ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿੰਡ ਖਟਕੜ ਕਲਾਂ ਵਿੱਚ ਸ਼ਰਧਾਂਜਲੀ ਭੇਟ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ
ਕਿਹਾ: ਕਾਂਗਰਸ ਸ਼ਹੀਦਾਂ ਦੇ ਵਿਚਾਰਾਂ 'ਤੇ ਚੱਲ ਕੇ ਸਮਾਜ ਦੀ ਭਲਾਈ ਲਈ ਵਚਨਬੱਧ
ਨਵਾਂਸ਼ਹਿਰ/ਬੰਗਾ, 23 ਮਾਰਚ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਥਾਨਕ ਲੋਕ ਤੇ ਵਰਕਰ ਵੀ ਹਾਜ਼ਰ ਸਨ।
ਇਸ ਮੌਕੇ ਸੰਸਦ ਮੈਂਬਰ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਦੇ ਬਲਿਦਾਨਾਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦਾਂ ਦੇ ਵਿਚਾਰਾਂ 'ਤੇ ਚੱਲ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਨਾਲ ਹੀ ਮਿਲੇਗੀ।
ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ, ਸਾਬਕਾ ਵਿਧਾਇਕ ਅੰਗਦ ਸਿੰਘ, ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੁਮਨਪ੍ਰੀਤ ਸਿੰਘ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ ਬੰਗਾ ਕੁਲਵਰਨ ਸਿੰਘ, ਬਲਾਕ ਪ੍ਰਧਾਨ ਔੜ ਰਾਮ ਦਾਸ ਸਿੰਘ, ਹਰਜੀਤ ਜਾਡਲੀ ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ, ਹਰਭਜਨ ਭਰੋਲੀ, ਦ੍ਰਵਜੀਤ ਪੁਨੀਆ ਸਾਬਕਾ ਚੇਅਰਮੈਨ ਜ਼ਿਲ੍ਹਾ ਮਾਰਕੀਟ ਕਮੇਟੀ, ਰਜਿੰਦਰ ਛਿੰਦੀ, ਰਜਿੰਦਰ ਸ਼ਰਮਾ, ਕਲਸੀ ਬਹਿਰਾਮ, ਅਮਰਜੀਤ ਸਿੰਘ ਬਿੱਟਾ ਚੇਅਰਮੈਨ ਨਗਰ ਕੌਂਸਲ ਰਾਹੋਂ, ਟਿੰਕੂ ਘਈ ਸਾਬਕਾ ਚੇਅਰਮੈਨ ਨਗਰ ਕੌਂਸਲ ਰਾਹੋਂ, ਸਾਬੀ ਕੰਗਰੂਰ, ਰਾਜ ਕੁਮਾਰ, ਯੁੱਧਵੀਰ ਸਿੰਘ, ਬਲਵੀਰ ਖਮਾਂਚੋ, ਹਰਪਾਲ ਸਿੰਘ ਪਠਲਾਵਾ, ਨਰਿੰਦਰ ਸਿੰਘ ਝਿੱਕਾ, ਅਮਰੀਕ ਸਿੰਘ ਸੋਢੀ ਆਦਿ ਹਾਜ਼ਰ ਸਨ।