ਜਲੰਧਰ 9 ਮਾਰਚ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਸ੍ਰੀ ਮਨਜੀਤ ਬਾਲੀ ਨੇ ਵੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਦਾਅਵਾ ਠੋਕਿਆ ਹੈ। ਸ੍ਰੀ ਮਨਜੀਤ ਬਾਲੀ ਜਲੰਧਰ ਵਿੱਚ ਖਾਸ ਕਰ ਦਿਹਾਤੀ ਖੇਤਰ ਵਿੱਚ ਇੱਕ ਜਾਣਿਆ ਪਛਾਣਿਆ ਹਰਮਨ ਪਿਆਰਾ ਚਿਹਰਾ ਹੈ ਅਤੇ ਜਿਹਨਾਂ ਨੂੰ ਲੋੜਵੰਦ ਲੋਕਾਂ ਦੇ ਮਸੀਹਾ ਵੀ ਕਿਹਾ ਜਾਂਦਾ ਹੈ । ਸ੍ਰੀ ਬਾਲੀ ਨੇ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮਾਧਿਅਮ ਨਾਲ ਜਲੰਧਰ ਵਿੱਚ ਵੱਖ ਵੱਖ ਬਿਮਾਰੀਆਂ ਤੋਂ ਪੀੜ੍ਹਤ ਲੋੜਵੰਦਾਂ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀਆਂ ਸਿਹਤ ਸਕੀਮਾਂ ਦੀ ਗ੍ਰਾਂਟ ਭਾਰਤ ਸਰਕਾਰ ਤੋਂ ਮੁਹੱਈਆ ਕਰਵਾਈ ਹੈ । ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਪੰਜਾਬ ਦੇ ਪ੍ਰਧਾਨ ਹੋਣ ਤੋਂ ਇਲਾਵਾ ਮਨਜੀਤ ਬਾਲੀ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨਾਲ ਵੀ ਜੁੜੇ ਹੋਏ ਹਨ ਅਤੇ ਲਗਾਤਾਰ ਆਮ ਲੋਕਾਂ ਵਿੱਚ ਵਿਚਰਦੇ ਹਨ । ਇਸ ਤੋਂ ਪਹਿਲਾਂ ਭਾਜਪਾ ਐਸ. ਸੀ. ਮੌਰਚਾ ਪੰਜਾਬ ਦੇ ਪ੍ਰਧਾਨ ਰਹੇ ਸ੍ਰੀ ਮਨਜੀਤ ਬਾਲੀ ਇਸ ਵੇਲੇ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਸਰਗਰਮ ਮੈਂਬਰ ਹਨ। ਉਹਨਾਂ ਦਾ ਜਲੰਧਰ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾ ਸੀਟਾਂ ਦੇ ਸ਼ਹਿਰੀ ਇਲਾਕਿਆ ਤੋਂ ਇਲਾਵਾ ਪੇਂਡੂ ਖੇਤਰਾਂ ਵਿਚ ਵੀ ਬਹੁਤ ਮਜ਼ਬੂਤ ਅਧਾਰ ਹੈ । ਇੱਥੇ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਦੀ ਪਿਛਲੇ ਸਾਲ ਲੋਕ ਸਭਾ ਜਿਮਨੀ ਚੋਣ ਵਿੱਚ ਸਥਿਤੀ ਨੂੰ ਦੇਖਦੇ ਹੋਇਆ ਅਤੇ ਪਿੰਡਾਂ ਵਿੱਚ ਨਾ ਮਾਤਰ ਵੋਟ ਪੈਣ ਦੇ ਚੱਲਦਿਆਂ ਮਨਜੀਤ ਬਾਲੀ ਤੇ ਦਾਅ ਖੇਡ ਕੇ ਪਾਰਟੀ ਵੱਡਾ ਲਾਹਾ ਲੈ ਸਕਦੀ ਹੈ। ਪਿਛਲੇ ਚੋਣਾਂ ਦੌਰਾਨ ਵਿਚ ਵੀ ਮਨਜੀਤ ਬਾਲੀ ਦੇ ਰਸੂਖ ਵਾਲੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚੋਂ ਭਾਜਪਾ ਨੂੰ ਭਾਰੀ ਲੀਡ ਮਿਲੀ ਸੀ । ਹਲਕੇ ਦੇ ਵੋਟਰਾਂ ਦੀ ਨਜ਼ਰ ਵਿਚ ਲੋਕ ਸਭਾ ਹਲਕਾ ਜਲੰਧਰ ਤੋਂ ਸੀਨੀਅਰ ਭਾਜਪਾ ਆਗੂ ਮਨਜੀਤ ਬਾਲੀ ਨੂੰ ਉਮੀਦਵਾਰ ਬਣਾਉਣ ਨਾਲ ਭਾਰਤੀ ਜਨਤਾ ਪਾਰਟੀ ਦਾ ਇਹ ਸੀਟ ਜਿੱਤਣ ਦਾ ਸੁਪਨਾ ਸਕਾਰ ਕਰ ਸਕਦੀ ਹੈ ।