ਮੈੜੀ ਮੇਲੇ ’ਚ ਆਉਣ ਭਾਰ ਢੋਹਣ ਵਾਹਨਾਂ ’ਤੇ ਸ਼ਰਧਾਲੂਆਂ ਦੇ ਜਾਣ ਦੀ ਰਹੇਗੀ ਮਨਾਹੀ

ਮੈੜੀ ਮੇਲੇ 'ਚ ਆਉਣ ਵਾਲੇ ਸ਼ਰਧਾਲੂ ਸੁਰੱਖਿਆ ਨਿਯਮਾਂ ਦੀ ਕਰਨ ਸਖ਼ਤੀ ਨਾਲ ਪਾਲਣਾ : ਏ.ਡੀ.ਸੀ ਊਨਾ

- 17 ਤੋਂ 28 ਮਾਰਚ ਤੱਕ ਲੱਗੇਗਾ ਮੈੜੀ ਮੇਲਾ

ਹੁਸ਼ਿਆਰਪੁਰ, 15 ਮਾਰਚ:    ਡੇਰਾ ਬਾਬਾ ਵਡਭਾਗ ਸਿੰਘ ਮੈੜੀ ਵਿਚ 17 ਤੋਂ 28 ਮਾਰਚ ਤੱਕ ਆਯੋਜਿਤ ਹੋਣ ਵਾਲੇ ਹੋਲੀ ਮੇਲੇ ਨੂੰ ਲੈ ਕੇ ਮਿੰਨੀ ਸਕੱਤਰੇਤ ਊਨਾ ਵਿਚ ਏ.ਡੀ.ਸੀ ਮਹਿੰਦਰ ਪਾਲ ਗੁਰਜਰ ਨੇ ਗਵਾਂਢੀ ਸੂਬੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਦੌਰਾਨ ਹੋਲੀ ਮੇਲੇ ਦੇ ਸਫਲ ਪ੍ਰਬੰਧਨ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸਥਾਰਤ ਚਰਚਾ ਕੀਤੀ ਗਈ।

                ਏ.ਡੀ.ਸੀ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਟਰੱਕਾਂ, ਟਰੈਕਟਰਾਂ-ਟਰਾਲੀਆਂ ਅਤੇ ਟਰਾਲਿਆਂ ਵਿਚ ਸਵਾਰ ਹੋ ਕੇ ਬਾਬਾ ਬਡਭਾਗ ਸਿੰਘ ਮੇਲੇ ਵਿਚ ਸ਼ਾਮਿਲ ਹੋਣ ਲਈ ਆਉਂਦੇ ਹਨ, ਜਿਸ ਦੇ ਚੱਲਦੇ ਬਾਰਡਰ ਲਾਈਨ ਬੈਰੀਅਰਾਂ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਮੇਲੇ ਦੌਰਾਨ ਅੰਤਰਰਾਜੀ ਬੈਰੀਅਰਾਂ ਤੋਂ ਅੱਗੇ ਇਨ੍ਹਾਂ ਸਾਰੇ ਢੋਆ-ਢੁਆਈ ਵਾਲੇ ਵਾਹਨਾਂ ਦੇ ਜਾਣ ਦੀ ਮਨਾਹੀ ਹੈ। ਮਹੇਂਦਰ ਪਾਲ ਗੁਰਜਰ ਨੇ ਬਾਰਡਰ ਲਾਈਨ ਇਲਾਕੇ ਵਿਚ ਸਾਂਝੇ ਬੈਰੀਅਰ ਸਥਾਪਿਤ ਕਰਨ ਦੀ ਅਪੀਲ ਕੀਤੀ, ਤਾਂ ਜੋ ਢੋਆ-ਢੁਆਈ ਵਾਲੇ ਵਾਹਨ ਰਾਹੀਂ ਆਉਣ ਵਾਲੇ ਸ਼ਰਧਾਲੂਆਂ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ। ਉਨ੍ਹਾਂ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟ੍ਰਾਂਸਪੋਰਟ ਨੂੰ ਬੱਸਾਂ ਦੀ ਸਮਾਂ ਸਾਰਣੀ ਜਾਰੀ ਕਰਕੇ ਊਨਾ ਦੇ ਐਚ.ਆਰ.ਟੀ.ਸੀ ਅਧਿਕਾਰੀਆਂ ਅਤੇ ਮੇਲਾ ਕਮੇਟੀ ਦੇ ਨਾਲ ਸਾਂਝੀ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਊਨਾ ਜ਼ਿਲ੍ਹੇ ਦੀ ਹੱਦ ਵਿਚ ਅੱਗੇ ਢੋਆ-ਢੁਆਈ ਵਾਹਨਾਂ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਅੱਗੇ ਨਹੀਂ ਆਣ ਦਿੱਤਾ ਜਾਵੇਗਾ, ਜਿਸ ਦੇ ਲਈ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਅੰਤਰਰਾਜੀ ਬੈਰੀਅਰ 'ਤੇ ਕੀਤੀ ਜਾਵੇਗੀ। ਏ.ਡੀ.ਸੀ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਜਾਗਰੂਕ ਕਰਨ ਕਿ ਮੈਡੀ ਮੇਲੇ ਵਿਚ ਜਾਣ ਲਈ ਬੱਸਾਂ ਦਾ ਹੀ ਪ੍ਰਯੋਗ ਕਰਨ। ਢੋਆ-ਢੁਆਈ ਵਾਹਨਾਂ ਨਾਲ ਯਾਤਰਾ ਕਰਨ ਬਚਿਆ ਜਾਵੇ, ਤਾਂ ਜੋ ਕਿਸੇ ਪ੍ਰਕਾਰ ਦੀ ਅਣ-ਸੁਖਾਵੀਂ ਘਟਨਾ ਹੋਣ ਤੋਂ ਬਚਿਆ ਜਾ ਸਕੇ ਅਤੇ ਇਸ ਪ੍ਰਕਾਰ ਦੇ ਸੰਦੇਸ਼ ਨੂੰ ਆਪਣੇ-ਆਪਣੇ ਖੇਤਰ ਅਧਿਕਾਰ ਵਿਚ ਵੀ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।