Fwd: Punjabi & Hindi----ਨੇਚਰ ਫੈਸਟ ‘ਚ ਖੂਬ ਵਿਕ ਰਹੀ ਹੈ ਕੋਲਹਾਪੁਰੀ ਚੱਪਲ


ਨੇਚਰ ਫੈਸਟ 'ਚ ਖੂਬ ਵਿਕ ਰਹੀ ਹੈ ਕੋਲਹਾਪੁਰੀ ਚੱਪਲ

ਹੁਸ਼ਿਆਰਪੁਰ, 3 ਮਾਰਚ :

      ਦੁਸਹਿਰਾ ਗਰਾਊਂਡ ਵਿਖੇ ਹੁਸ਼ਿਆਰਪੁਰ  ਨੇਚਰ ਫੈਸਟ-2024 ਵਿਚ ਆਕਰਸ਼ਕ ਅਤੇ ਮਜ਼ਬੂਤ ਕੋਲਹਾਪੁਰੀ ਚੱਪਲਾਂ ਹਰੇਕ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਅਸਲ ਲੈਦਰ ਅਤੇ ਚੱਪਲਾਂ ਦੀ ਕਾਰੀਗਰੀ ਕੋਲਹਾਪੁਰੀ ਚੱਪਲਾਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਦੁਸਹਿਰਾ ਗਰਾਊਂਡ ਵਿਚ ਦਸਤਕਾਰੀ ਬਾਜ਼ਾਰ ਵਿਚ ਵਿਸ਼ੇਸ਼ ਕੋਹਲਾਪੁਰੀ ਚੱਪਲਾਂ ਦੀ ਖੂਬ ਵਿਕਰੀ ਹੋ ਰਹੀ ਹੈ। ਵਰਲੀ ਮੁੰਬਈ ਤੋਂ ਲੈਦਰ ਦਾ ਸਾਮਾਨ ਵਿਕਰੀ ਦੇ ਲਈ ਲੈ ਕੇ ਆਏ ਹਰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਕੋਲ ਕੱਚੇ ਚਮੜੇ ਤੋਂ ਨਿਰਮਿਤ ਚੱਪਲ, ਲੇਡੀਜ਼ ਪਰਸ, ਲੈਪਟਾਪ ਬੈਗ ਦੀ ਵਿਸ਼ਾਲ ਰੇਂਜ ਹੈ। ਕੋਲਹਾਪੁਰੀ ਚੱਪਲ ਦੀ ਕੀਮਤ 450 ਤੋਂ ਲੈ ਕੇ 3 ਹਜ਼ਾਰ ਰੁਪਏ ਤੱਕ ਹੈ। ਨੇਚਰ ਫੈਸਟ ਵਿਚ 100 ਤੋਂ ਵੱਧ ਸਟਾਲ ਲਗਾਏ ਗਏ ਹਨ, ਇਨ੍ਹਾਂ ਵਿਚ ਕੋਲਹਾਪੁਰੀ ਚੱਪਲ, ਗੁੜ, ਮਸਾਲੇ, ਸਾਂਗਲੀ ਹਲਦੀ, ਕਿਸ਼ਮਿਸ਼, ਚਟਾਈ ਮਹਾਬਲੇਸ਼ਵਰ ਸ਼ਹਿਦ, ਪੈਠਾਨ ਪਰਸ, ਨੰਦੁਰਬਾਰ ਮਸਾਲੇ, ਪਾਪੜ ਅਤੇ ਚਟਣੀ, ਸੋਲਾਪੁਰ ਟੈਰੀ ਤੌਲੀਆ, ਧਾਰਾਵੀ ਬੈਗ, ਮਾਥੇਰਾਨ ਚੱਪਲ, ਘਰ ਦੀ ਸਜਾਵਟ ਦਾ ਸਾਮਾਨ, ਹੱਥ ਦੀ ਪੇਂਟਿੰਗ, ਵੱਖ-ਵੱਖ ਕਲੱਸਟਰ ਸ਼ਾਮਲ ਹਨ।ਫਰੈਸ ਫਲਾਵਰ ਅਰੇਂਜਮੈਂਟ ਕੰਪੀਟੀਸ਼ਨ ਵਿਚ ਮਾਊਟ ਕਾਰਮਲ ਸਕੂਲ ਪਹਿਲੇ, ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੂਜੇ, ਐਸ.ਏ.ਵੀ ਜੈਨ ਡੇ ਬੋਰਡਿੰਗ ਸਕੂਲ ਤੀਸਰੇ ਸਥਾਨ 'ਤੇ ਰਿਹਾ। ਬੇਸਟ ਆਊਟ ਆਫ ਵੈਸਟ ਮੁਕਾਬਲੇ ਵਿਚ ਵੁਡਲੈਂਡ ਓਵਰਸੀਜ ਸਕੂਲ ਪਹਿਲੇ ਸਥਾਨ 'ਤੇ, ਦਿੱਲੀ ਇੰਟਰਨੈਸ਼ਨਲ ਸਕੂਲ ਦੂਸਰੇ ਅਤੇ ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਤੀਸਰੇ ਸਥਾਨ 'ਤੇ ਰਿਹਾ।