ਹਸਪਤਾਲ ਢਾਹਾਂ ਕਲੇਰਾਂ ਵਿਖੇ ਵੈਂਟੀਲੇਟਰ ਦੀ ਮਦਦ ਨਾਲ ਫੇਫੜਿਆਂ ਦੀ ਬਿਮਾਰੀ ਤੋਂ ਪੀੜ੍ਹਤ 57 ਸਾਲ ਦੀ ਔਰਤ ਦਾ ਸਫਲ ਇਲਾਜ

ਹਸਪਤਾਲ ਢਾਹਾਂ ਕਲੇਰਾਂ ਵਿਖੇ ਵੈਂਟੀਲੇਟਰ ਦੀ ਮਦਦ ਨਾਲ ਫੇਫੜਿਆਂ ਦੀ ਬਿਮਾਰੀ ਤੋਂ ਪੀੜ੍ਹਤ 57 ਸਾਲ ਦੀ ਔਰਤ ਦਾ ਸਫਲ ਇਲਾਜ
ਬੰਗਾ 15 ਮਾਰਚ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫੇਫੜਿਆਂ ਦੀ ਬਿਮਾਰੀ ਤੋਂ ਪੀੜ੍ਹਤ 57 ਸਾਲ ਦੀ ਔਰਤ ਦੀ ਜਾਨ ਵੈਂਟੀਲੇਟਰ ਦੀ ਮਦਦ ਨਾਲ ਵਧੀਆ ਇਲਾਜ ਕਰਕੇ ਬਚਾਈ ਗਈ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਡੀਸਨ ਵਿਭਾਗ ਦੇ ਮਾਹਿਰ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਮਰੀਜ਼ ਸੁਰਜੀਤ ਕੌਰ ਨੂੰ ਬਹੁਤ ਹੀ ਗੰਭੀਰ ਹਾਲਤ ਵਿਚ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ । ਇਥੇ ਆਉਣ ਤੋਂ ਪਹਿਲਾਂ ਉਹ ਵੱਡੇ ਸ਼ਹਿਰਾਂ ਵਿਚੋਂ ਇਲਾਜ ਕਰਵਾਕੇ ਪ੍ਰੇਸ਼ਾਨ ਹੋ ਚੁੱਕੇ ਸਨ। ਮਰੀਜ਼  ਨੂੰ ਸਾਹ ਲੈਣ ਵਿਚ ਬਹੁਤ ਤਕਲੀਫ ਆ ਰਹੀ ਸੀ। ਸਰੀਰ ਵਿਚ ਆਕਸੀਜਨ ਦਾ ਪਧਰ ਘਟਣ ਕਰਕੇ ਮਰੀਜ਼ ਦੀ ਤਕਲੀਫ ਦਿਨ-ਬ-ਦਿਨ ਵਧਦੀ ਜਾ ਰਹੀ ਸੀ ।  ਡਾ. ਗੁੰਬਰ ਨੇ ਦੱਸਿਆ ਕਿ ਹਸਪਤਾਲ ਵਿਚ ਸਥਾਪਿਤ ਸੀ ਟੀ ਸਕੈਨ ਮਸ਼ੀਨ (32 ਸਲਾਈਸ ਆਈ. ਵੀ. ਆਰ.)  ਤੋਂ ਸੀ ਟੀ ਸਕੈਨ ਕਰਵਾ ਅਤੇ ਹਸਪਤਾਲ ਦੀ ਪੈਥੋਲਜੀ ਲੈਬ ਤੋਂ ਕਰਵਾਏ ਟੈਸਟਾਂ ਵਿਚ ਮਰੀਜ਼ ਸੁਰਜੀਤ ਕੌਰ ਨੂੰ ਫੇਫੜਿਆਂ ਦੀ ਬਿਮਾਰੀ ਕਰਕੇ ਬਹੁਤ ਜ਼ਿਆਦਾ ਇਨਫੈਕਸ਼ਨ ਸੀ ।  ਡਾਕਟਰ ਸਾਹਿਬ ਨੇ ਅਤਿ ਗੰਭੀਰ ਹਾਲਤ ਕਰਕੇ ਮਰੀਜ਼ ਦੀ ਜਾਨ ਬਚਾਉਣ ਲਈ ਆਈ.ਸੀ.ਯੂ. ਵਿਚ ਦਾਖਲ ਕਰਕੇ ਵੈਂਟੀਲੇਟਰ ਅਤੇ ਦਵਾਈਆਂ ਦੀ ਸਹਾਇਤਾ ਨਾਲ ਇਲਾਜ ਕਰਨਾ ਆਰੰਭ ਕੀਤਾ । ਪੰਜ ਦਿਨ ਆਈ.ਸੀ.ਯੂ. ਵਿਚ ਵੈਂਟੀਲੇਟਰ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾਂ ਨਾਲ ਇਲਾਜ ਕਰਨ ਤੋਂ ਬਾਅਦ 5 ਦਿਨ ਐਚ.ਡੀ.ਯੂ. ਵਾਰਡ ਵਿਚ ਇਲਾਜ  ਉਪਰੰਤ ਮਰੀਜ਼ ਸੁਰਜੀਤ ਕੌਰ ਹੁਣ ਤੰਦਰੁਸਤ ਹਨ ਅਤੇ ਆਪਣੇ ਪਰਿਵਾਰ ਵਿਚ ਖੁਸ਼ੀ ਭਰਿਆ ਜੀਵਨ ਬਿਤਾ ਰਹੇ ਹਨ । ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ ਸੀ ਯੂ, ਆਈ ਸੀ ਸੀ ਯੂ, ਆਧੁਨਿਕ ਵੈਂਟੀਲੇਟਰ, ਆਟੋਮੈਟਿਕ ਇੰਜ਼ੈਕਸ਼ਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹਨ ਹਨ, ਜਿਸ  ਕਰਕੇ ਇਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੁੰਦਾ ਹੈ । ਮਰੀਜ਼ ਸੁਰਜੀਤ ਕੌਰ ਦੇ ਬੇਟੇ ਹਰਿੰਦਰ ਸਿੰਘ ਨੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਮਾਤਾ ਜੀ ਦਾ ਵਧੀਆ ਇਲਾਜ ਕਰਨ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਡਾਕਟਰ ਵਿਵੇਕ ਗੁੰਬਰ ਅਤੇ ਸਮੂਹ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਵਿਵੇਕ ਗੁੰਬਰ ਮੈਡੀਸਨ ਮਾਹਿਰ, ਡਾ. ਸੁਰੇਸ਼ ਬਸਰਾ ਮੈਡੀਕਲ ਅਫਸਰ, ਆਈ ਸੀ ਯੂ ਇੰਚਾਰਜ ਸੋਨੀਆ ਸਿੰਘ, ਨਰਸਿੰਗ ਸਟਾਫ਼ ਵੀ ਹਾਜ਼ਰ ਸੀ ।  
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਖੁਸ਼ੀ ਭਰੇ ਮਾਹੌਲ ਵਿਚ ਮਰੀਜ਼ ਸੁਰਜੀਤ ਕੌਰ, ਡਾਕਟਰ ਵਿਵੇਕ ਗੁੰਬਰ ਤੇ ਹਸਪਤਾਲ ਸਟਾਫ਼