗਨ ਫਰੂਟ ਦੇ ਵਿਚਕਾਰ ਸਬਜੀਆਂ ਦੀ ਕਾਸ਼ਤ ਕੀਤੀ ਜਾ ਰਹੀ ਸੀ। ਸਿਖਿਆਰਥੀਆਂ ਨੂੰ ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੀਤੇ ਕੰਮ ਵਾਰੇ ਸ੍ਰੀ ਕ੍ਰਿਸ਼ਨ ਦੁੱਗਲ, ਉਪ ਮੰਡਲ ਭੂਮੀ ਰੱਖਿਆ ਅਫਸਰ, ਨਵਾਂਸ਼ਹਿਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਉੱਪਰ 2.35 ਲੱਖ ਰੁਪਏ ਖਰਚ ਕਰਕੇ ਤੁਪਕਾ ਸਿੰਚਾਈ ਵਿਧੀ ਲਗਾਈ ਗਈ ਹੈ। ਜਿਸ ਵਿੱਚ 1.86 ਲੱਖ ਰੁਪਏ ਸਬਸਿਡੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਵਿਧੀ ਰਾਹੀਂ ਸਿੰਚਾਈ ਕਰਨ ਨਾਲ 60 ਤੋਂ 70 ਫੀਸਦੀ ਪਾਣੀ ਦੀ ਬਚਤ ਹੋ ਰਹੀ ਹੈ ਅਤੇ ਸਿਰਫ ਇੱਕ ਘੰਟਾ ਪਾਣੀ ਸਪਲਾਈ ਕਰਨ ਨਾਲ ਬੂਟਿਆਂ ਦੀ ਪਾਣੀ ਦੀ ਡਿਮਾਂਡ ਪੂਰੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਪ੍ਰਦੀਪ ਸਿੰਘ ਭੂਮੀ ਰੱਖਿਆ ਅਫਸਰ, ਨਿਸ਼ਾਨ ਸਿੰਘ ਸਰਵੇਅਰ, ਰੋਹਿਤ ਬੇਲਦਰ ਅਤੇ ਸਿਖਲਾਈ ਸੰਸਥਾ ਤੋਂ ਅਸ਼ਕਰਨਦੀਪ, ਗਗਨਦੀਪ, ਪ੍ਰਕਾਸ਼ ਚੰਦ, ਦਵਿੰਦਰ,ਕਮਲਦੇਵ ਹਾਜ਼ਰ ਸਨ।