ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 - ਭਾਰਤ ਦੇ ਵੱਖ-ਵੱਖ ਰਾਜਾਂ ਤੋਂ 300 ਤੋਂ ਵੱਧ ਡੈਲੀਗੇਟਾਂ ਅਤੇ ਵਿਦਿਆਰਥੀ ਨੇ ਕੀਤੀ ਸ਼ਮੂਲੀਅਤ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 
ਭਾਰਤ ਦੇ ਵੱਖ-ਵੱਖ  ਰਾਜਾਂ ਤੋਂ 300 ਤੋਂ ਵੱਧ ਡੈਲੀਗੇਟਾਂ ਅਤੇ ਵਿਦਿਆਰਥੀ ਨੇ ਕੀਤੀ ਸ਼ਮੂਲੀਅਤ

ਬੰਗਾ : 7 ਅਪਰੈਲ ()  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 ਦਾ ਆਯੋਜਿਨ ਕਾਬਾਨਾ ਰਿਜ਼ੋਰਟ ਵਿਖੇ  ਕੀਤਾ ਗਿਆ ।  ਇਸ ਦਾ ਉਦਘਾਟਨ ਮੁੱਖ ਮਹਿਮਾਨ  ਡਾ: ਸੰਦੀਪ ਦੀਵਾਨ, ਡਾਇਰੈਕਟਰ ਆਫ਼ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਗੁਰੂਗ੍ਰਾਮ ਅਤੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਸ਼ਮਾਂ ਰੋਸ਼ਨ ਕਰਕੇ ਕੀਤਾ ਅਤੇ ਉਹਨਾਂ ਦਾ ਸਹਿਯੋਗ ਸ.ਅਮਰਜੀਤ ਸਿੰਘ ਕਲੇਰਾਂ ਜਨਰਲ ਸਕੱਤਰ ਟਰੱਸਟ,  ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾ: ਮਨਬੀਰ ਸਿੰਘ ਪ੍ਰੋ ਚਾਂਸਲਰ ਸੀਟੀ ਯੂਨੀਵਰਸਿਟੀ ਅਤੇ ਮੈਨੇਜਿੰਗ ਡਾਇਰੈਕਟਰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨ, ਡਾ: ਪਵਨ ਜੈਨ ਸਾਬਕਾ ਐਚ.ਓ.ਡੀ (ਰੇਡੀਓ ਡਾਇਗਨੋਸਿਸ) ਐਸ.ਜੀ.ਟੀ. ਯੂਨੀਵਰਸਿਟੀ ਗੁਰੂਗ੍ਰਾਮ, ਸ਼੍ਰੀ ਨਰੇਸ਼ ਕੁਮਾਰ ਡਿਪਟੀ ਰਜਿਸਟਰਾਰ ਕਾਲਜ ਡਿਵੈਲਪਮੈਂਟ ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ,  ਇੰਜੀ: ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਤੇ ਕਨਵੀਨਰ ਅਤੇ ਸ੍ਰੀ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ  ਨੇ ਦਿੱਤਾ ।
             ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਭਾਰਤ ਦੇ ਵੱਖ-ਵਖ  ਰਾਜਾਂ ਤੋਂ ਆਏ 300 ਤੋਂ ਵੱਧ ਵੱਖ-ਵੱਖ ਵਿਸ਼ਾ ਮਾਹਿਰਾਂ, ਡੈਲੀਗੇਟਾਂ,  ਪੈਰਾ ਮੈਡੀਕਲ, ਹੈਲਥ ਕੇਅਰ ਵਰਕਰਾਂ ਅਤੇ ਪੈਰਾ ਮੈਡੀਕਲ ਵਿਦਿਆਰਥੀ ਨੂੰ ਨਿੱਘਾ ਜੀ ਆਇਆਂ ਕਹਿੰਦੇ ਹੋਏ ਪੈਰਾ ਮੈਡੀਕਲ ਸਿੱਖਿਆ ਦੀ ਮਹੱਤਤਾ ਬਾਰੇ ਦੱਸਦੇ ਹੋਏ ਪੈਰਾ ਮੈਡੀਕਲ ਦੇ ਪ੍ਰਚਾਰ ਅਤੇ ਪਸਾਰ ਕਰਨ ਲਈ ਹੋਰ ਵੀ ਯਤਨ ਕਰਨ 'ਤੇ ਜ਼ੋਰ ਦਿੱਤਾ ।  ਮੁਖ ਮਹਿਮਾਨ ਡਾ: ਸੰਦੀਪ ਦੀਵਾਨ, ਡਾਇਰੈਕਟਰ ਆਫ਼ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਗੁਰੂਗ੍ਰਾਮ ਨੇ ਪੈਰਾਮੈਡਿਕਸ ਅਤੇ ਸਿਹਤ ਸੰਭਾਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਸਰੀ ਨੈਸ਼ਨਲ ਪੈਰਾਮੈਡਿਕਸ ਮੀਟ 2024 ਦਾ ਸ਼ਾਨਦਾਰ ਆਯੋਜਿਨ ਕਰਨ ਦੀਆਂ ਵਧਾਈਆਂ ਦਿਤੀਆਂ । ਇਸ ਮੌਕੇ ਵਿਸ਼ਾ ਮਾਹਿਰਾਂ ਪ੍ਰੋ. (ਡਾ.) ਮੋਨੂੰ ਸਰੀਨ, ਪ੍ਰੋ. (ਡਾ) ਲਲਿਤ ਕੁਮਾਰ ਗੁਪਤਾ, ਅਤੇ ਡਾ: ਸਰਬਜੀਤ ਨੇ ਅਕਾਦਮਿਕ ਭਾਸ਼ਣ ਦਿੰਦੇ ਹੋਏ ਪੈਰਾ ਮੈਡੀਕਲ ਡੈਲੀਗੇਟਾਂ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਪੈਰਾਮੈਡੀਕਲ ਵਿਸ਼ਿਆਂ 'ਤੇ ਸੰਬੋਧਨ ਕੀਤਾ । ਉਪੰਰਤ ਸਵਾਲ-ਜਵਾਬ ਸੈਸ਼ਨ ਵਿਚ ਉਹਨਾਂ ਨਾਲ ਅਨੇਕਾਂ  ਵਿਸ਼ਿਆਂ ਤੇ ਵਿਚਾਰਾਂ ਸਾਂਝੀਆਂ ਕੀਤੀਆਂ । ਇਸ ਮੌਕੇ ਹੋਏ ਵੱਖ-ਵੱਖ ਸੈਸ਼ਨਾਂ ਵਿਚ ਡੈਲੀਗੇਟਾਂ ਨੇ ਸਕਿੱਟਾਂ, ਪੰਜਾਬੀ ਲੋਕ ਨਾਚਾਂ ਦੇ ਨਾਲ-ਨਾਲ ਅਕਾਦਮਿਕ ਗਤੀਵਿਧੀਆਂ ਈ ਪੋਸਟਰ ਮੁਕਾਬਲਾ ਅਤੇ ਹੋਰ ਪੇਸ਼ਕਾਰੀਆਂ ਦਾ ਆਨੰਦ ਲਿਆ।  ਜਿਸ ਵਿਚ ਚਿਰਾਯੂ ਪੈਰਾਮੈਡੀਕਲ ਕਾਲਜ ਭੋਪਾਲ ਅਤੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ  ਸਕਿੱਟਾਂ, ਪੰਜਾਬੀ ਲੋਕ ਨਾਚਾਂ  ਸਮੇਤ  ਸੱਭਿਆਚਾਰਕ ਪੇਸ਼ਕਾਰੀਆਂ ਰਵਾਇਤੀ ਪੰਜਾਬੀ ਲੁੱਡੀ ਨਾਚ ਨੇ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ ਸ਼ਾਮਿਲ  ਸਭ ਸਰੋਤਿਆਂ ਦਾ ਮਨ ਮੋਹ ਲਿਆ । ਇਸ ਮੌਕੇ ਕਾਲਜ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ  ਨੇ ਪੈਰਾਮੈਡਿਕ ਮੀਟ 2024 ਵਿਚ ਸ਼ਾਮਿਲ ਪ੍ਰਮੁੱਖ ਸ਼ਖਸ਼ੀਅਤਾਂ, ਵਿਸ਼ਾ ਮਾਹਿਰਾਂ, ਡੈਲੀਗੇਟਾਂ,  ਵੱਖ ਵੱਖ ਪ੍ਰਤੀਯੋਗਤਾਵਾਂ ਦੇ ਜੇਤੂਆਂ  ਵਿਦਿਆਰਥੀ  ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।   ਸ੍ਰੀ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ  ਨੇ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖਸੀਅਤਾਂ, ਵਿਸ਼ਾ ਮਾਹਿਰਾਂ, ਡੈਲੀਗੇਟਾਂ, ਹੈਲਥ ਕੇਅਰ ਵਰਕਰਾਂ ਅਤੇ ਸਮੂਹ ਪੈਰਾ ਮੈਡੀਕਲ ਵਿਦਿਆਰਥੀ ਦਾ ਗੁਰੂ ਨਾਨਕ ਪੈਰਾ ਮੈਡੀਕਲ ਢਾਹਾਂ ਕਲੇਰਾਂ ਦੀ ਦੂਜੀ ਨੈਸ਼ਨਲ ਲੈਵਲ ਪੈਰਾਮੈਡਿਕ ਮੀਟ 2024  ਵਿਚ  ਸ਼ਮੂਲੀਅਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਪੈਰਾ-ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।  ਇਸ ਮੌਕੇ ਉਹਨਾਂ ਨੇ ਤੀਜੀ ਰਾਸ਼ਟਰੀ ਪੈਰਾਮੈਡਿਕ ਮੀਟਿੰਗ 2025 ਵਿੱਚ  ਢਾਹਾਂ ਕਲੇਰਾਂ ਵਿਖੇ ਆਯੋਜਿਤ ਕਰਨ ਸਬੰਧੀ  ਐਲਾਨ ਵੀ ਕੀਤਾ ।
           ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਪ੍ਰਭਜੋਤ ਕੌਰ ਖਟਕੜ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਸ੍ਰੀ ਸੁਖਵੀਰ ਲਾਲ ਤੋਂ ਇਲਾਵਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਸਮੂਹ ਵਿਦਿਆਰਥੀਆਂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਦੂਜੀ ਨੈਸ਼ਨਲ ਲੇਵਲ ਪੈਰਾਮੈਡਿਕ-2024 ਦੀ ਆਰੰਭਤਾ ਸ਼ਮਾਂ ਰੋਸ਼ਨ ਕਰਨ ਮੌਕੇ  ਮੁੱਖ ਮਹਿਮਾਨ  ਡਾ: ਸੰਦੀਪ ਦੀਵਾਨ , ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਪਤਵੰਤੇ ਸਜਣ