ਢਾਹਾਂ ਕਲੇਰਾਂ ਨਰਸਿੰਗ ਕਾਲਜ ਦੀ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਕਲਾਸ ਦਾ ਸ਼ਾਨਦਾਰ 100% ਨਤੀਜਾ

ਢਾਹਾਂ ਕਲੇਰਾਂ  ਨਰਸਿੰਗ ਕਾਲਜ ਦੀ  ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਕਲਾਸ ਦਾ ਸ਼ਾਨਦਾਰ ਨਤੀਜਾ
ਬੰਗਾ 27 ਮਾਰਚ : -  ਪੰਜਾਬ ਦੇ ਪ੍ਰਸਿੱਧ ਨਰਸਿੰਗ ਸਿੱਖਿਆ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ ਐਸ ਸੀ ਤੀਜਾ ਸਾਲ ਦਾ 100 ਫੀਸਦੀ ਨਤੀਜਾ ਆਇਆ ਹੈ ।  ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਜਾਣਕਾਰੀ ਦਿੰਦੇ ਦਸਿਆ ਕਿ  ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਕਲਾਸ ਵਿਚੋਂ ਵਿਦਿਆਰਥੀ ਤਮੰਨਾ ਬੰਗੜ ਪੁੱਤਰੀ ਹੁਸਨ ਲਾਲ - ਸੁਰਜੀਤ ਕੌਰ ਬਹਿਰਾਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਕਾਲਜ ਦੀ ਟੌਪਰ ਵਿਦਿਆਰਥੀ ਬਣੀ ਹੈ । ਜਦੋਂ ਕਿ ਦੂਜਾ ਸਥਾਨ ਯਾਦਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ - ਜਗਮੀਤ ਕੌਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਅਤੇ ਤੀਜਾ ਸਥਾਨ  ਪਰਮਿੰਦਰ ਕੌਰ ਪੁੱਤਰੀ ਸੁਰਜੀਤ ਸਿੰਘ - ਲਛਮੀ ਦੇਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਨੇ ਪ੍ਰਾਪਤ ਕੀਤਾ ਹੈ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਬੀ.ਐਸ.ਸੀ. ਤੀਜਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਹਨ । ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਵੇਲੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ,  ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਪ੍ਰੌਫੈਸਰ ਸੁਖਮਿੰਦਰ ਕੌਰ, ਐਸੋਸੀਏਟ ਪ੍ਰੌਫੈਸਰ ਨਵਜੋਤ ਕੌਰ ਸਹੋਤਾ, ਐਸੋਸੀਏਟ ਪ੍ਰੌਫੈਸਰ ਰਾਬੀਆ ਹਾਟਾ, ਐਸੋਸੀਏਟ ਪ੍ਰੌਫੈਸਰ ਵੰਦਨਾ ਬਸਰਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿੱਚੋਂ ਪਹਿਲੇ,  ਦੂਜੇ ਸਥਾਨ ਅਤੇ ਤੀਜੇ ਸਥਾਨ 'ਤੇ ਆਏ  ਵਿਦਿਆਰਥੀ