Fwd: NEWS AND PHOTO N.K.SHARMA FOR PATIALA MEDIA. 22-04-2024

ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀ
ਜੌਨੀ ਕੋਹਲੀ ਤੇ ਰਮਨਪ੍ਰੀਤ ਕੋਹਲੀ ਨੇ ਸਮਰਥਕਾਂ ਸਮੇਤ ਐਨ ਕੇ ਸ਼ਰਮਾ ਦਾ ਕੀਤਾ ਸਨਮਾਨ
ਪਟਿਆਲਾ, 22 ਅਪ੍ਰੈਲ 
: ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਜੌਨੀ ਕੋਹਲੀ ਅਤੇ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ ਤੇ ਇਥੇ ਅਕਾਲੀ ਦਲ ਦਾ ਪਰਚਮ ਲਹਿਰਾਏਗਾ।
ਅੱਜ ਆਪਣੀ ਰਿਹਾਇਸ਼ 'ਤੇ ਸਮਰਥਕਾਂ ਸਮੇਤ ਸ੍ਰੀ ਐਨ ਕੇ ਸ਼ਰਮਾ ਦਾ ਸਨਮਾਨ ਕਰਨ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੌਨੀ ਕੋਹਲੀ ਨੇ ਕਿਹਾ ਕਿ ਐਨ ਕੇ ਸ਼ਰਮਾ ਇਕ ਸਾਫ ਸੁਥਰੇ ਅਕਸ ਵਾਲੇ ਨਿਮਰਤਾ ਤੇ ਸਾਦਗੀ ਨਾਲ ਭਰਪੂਰ ਆਗੂ ਹਨ ਜਿਹਨਾਂ ਵੱਲੋਂ ਪਹਿਲਾਂ ਜ਼ੀਰਕਪੁਰ ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ, ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਦੋ ਵਾਰ ਹਲਕਾ ਡੇਰਾਬੱਸੀ ਤੋਂ ਐਮ ਐਲ ਏ ਬਣ ਕੇ ਕਰਵਾਏ ਰਿਕਾਰਡ ਕੰਮ ਬੋਲਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਐਨ ਕੇ ਸ਼ਰਮਾ ਦੀ ਕਾਰਗੁਜ਼ਾਰੀ ਵੇਖੀ ਹੈ ਤੇ ਉਹ ਜਾਣਦੇ ਹਨ ਕਿ ਉਹ ਦੂਰਅੰਦੇਸ਼ੀ ਸੋਚ ਦੇ ਮਾਲਕ ਆਗੂ ਹਨ।
ਉਹਨਾਂ ਕਿਹਾ ਕਿ ਇਸ ਵੇਲੇ ਲੋਕਾਂ ਦਾ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ ਜਦੋਂ ਪਟਿਆਲਾ ਦਾ ਵੀ ਰਿਕਾਰਡ ਵਿਕਾਸ ਹੋਇਆ ਸੀ। ਉਹਨਾਂ ਕਿਹਾ ਕਿ ਹੁਣ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਮਗਰੋਂ 2027 ਵਿਚ ਫਿਰ ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸਥਾਪਿਤ ਹੋਵੇਗੀ ਤੇ ਕਾਂਗਰਸ ਤੇ ਆਪ ਵੱਲੋਂ ਕੀਤੇ ਬੇੜੇ ਗਰਕ ਤੋਂ ਬਾਅਦ ਫਿਰ ਤੋਂ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੀ ਲੀਹ 'ਤੇ ਪੰਜਾਬ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਗੋਨਾ, ਗੁਰਪਿਆਰ ਜੱਗੀ, ਸ਼ਾਮਲਾਲ ਖੱਤਰੀ, ਹਰਜੋਤ ਸਿੰਘ, ਬਿੱਟੂ ਅਵਲ, ਸਵਿੰਦਰ ਸਿੰਘ ਸੋਨੂੰ ਚੱਢਾ, ਵਿਜੇ ਕੁਮਾਰ ਜਿੰਦਲ, ਸਤਨਾਮ ਸਿੰਘ ਗਿੰਨੀ, ਰਾਜਨ ਗਾਂਧੀ, ਭੁਪਿੰਦਰ ਸਿੰਘ, ਰਮਨ ਕੋਹਲੀ, ਭਵਖੰਡਨ ਸਿੰਘ ਅਮਨ, ਜਸਪਾਲ ਸਿੰਘ ਹਨੀ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ, ਗੁਰਕੀਰਤ ਸਿੰਘ, ਸੁਰਿੰਦਰ ਸਿੰਘ ਓਬਰਾਏ, ਕੁਲਜਿੰਦਰ ਸਿੰਘ, ਰਮਨਦੀਪ ਸਿੰਘ ਸੇਠੀ, ਉਪਦੇਸ਼ ਸਿੰਘ, ‌ਸਿਮਰ ਸਰਨਾ, ਕੁਲਵਿੰਦਰ ਸਿੰਘ ਤੇ ਹੈਪੀ ਆਦਿ ਆਗੂ ਮੌਜੂਦ ਸਨ।