Fwd: Photo from ਹਰਿੰਦਰ ਸਿੰਘ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਦਾ ਦਸਵੀਂ ਦਾ ਬੋਰਡ ਦਾ ਸਲਾਨਾ ਨਤੀਜਾ 100 ਫੀਸਦੀ 
ਨਵਾਂਸ਼ਹਿਰ 22 ਅਪ੍ਰੈਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਨੇ ਮਾਰਚ 2024 ਦਾ ਦਸਵੀਂ ਦਾ ਬੋਰਡ ਦਾ ਸਲਾਨਾ ਨਤੀਜਾ 100 ਫੀਸਦੀ ਲਿਆ ਕੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਵੇਰ ਦੀ ਸਭਾ ਵਿੱਚ ਬੱਚਿਆਂ ਨਾਲ ਰੂਬਰੂ ਹੁੰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਅੱਧੇ ਨਾਲੋਂ ਜਿਆਦਾ ਬੱਚੇ ਪਹਿਲੇ ਦਰਜੇ ਵਿੱਚ ਆਏ ਹਨ। ਦਸਵੀਂ ਦੇ ਨਤੀਜੇ ਵਿੱਚੋਂ ਵਿਕਰਮਜੀਤ ਪੁੱਤਰ ਮੋਹਨ ਸਿੰਘ/ਜਸਵੀਰ ਕੌਰ (ਮਾਤਾ) ਨੇ 590/650 ਅੰਕਾਂ ਨਾਲ ਪਹਿਲਾ, ਪਲਕ ਪੁੱਤਰੀ ਰਾਮ ਚੰਦਰ/ਊਸ਼ਾ ਨੇ 526/650 ਅੰਕਾਂ ਨਾਲ ਦੂਜਾ ਅਤੇ ਮਨਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ/ਰਜਨੀ ਨੇ 513/650 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਤੇ ਸਟਾਫ ਵਲੋਂ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਉਪ ਪ੍ਰਿੰਸੀਪਲ ਗੁਨੀਤ, ਸਪਨਾ, ਬਲਦੀਪ ਸਿੰਘ, ਪ੍ਰਦੀਪ ਕੌਰ, ਅਮਨਦੀਪ ਕੌਰ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ, ਕਲਪਨਾ ਬੀਕਾ, ਰਜਨੀ ਬਾਲਾ,ਨੀਰਜ ਬਾਲੀ, ਮੀਨਾ ਰਾਣੀ, ਜਸਵਿੰਦਰ ਕੌਰ, ਨਵਨੀਤ ਸਿੰਘ,ਕੁਲਵਿੰਦਰ ਕੌਰ, ਹਰਿੰਦਰ ਸਿੰਘ, ਸੁਮੀਤ ਸੋਢੀ, ਪ੍ਰਦੀਪ ਸਿੰਘ ਆਦਿ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।