ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਵਿਖੇ 'ਵੋਟਰ ਜਾਗਰੂਕਤਾ ਰਾਹੀਂ ਨਾਰੀ ਸਸ਼ਕਤੀਕਰਨ' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ 27 ਨੂੰ
ਹੁਸ਼ਿਆਰਪੁਰ, 25 ਮਾਰਚ :ਗੈਰ ਸਰਕਾਰੀ ਸੰਸਥਾ 'ਏ ਫੋਰ ਸੀ' ਦਸੂਹਾ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਹੁਸ਼ਿਆਰਪੁਰ ਦੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਰ ਸਰਕਾਰੀ ਸੰਸਥਾ 'ਏ ਫੋਰ ਸੀ' ਦਸੂਹਾ ਵੱਲੋਂ 'ਗ੍ਰੀਨ ਪਲੈਨਟ ਸੰਸਥਾ ਜਲੰਧਰ' ਅਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਵਿਖੇ 'ਵੋਟਰ ਜਾਗਰੂਕਤਾ ਨਾਲ ਨਾਰੀ ਸਸ਼ਕਤੀਕਰਨ' ਵਿਸ਼ੇ ਦੇ ਉੱਤੇ 27 ਮਾਰਚ 2024 ਨੂੰ ਇੱਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਸਹਾਇਕ ਕਮਿਸ਼ਨਰ ਦਿਵਿਆ ਪੀ. ਆਈ ਏ ਐਸ ਬਤੌਰ ਗੈਸਟ ਆਫ ਆਨਰ ਸ਼ਾਮਿਲ ਰਹਿਣਗੇ, ਜਦ ਕਿ ਡਾ. ਕਮਲਦੀਪ ਸਿੰਘ ਫਾਊਂਡਰ ਐਂਡ ਚੇਅਰਮੈਨ ਗ੍ਰੀਨ ਪਲੈਨਟ ਸੰਸਥਾ ਜਲੰਧਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਣਗੇ।