ਕੁਦਰਤ ਦੀ ਰਜ਼ਾ ਲਈ ਸਮਾਜ ਸੇਵਾ ਦਾ ਕੋਈ ਤੋੜ ਨਹੀਂ - ਇਸਲਾਹੀ
ਮੁਸਲਿਮ ਭਾਈਚਾਰੇ ਵਲੋਂ ਗੁਰੂ ਨਾਨਕ ਮਿਸ਼ਨ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਬੰਗਾ, 21 ਮਾਰਚ () ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਮੁਸਲਿਮ ਭਾਈਚਾਰੇ ਦੀ ਸੰਸਥਾ ਮੈਸੇਂਜ਼ਰ ਆਫ਼ ਪੀਸ ਵਲੋਂ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ । ਇਹ ਰਸਮ ਸੰਸਥਾ ਦੇ ਕੌਮੀ ਪ੍ਰਚਾਰਕ ਹਾਫ਼ਿਜ਼ ਅਲੀ ਇਸਲਾਹੀ ਦੀ ਅਗਵਾਈ 'ਚ ਨਿਭਾਈ ਗਈ । ਉਹਨਾਂ ਕਿਹਾ ਕਿ ਕੁਦਰਤ ਦੀ ਰਜ਼ਾ ਲਈ ਸਮਾਜ ਸੇਵਾ ਦਾ ਕੋਈ ਤੋੜ ਨਹੀਂ, ਇਸ ਲਈ ਸਾਨੂੰ ਜਨ ਜੀਵਨ 'ਚ ਸਾਂਝੇ ਕਾਰਜਾਂ ਲਈ ਬਣਦੇ ਫ਼ਰਜ਼ ਨਿਭਾਉਂਦੇ ਰਹਿਣਾ ਚਾਹੀਦਾ ਹੈ । ਹਾਫ਼ਿਜ਼ ਅਲੀ ਇਸਲਾਹੀ ਨੇ ਸਿਹਤ ਅਤੇ ਸਿੱਖਿਆ ਖੇਤਰ 'ਚ ਚਾਰ ਦਹਾਕਿਆਂ ਤੋਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਉਕਤ ਟਰੱਸਟ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਦੀ ਅਗਵਾਈ ਕਰਦੀ ਸਮੁੱਚੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਧੰਨਵਾਦ ਕਰਦਿਆਂ ਕਿ ਉਹ ਪਹਿਲਾਂ ਵੀ ਤਨਦੇਹੀ ਨਾਲ ਢਾਹਾਂ ਕਲੇਰਾਂ ਦੇ ਸਮੁੱਚੇ ਅਦਾਰਿਆਂ ਲਈ ਕੰਮ ਕਰਦੇ ਸਨ ਪਰ ਹੁਣ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਦਿੱਤੇ ਜਾਣ 'ਤੇ ਹੋਰ ਚੌਖੇ ਬੱਲ ਨਾਲ ਯਤਨਸ਼ੀਲ ਰਹਿਣਗੇ । ਉਹਨਾਂ ਕਿਹਾ ਕਿ 'ਮੈਸ਼ੇਂਜਰ ਆਫ਼ ਪੀਸ' ਕਾਫ਼ਲੇ ਵਲੋਂ ਮਿਲਿਆ ਸਨਮਾਨ ਉਹਨਾਂ ਲਈ ਸਦਾ ਪ੍ਰੇਰਕ ਬਣਿਆਂ ਰਹੇਗਾ । ਇਸ ਮੌਕੇ ਕਾਰੀ ਤਾਹਿਰ ਹੂਸੈਨ, ਨਦੀਮ ਅਹਿਮਦ ਬੰਗਾ, ਕਾਰੀ ਮੁਹੰਮਦ ਅਸਫਾਕ, ਬੀਬੀ ਸੰਤੋਸ਼ ਮਾਨ, ਭਾਈ ਜੋਗਾ ਸਿੰਘ, ਦਫ਼ਤਰ ਸੁਪਰਡੈਂਟ ਮਹਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ ।
ਕੈਪਸ਼ਨ :- ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਸੰਸਥਾ ਮੈਸ਼ੇਂਜਰ ਆਫ਼ ਪੀਸ ਦੇ ਨੁਮਾਇੰਦੇ ।