ਪਿੰਡ ਥਾਂਦੀਆਂ ਵਿਖੇ ਲੱਗੇ ਪੰਜਵੇਂ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ 250 ਮਰੀਜ਼ਾਂ ਦਾ ਚੈੱਕਅੱਪ

ਪਿੰਡ ਥਾਂਦੀਆਂ ਵਿਖੇ ਲੱਗੇ ਪੰਜਵੇਂ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ 250 ਮਰੀਜ਼ਾਂ ਦਾ ਚੈੱਕਅੱਪ
ਬੰਗਾ : 5 ਮਾਰਚ ()  ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਪੰਜਵਾਂ ਫਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਚੈੱਕਅੱਪ  ਅਤੇ ਪਹਿਲਾ ਸਵੈ ਇਛੁੱਕ ਖੂਨਦਾਨ ਕੈਂਪ ਗੁ: ਬਾਬਾ ਮੀਹਾਂ ਜੀ ਪਿੰਡ ਥਾਂਦੀਆਂ ਵਿਖੇ ਲਗਾਇਆ ਗਿਆ ਜਿਸ ਵਿਚ 250 ਲੋੜਵੰਦ ਮਰੀਜ਼ਾਂ ਨੇ ਫਰੀ ਚੈੱਕਅੱਪ ਕਰਵਾਇਆ ਅਤੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ । ਇਸ ਕੈਂਪ ਦੀ ਆਰੰਭਤਾ ਸਮੂਹ ਮਰੀਜ਼ਾਂ ਦੀ ਚੜ੍ਹਦੀਕਲਾ, ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਉਪਰੰਤ ਹੋਈ ।
              ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਸਾਲਾਨਾ ਪੰਜਵਾਂ ਫਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਚੈੱਕਅੱਪ ਅਤੇ ਪਹਿਲਾ ਖੂਨਦਾਨ ਕੈਂਪ ਲਗਾਉਣ ਦੇ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ । ਡਾ. ਢਾਹਾਂ ਨੇ ਦੱਸਿਆ ਕਿ ਹਰ ਸਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ  ਐਨ.ਆਰ. ਆਈ.ਵੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਨੂੰ ਫਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਵੱਡੀ ਗਿਣਤੀ ਵਿਚ ਕੈਂਪ ਲਗਾਏ ਜਾਂਦੇ ਹਨ । ਉਹਨਾਂ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮਿਆਰੀ ਮੈਡੀਕਲ ਸਹੂਲਤਾਂ ਬਾਰੇ ਵੀ ਜਾਣਕਾਰੀ ਦਿਤੀ ।
             ਇਸ ਮੌਕੇ ਕਨੈਡਾ ਨਿਵਾਸੀ ਦਲਵੀਰ ਸਿੰਘ ਥਾਂਦੀ ਨੇ ਗੁ: ਬਾਬਾ ਮੀਹਾਂ ਜੀ ਪ੍ਰਬੰਧਕ ਕਮੇਟੀ, ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਪੰਜਵੇਂ ਫਰੀ ਅੱਖਾਂ ਦਾ ਤੇ ਫਰੀ ਮੈਡੀਕਲ ਅਤੇ ਪਹਿਲੇ ਸਵੈ ਇਛੁੱਕ  ਖੂਨਦਾਨ  ਕੈਂਪ ਲਗਾਉਣ ਲਈ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸ.ਥਾਂਦੀ ਨੇ ਕਿਹਾ ਕਿ ਭਵਿੱਖ ਵਿਚ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਫਰੀ ਕੈਂਪ ਲਗਾਏ ਜਾਣਗੇ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਮਦਦ ਹੋ ਸਕੇ ।  ਇਸ ਮੌਕੇ ਪਤਵੰਤੇ ਸੱਜਣਾਂ ਵਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਟ ਕੀਤੇ ।
ਇਸ ਫਰੀ ਕੈਂਪ ਵਿਚ ਡਾ. ਬਲਵਿੰਦਰ ਸਿੰਘ ਨੱਕ ਕੰਨ ਅਤੇ ਗਲੇ ਦੇ ਰੋਗਾਂ ਦੇ ਮਾਹਿਰ, ਡਾ ਨਵਜੋਤ ਸਿੰਘ ਸਹੋਤਾ ਲੇਜ਼ਰ ਤੇ ਲੈਪਰੋਸਕੋਪਿਕ ਸਰਜਨ, ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ, ਡਾ ਨਵਦੀਪ ਕੌਰ ਮੈਡੀਕਲ ਅਫਸਰ ਅਤੇ ਉਪਟਰੋਮੀਟਰਸ ਮੈਡਮ ਦਲਜੀਤ ਕੌਰ ਨੇ ਕੈਂਪ ਵਿਚ ਆਏ 250 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ । ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਪ੍ਰਦਾਨ ਕੀਤੀਆਂ ਅਤੇ ਸ਼ੂਗਰ ਟੈਸਟ ਫਰੀ ਕੀਤੇ ਗਏ । ਇਸ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਦਰਸ਼ਨ ਸਿੰਘ ਥਾਂਦੀ ਪ੍ਰਧਾਨ ਗੁਰਦੁਆਰਾ ਬਾਬਾ ਮੀਹਾਂ ਸਾਹਿਬ ਜੀ, ਕੁਲਵੀਰ ਸਿੰਘ ਥਾਂਦੀ ਵੈਨਕੂਵਰ ਕੈਨੇਡਾ, ਦਲਵੀਰ ਸਿੰਘ ਥਾਂਦੀ ਟੋਰਾਂਟੋ, ਗੁਰਵਿੰਦਰ ਸਿੰਘ ਗਿੱਲ ਸੈਕਟਰੀ, ਦਵਿੰਦਰ ਸਿੰਘ, ਮਾਸਟਰ ਮਦਨ ਲਾਲ, ਸਰਪੰਚ ਕਲਵਰਨ ਸਿੰਘ ਗਿੱਲ, ਤਲਵਿੰਦਰ ਕੁਮਾਰ ਸਾਬਕਾ ਸਰਪੰਚ, ਸਰਵਣ ਸਿੰਘ, ਢਾਡੀ ਕਿਸ਼ਨ ਸਿੰਘ, ਡਾ. ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਇੰਚਾਰਜ ਬੱਲਡ ਬੈਂਕ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ :  ਗੁ: ਮੀਹਾਂ ਸਾਹਿਬ ਜੀ ਪਿੰਡ ਥਾਂਦੀਆਂ ਵਿਖੇ ਲੱਗੇ ਫਰੀ ਅੱਖਾਂ ਦੇ ਤੇ ਫਰੀ ਮੈਡੀਕਲ ਚੈੱਕਅੱਪ ਅਤੇ ਸਵੈ ਇਛੁਕ ਖੂਨਦਾਨ ਕੈਂਪ ਦੀਆਂ ਤਸਵੀਰਾਂ