ਡਾਇਲਸਿਸ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਕਿਡਨੀ ਦਿਵਸ ਮਨਾਇਆ ਗਿਆ

ਡਾਇਲਸਿਸ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਕਿਡਨੀ ਦਿਵਸ ਮਨਾਇਆ ਗਿਆ

ਬੰਗਾ 14 ਮਾਰਚ  : ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਡਾਇਲਸਿਸ ਵਿਭਾਗ ਵਿਚ ਅੱਜ ਵਰਲਡ ਕਿਡਨੀ ਡੇਅ  ਮਨਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ  ਢਾਹਾਂ ਕਲੇਰਾਂ ਨੇ ਕਿਹਾ ਕਿ  ਪਿਛਲੇ ਕੁਝ ਦਹਾਕਿਆਂ ਤੋਂ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਦੇ  ਕਰਕੇ ਕਿਡਨੀ(ਗੁਰਦਿਆਂ) ਦੀਆਂ ਬਿਮਾਰੀਆਂ ਵਿਚ ਵੱਡਾ ਵਾਧਾ ਹੋਇਆ ਹੈ । ਉਹਨਾਂ ਕਿਹਾ ਕਿ ਸਾਨੂੰ  ਸਰੀਰ ਦੀ ਲੋੜ ਅਨੁਸਾਰ ਹੀ ਸੁੰਤਲਿਤ ਭੋਜਨ  ਕਰਨ ਅਤੇ ਰੋਜ਼ਾਨਾ ਸਰੀਰਕ ਕਸਰਤ ਕਰਨ ਨਾਲ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ   ਇਸ ਮੌਕੇ ਡਾਇਲਸਿਸ  ਦੇ ਮਾਹਿਰ ਡਾ. ਦਵਿੰਦਰ ਕੁਮਾਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਨਤਮ ਯੰਤਰਾਂ ਨਾਲ ਲੈਸ ਡਾਇਲਸਿਸ ਵਿਭਾਗ ਹੈ, ਜਿੱਥੇ 24 ਘੰਟੇ ਮਰੀਜ਼ਾਂ ਦੇ ਡਾਇਲਸਿਸ ਸਿਰਫ ਲਾਗਤ ਦਰਾਂ 'ਤੇ ਕੀਤੇ ਜਾਂਦੇ ਹਨ । ਵਰਲਡ ਕਿਡਨੀ ਦਿਵਸ ਮਨਾਉਣ ਮੌਕੇ  ਕੇਕ ਕੱਟਿਆ ਗਿਆ ਅਤੇ ਮਰੀਜ਼ਾਂ ਨੂੰ  ਫਲ ਵੀ  ਵੰਡੇ ਗਏ ਇਸ  ਮੌਕੇ  ਡਾ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਮੈਡੀਕਲ ਮਾਹਿਰ ਡਾ. ਰੋਹਿਤ ਮਸੀਹ,  ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸਰਬਜੀਤ ਕੌਰ ਡੀ ਐਨ ਐਸ,  ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਨਜੀਤ ਕੌਰ ਆਈ ਸੀ ਐਨ, ਜਸਵੀਰ ਸਿੰਘ ਇੰਚਾਰਜ ਡਾਇਲਸਿਸ ਵਿਭਾਗ, ਸਟਾਫ ਨਰਸ ਪ੍ਰੀਤੀ ਤੇ ਸ਼ਕੂਰ ਕਾਸਮ ਅਤੇ  ਹਸਪਤਾਲ ਸਟਾਫ਼ ਵੀ ਹਾਜ਼ਰ ਸੀ।

ਫੋਟੋ ਕੈਪਸ਼ਨ : ਵਰਲਡ ਕਿਡਨੀ ਦਿਵਸ ਮੌਕੇ ਕੇਕ ਕੱਟਣ ਮੌਕੇ ਦੀ ਯਾਦਗਾਰੀ ਤਸਵੀਰ