Fwd: ਤਹਿਸੀਲ ਕੰਪਲੈਕਸ ਗੜ੍ਹਸ਼ੰਕਰ ਵਿਖੇ ਵੱਖ-ਵੱਖ ਜਨਤਕ ਸੇਵਾਵਾਂ ਲਈ ਖੁੱਲ੍ਹੀ ਨਿਲਾਮੀ 11 ਨੂੰ

ਤਹਿਸੀਲ ਕੰਪਲੈਕਸ ਗੜ੍ਹਸ਼ੰਕਰ ਵਿਖੇ ਵੱਖ-ਵੱਖ ਜਨਤਕ ਸੇਵਾਵਾਂ ਲਈ ਖੁੱਲ੍ਹੀ ਨਿਲਾਮੀ 11 ਨੂੰ
ਹੁਸ਼ਿਆਰਪੁਰ, 5 ਜੁਲਾਈ  :ਐਸ. ਡੀ. ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਗੜ੍ਹਸ਼ੰਕਰ ਅਤੇ ਸਬ-ਤਹਿਸੀਲ ਮਾਹਿਲਪੁਰ ਵਿਚ ਵੱਖ-ਵੱਖ ਜਨਤਕ ਸੇਵਾਵਾਂ ਲਈ ਵਿੱਤੀ ਸਾਲ 2024-25 ਦੇ ਠੇਕਿਆਂ ਦੀ ਖੁੱਲ੍ਹੀ ਨਿਲਾਮੀ 11 ਜੁਲਾਈ 2024 ਨੂੰ ਸਵੇਰੇ 11 ਵਜੇ ਤਹਿਸੀਲਦਾਰ ਗੜ੍ਹਸ਼ੰਕਰ ਵੱਲੋਂ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਵਿਖੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਤਹਿਸੀਲ ਕੰਪਲੈਕਸ ਗੜ੍ਹਸ਼ੰਕਰ ਲਈ ਚਾਹ ਕੰਟੀਨ, ਸਾਈਕਲ ਸਟੈਂਡ, ਫੋਟੋਗ੍ਰਾਫੀ ਅਤੇ ਛਪੇ ਫਾਰਮ ਦੀ ਨਿਲਾਮੀ ਹੋਵੇਗੀ ਜਦਕਿ ਸਬ-ਤਹਿਸੀਲ ਮਾਹਿਲਪੁਰ ਲਈ ਫੋਟੋਗ੍ਰਾਫੀ ਅਤੇ ਚਾਹ ਕੰਟੀਨ ਦੀ ਬੋਲੀ ਹੋਵੇਗੀ। ਉਨ੍ਹਾਂ ਦੱਸਿਆ ਕਿ ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ 10 ਹਜ਼ਾਰ ਰੁਪਏ ਸਕਿਊਰਿਟੀ ਵਜੋਂ ਐਡਵਾਂਸ ਜਮ੍ਹਾ ਕਰਵਾਉਣੇ ਹੋਣਗੇ, ਜੋ ਕਿ ਅਸਫਲ ਬੋਲੀਕਾਰ ਨੂੰ ਬੋਲੀ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਮੌਜੂਦਾ ਠੇਕੇਦਾਰ ਵੱਲ ਕੋਈ ਬਕਾਇਆ ਡਿਊ ਹੋਵੇਗਾ, ਉਸ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਬੋਲੀਕਾਰ ਇਸ ਬੋਲੀ ਅਨੁਸਾਰ 1 ਅਗਸਤ 2024 ਤੋਂ 31 ਮਾਰਚ 2025 ਤੱਕ ਕਬਜ਼ਾ ਰੱਖਣ ਦਾ ਹੱਕਦਾਰ ਹੋਵੇਗਾ ਅਤੇ 31 ਮਾਰਚ 2025 ਨੂੰ ਠੇਕੇ ਦੀ ਮਿਆਦ ਖ਼ਤਮ ਹੋਣ 'ਤੇ ਕਬਜ਼ਾ ਛੱਡਣਾ ਪਵੇਗਾ।