ਜਿਲ੍ਹਾ ਪ੍ਰਸਾਸ਼ਨ ਵਲੋਂ ਦਿੱਤੀ ਜਾ ਰਹੀ ਕੋਚਿੰਗ ਲੈ ਰਹੀ ਬੱਚੀ ਨੇ ਪਾਸ ਕੀਤੀ ਯੂ.ਪੀ.ਐਸ.ਸੀ. ਸਿਵਲ ਸੇਵਾ ਦੀ ਮੁਢਲੀ ਪ੍ਰੀਖਿਆ

ਅੰਮ੍ਰਿਤਸਰ 5 ਜੁਲਾਈ --ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਅੰਮ੍ਰਿਤਸਰ ਵਿਖੇ ਜਿਲ੍ਹਾਂ ਪ੍ਰਸਾਸ਼ਨ ਦੇ ਸਹਿਯੋਗ ਨਾਲ "ਬੇਟੀ ਬਚਾਓ - ਬੇਟੀ ਪੜਾਓ" ਸਕੀਮ ਅਧੀਨ ਲੜਕੀਆਂ ਦੀ ਮੁਫ਼ਤ ਕੋਚਿੰਗ ਕਲਾਸਾਂ ਚਲਾਈਆਂ ਜਾ ਰਹੀਆ ਹਨ। ਜਿਸ ਅਧੀਨ ਲੜਕੀ ਮੁਸਕਾਨ ਪੁਰੀ ਨੇ ਯੂ.ਪੀ.ਐਸ.ਸੀ.  ਸਿਵਲ ਸੇਵਾ 2024 ਦੀ ਮੁਢਲੀ ਪ੍ਰੀਖਿਆ ਪਾਸ ਕੀਤੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ- ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੌਰੀ ਵੱਲੋ ਉਪਰੋਕਤ ਬੱਚੀ ਨੂੰ ਵਧਾਈ ਦਿੰਦਿਆ ਹੋਣ ਵਾਲੀ ਮੁੱਖ ਪ੍ਰੀਖਿਆ ਸਬੰਧੀ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਪ੍ਰੀਖਿਆ ਦੀ ਤਿਆਰੀ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਉਨਾਂ ਪ੍ਰਸਾਸ਼ਨ ਵੱਲੋ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ।

ਇਸ ਮੌਕੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੇ ਵਿਦਿਆਰਥੀਆਂ ਨੂੰ ਜਿਲ੍ਹਾਂ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੀਆਂ ਹੋਰ ਅਜਿਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਰੋਜਗਾਰ ਅਫਸਰ ਸ਼੍ਰੀ ਨਰੇਸ ਕੁਮਾਰਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘਕੈਰੀਅਰ ਕੋਨਸਲਰ ਸ਼੍ਰੀ ਗੋਰਵ ਕੁਮਾਰ ਅਤੇ ਗਿਆਨਮ ਅੰਮ੍ਰਿਤਸਰ ਤੋਂ ਸ਼੍ਰੀ ਸਿਧਾਰਥ ਅਤੇ ਮੈਡਮ ਸ਼੍ਰੀਮਤੀ ਦੀਪਿਕਾ ਹਾਜ਼ਰ ਸਨ।

     ਕੈਪਸ਼ਨ : ਜਿਲ੍ਹਾ ਪ੍ਰਸਾਸ਼ਨ ਵਲੋਂ ਦਿੱਤੀ ਜਾ ਰਹੀ ਕੋਚਿੰਗ ਵਿੱਚ ਯੂ.ਪੀ.ਐਸ.ਸੀ. ਪੇਪਰ ਪਾਸ ਕਰਨ ਵਾਲੀ ਬਚੀ ਨਾਲ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਹੋਰ ਅਧਿਕਾਰੀ