ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਆਬਕਾਰੀ ਵਿਭਾਗ ਵੱਲੋਂ ਅੱਜ ਸਵੇਰੇ 7:00 ਵਜੇ ਦਸੂਹਾ ਸਬ-ਡਵੀਜ਼ਨ ਦੇ ਪਿੰਡ ਭੀਖੋਵਾਲ, ਬੁੱਢੋਬਰਕਤ ਅਤੇ ਟੇਰਕਿਆਣਾ ਦੇ ਮੰਡ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਆਬਕਾਰੀ ਅਫ਼ਸਰ ਹੁਸ਼ਿਆਰਪੁਰ 1 ਅਤੇ ਹੁਸ਼ਿਆਰਪੁਰ 2 ਨਵਜੋਤ ਭਾਰਤੀ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦਾ ਸੰਚਾਲਨ ਈ.ਟੀ.ਆਈ ਦਸੂਹਾ, ਮੁਕੇਰੀਆਂ ਅਤੇ ਹਰਿਆਣਾ ਲਵਪ੍ਰੀਤ ਸਿੰਘ, ਕੁਲਵੰਤ ਸਿੰਘ ਅਤੇ ਅਨਿਲ ਕੁਮਾਰ ਨੇ ਐਕਸਾਈਜ਼ ਪੁਲਿਸ ਹੁਸ਼ਿਆਰਪੁਰ ਰੇਂਜ ਨਾਲ ਮਿਲ ਕੇ ਕੀਤਾ। 6 ਘੰਟੇ ਚੱਲੇ ਤੱਕ ਪਿੰਡ ਭੀਖੋਵਾਲ, ਬੁੱਢੋਬਰਕਤ ਅਤੇ ਟੇਰਕੀਆਣਾ ਦੇ ਬਿਆਸ ਦਰਿਆ ਨਾਲ-ਨਾਲ ਮੰਡ ਖੇਤਰਾਂ ਦੇ ਪੂਰੇ ਹਿੱਸੇ ਦੀ ਤਲਾਸ਼ੀ ਅਭਿਆਨ ਦੌਰਾਨ 2 ਚਾਲੂ ਭੱਠੀਆਂ, 8 ਤਰਪਾਲਾਂ, 8 ਫੁੱਟ ਪਲਾਸਟਿਕ ਦੀਆਂ ਪਾਈਪਾਂ, 5 ਡਰੰਮ, 4 ਪਲਾਸਟਿਕ ਦੇ ਡੱਬੇ, 2 ਚਾਂਦੀ ਦੇ ਭਾਂਡੇ ਅਤੇ 3 ਉਪਕਰਣ ਬਰਾਮਦ ਹੋਏ। ਇਸ ਕਾਰਵਾਈ ਦੌਰਾਨ 64000 ਕਿਲੋ ਲਾਹਣ ਅਤੇ 45 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਲਾਹਣ ਅਤੇ ਨਾਜਾਇਜ਼ ਸ਼ਰਾਬ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।